ਲੁਧਿਆਣਾ, 20 ਨਵੰਬਰ (ਜਤਿੰਦਰ ਭੰਬੀ)-ਹਲਕਾ ਸਾਹਨੇਵਾਲ ਵਿਚ ਬਜ਼ੁਰਗ ਅਤੇ ਦਿਵਿਆਂਗ ਵਿਅਕਤੀਆਂ ਦੀਆਂ ਲੋੜੀਂਦੀਆਂ ਚੀਜ਼ਾਂ ਲਈ ਫਾਰਮ ਭਰਨ ਦਾ ਕੈਂਪ 30 ਨਵੰਬਰ ਦਿਨ ਐਤਵਾਰ ਨੂੰ ਕਾਂਗਰਸ ਪਾਰਟੀ ਵਲੋਂ ਹਲਕਾ ਸਾਹਨੇਵਾਲ ਦੇ ਪਿੰਡ ਚੌਂਤਾ ਵਿਖੇ ਦਫ਼ਤਰ ਵਿਚ ਹਲਕਾ ਸਾਹਨੇਵਾਲ ਤੋਂ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਯੂਥ ਕਾਂਗਰਸ ਦੇ ਕੋਆਰਡੀਨੇਟਰ ਐਡਵੋਕੇਟ ਮਨਵੀਰ ਸਿੰਘ ਧਾਲੀਵਾਲ ਦੀ ਦੇਖ ਰੇਖ ਵਿਚ ਲਗਾਇਆ ਜਾਵੇਗਾ | ਐਡਵੋਕੇਟ ਧਾਲੀਵਾਲ ਨੇ ਦੱਸਿਆ ਕਿ ਇਸ ਕੈਂਪ ਵਿਚ ਵੀਲ ਚੇਅਰ, ਕੰਨਾਂ ਦੀਆਂ ਮਸ਼ੀਨਾਂ, ਫੌੜ੍ਹੀਆਂ, ਖੰੂਡੀਆਂ, ਸਰਵਾਈਕਲ ਕਾਲਰ, ਬੈਕ ਸਪੋਰਟ ਬੈਲਟ, ਗੋਡਿਆਂ ਦੇ ਕੈਪ ਆਦਿ ਸਮਾਨ ਮੁਫ਼ਤ ਮੁਹੱਈਆ ਕਰਵਾਉਣ ਲਈ ਫਾਰਮ ਭਰੇ ਜਾਣਗੇ ਅਤੇ ਲੋੜਵੰਦਾਂ ਨੂੰ ਮੁਫ਼ਤ ਸਮਾਨ ਦਿੱਤਾ ਜਾਵੇਗਾ | ਦਿਵਿਆਂਗ ਵਿਅਕਤੀਆਂ ਵਾਸਤੇ ਬੈਟਰੀ ਵਾਲੀ ਟਰਾਈ ਸਾਈਕਲ, ਟਰਾਈ ਸਾਈਕਲ, ਵੀਲ ਚੇਅਰ, ਕੈਲੀਪਰ ਆਦਿ ਲਈ ਵੀ ਫਾਰਮ ਭਰੇ ਜਾਣਗੇ ਅਤੇ ਮੁਫ਼ਤ ਸਮਾਨ ਦਿੱਤਾ ਜਾਵੇਗਾ |