19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਚਾਰ ਮੋਬਾਈਲ ਟੈਸਟਿੰਗ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ <br/>

ਅਜੀਤ ਡੈਸਕ 20-11-2025
ਲੁਧਿਆਣਾ, 19 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਯੂਨੀਵਰਸਿਟੀ ਦੇ ਸਾਫ਼-ਸੁਥਰੇ ਕੈਂਪਸ ਅਤੇ ਵਿਦਿਆਰਥੀਆਂ ਦੀ ਵਰਤੋ ਲਈ ਈ-ਰਿਕਸ਼ੇ ਅਤੇ ਜਨ ਸਿਹਤ ਦੀ ਰਾਖੀ ਅਤੇ ਸ਼ੁੱਧ ਦੁੱਧ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਇਕ ਮਹੱਤਵਪੂਰਨ ਪਹਿਲਕਦਮੀ ਵਿਚ, ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਉਪ ਕੁਲਪਤੀ ਡਾਕਟਰ ਜਤਿੰਦਰ ਪਾਲ ਸਿੰਘ ਗਿੱਲ ਨੇ ਦੁੱਧ ਅਤੇ ਪਸ਼ੂਆਂ ਦੇ ਚਾਰੇ ਵਿਚ ਮਿਲਾਵਟ ਦਾ ਪਤਾ ਲਗਾਉਣ ਲਈ ਸਮਰਪਿਤ ਚਾਰ ਉਨਤ ਮੋਬਾਈਲ ਟੈਸਟਿੰਗ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਕੈਬਨਿਟ ਮੰਤਰੀ ਅਤੇ ਵਾਈਸ ਚਾਂਸਲਰ ਨੇ ਵੀ.ਐਸ.ਐਸ.ਐਲ. ਦੇ ਚੇਅਰਮੈਨ ਸੰਚਿਤ ਜੈਨ ਅਤੇ ਕਾਰਜਕਾਰੀ ਡਾਇਰੈਕਟਰ ਸੌਮਿਆ ਜੈਨ ਅਤੇ ਆਰ.ਕੇ. ਰੇਵਾੜੀ ਦਾ ਯੂਨੀਵਰਸਿਟੀ ਦਾ ਹਮੇਸ਼ਾ ਸਮਰਥਨ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ | ਡੇਅਰੀ ਵਿਕਾਸ ਵਿਭਾਗ ਦੁਆਰਾ ਸੰਚਾਲਿਤ, ਇਹ ਵੈਨਾਂ ਰਾਜ ਭਰ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਦਾ ਦੌਰਾ ਕਰਨਗੀਆਂ, ਜਿਸ ਨਾਲ ਨਾਗਰਿਕ ਤੁਰੰਤ, ਮÏਕੇ 'ਤੇ ਜਾਂਚ ਲਈ ਆਪਣੇ ਦੁੱਧ ਅਤੇ ਪਸ਼ੂਆਂ ਦੇ ਚਾਰੇ ਦੇ ਨਮੂਨੇ ਪੂਰੀ ਤਰ੍ਹਾਂ ਮੁਫ਼ਤ ਦੇ ਸਕਣਗੇ | ਕੈਬਨਿਟ ਮੰਤਰੀ ਖੁੱਡੀਆਂ ਨੇ ਡੇਅਰੀ ਵਿਕਾਸ ਵਿਭਾਗ ਦੁਆਰਾ 'ਦੁੱਧ ਅਤੇ ਰੋਜ਼ਾਨਾ ਜੀਵਨ ਵਿਚ ਇਸਦੀ ਮਹੱਤਤਾ' ਵਿਸ਼ੇ 'ਤੇ ਕਰਵਾਏ ਰਾਜ ਪੱਧਰੀ ਲੇਖ ਲਿਖਣ ਮੁਕਾਬਲੇ ਵਿਚ ਸ਼ਾਨਦਾਰ ਵਿਦਿਆਰਥੀ ਭਾਗੀਦਾਰਾਂ ਨੂੰ ਇਨਾਮ ਵੀ ਵੰਡੇ | 17 ਜ਼ਿਲਿ੍ਹਆਂ ਦੀ ਨੁਮਾਇੰਦਗੀ ਕਰਦਿਆਂ 11ਵੀਂ ਅਤੇ 12ਵੀਂ ਜਮਾਤ ਦੇ 400 ਤੋਂ ਵੱਧ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ¢ ਯੂਨੀਵਰਸਿਟੀ ਦੇ ਦÏਰੇ ਦÏਰਾਨ ਮੰਤਰੀ ਖੁੱਡੀਆਂ ਵਲੋਂ ਕੈਨੇਡਾ ਵਸਨੀਕ ਵੈਟਰਨਰੀ ਡਾਕਟਰ ਡਾ. ਹਾਕਮ ਭੁੱਲਰ ਦੁਆਰਾ ਲਿਖੀ ਇਕ ਪ੍ਰੇਰਨਾਦਾਇਕ ਨਵੀਂ ਕਿਤਾਬ 'ਦ ਅੰਡਰਡÏਗ' ਦੇ ਲੋਕ ਅਰਪਣ ਕੀਤੀ ਗਈ | ਮੰਤਰੀ ਖੁੱਡੀਆਂ ਨੇ ਕਿਹਾ ਕਿ ਇਹ ਕਿਤਾਬ ਨÏਜਵਾਨਾਂ ਨੂੰ ਹਿੰਮਤ ਨਾਲ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕਰੇਗੀ ¢ ਇਸ ਮÏਕੇ ਮÏਜੂਦ ਪ੍ਰਮੁੱਖ ਵਿਅਕਤੀਆਂ ਵਿਚ ਵਾਈਸ-ਚਾਂਸਲਰ ਡਾ. ਜੇ.ਪੀ.ਐਸ. ਗਿੱਲ, ਡਾਇਰੈਕਟਰ ਕੁਲਦੀਪ ਸਿੰਘ ਜੱਸੋਵਾਲ, ਜੁਆਇੰਟ ਡਾਇਰੈਕਟਰ ਵਰਿਆਮ ਸਿੰਘ ਗਿੱਲ, ਜੁਆਇੰਟ ਸੀ.ਈ.ਓ. ਡਾ. ਪਰਮਪਾਲ ਸਿੰਘ, ਡਿਪਟੀ ਡਾਇਰੈਕਟਰ ਸੁਰਿੰਦਰ ਸਿੰਘ, ਡਿਪਟੀ ਡਾਇਰੈਕਟਰ ਨਿਰਵੈਰ ਸਿੰਘ ਬਰਾੜ, ਡਿਪਟੀ ਡਾਇਰੈਕਟਰ ਰਣਦੀਪ ਕੁਮਾਰ ਹਾਂਡਾ, ਡੇਅਰੀ ਵਿਕਾਸ ਅਧਿਕਾਰੀ ਡਾ. ਹਰਪ੍ਰੀਤ ਸਿੰਘ ਅਤੇ ਹੋਰ ਸ਼ਾਮਿਲ ਸਨ¢

ਪਿਛਲੀ ਖ਼ਬਰ ਘਰ 'ਤੇ ਪੈਟਰੋਲ ਬੰਬ ਟੁੱਟਣ ਦੇ ਮਾਮਲੇ ਵਿਚ 13 ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਫ਼ਰੀਦਕੋਟ ਤੋਂ ਸ੍ਰੀ ਅਨੰਦਪੁਰ ਸਾਹਿਬ ਵੱਲ ਅੱਜ ਰਵਾਨਾ ਹੋਵੇਗਾ ਅਲੌਕਿਕ ਨਗਰ ਕੀਰਤਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।