ਢੰਡਾਰੀ ਕਲਾਂ/ਲੁਧਿਆਣਾ, 20 ਨਵੰਬਰ (ਜਸਵੀਰ ਸਿੰਘ ਬੰਗਾ)-ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਸਬੰਧੀ 21 ਨਵੰਬਰ ਨੂੰ ਨਗਰ ਕੀਰਤਨ ਦੇ ਸ਼ਹਿਰ 'ਚ ਪਹੁੰਚਣ ਤੋਂ ਪਹਿਲਾਂ ਸ਼ੇਰਪੁਰ ਚੌਕ ਤੋਂ ਲੈ ਕੇ ਜੁਗਿਆਣਾ ਪਿੰਡ ਤੱਕ ਚਲਾਈ ਗਈ ਸਫ਼ਾਈ ਮੁਹਿੰਮ ਦਾ ਕੌਂਸਲਰ ਜਸਵਿੰਦਰ ਸਿੰਘ ਵੀਰੂ ਨੇ ਮੇਨ ਹਾਈਵੇ ਦਿੱਲੀ ਰੋਡ ਵਿਖੇ ਨਿਰੀਖਣ ਕੀਤਾ ਤਾਂ ਜੋ ਨਗਰ ਕੀਰਤਨ ਦੇ ਵਿਚ ਸ਼ਾਮਿਲ ਹੋਣ ਵਾਲੀ ਸੰਗਤ ਨੂੰ ਵਾਰਡ ਨੰਬਰ 32 ਅਧੀਨ ਆਉਂਦੇ ਮੇਨ ਹਾਈਵੇ ਦੀ ਹੱਦ ਅੰਦਰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਪ੍ਰੇਸ਼ਾਨੀ ਪੇਸ਼ ਨਾ ਆਵੇ | ਕੌਂਸਲਰ ਵੀਰੂ ਨੇ ਦੱਸਿਆ ਕਿ ਨਗਰ ਕੀਰਤਨ ਦੇ ਸਵਾਗਤ ਲਈ ਵਾਰਡ ਨੰਬਰ 32 ਦੀ ਸਮੂਹ ਸੰਗਤ ਵਲੋਂ ਪੜਾਅ ਵੀ ਲਗਾਏ ਜਾਣਗੇ | ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਨਗਰ ਕੀਰਤਨ ਵਿਚ ਸ਼ਾਮਿਲ ਹੋਣ ਲਈ ਅਪੀਲ ਕੀਤੀ |