25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਪੰਜਾਬ ਯੂਨੀਵਰਸਿਟੀ ਦੀ ਚੁਣੀ ਹੋਈ ਸੈਨਿਟ ਤੇ ਸਿੰਡੀਕੇਟ ਭੰਗ ਕਰ ਕੇ ਕੀਤਾ ਕੇਂਦਰੀ ਕਬਜ਼ਾ ਪੰਜਾਬੀ ਸਹਿਣ ਨਹੀਂ ਕਰਨਗੇ-ਯੂਨੀਅਨ <br/>

ਅਜੀਤ ਡੈਸਕ 08-11-2025
ਲੁਧਿਆਣਾ, 7 ਨਵੰਬਰ (ਜਸਵਿੰਦਰ ਸਿੰਘ)-ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਵਰਣਨ ਕੀਤਾ ਕਿ ਦਹਾਕਿਆਂ ਬੱਧੀ ਲੰਮਾ ਇਤਿਹਾਸ, ਸ਼ਾਨਾਮੱਤੀ ਵਿਰਾਸਤ ਤੇ ਸੰਸਾਰ ਪੱਧਰੀ ਮਿਆਰ ਵਾਲੀ ਨਾਮਵਰ ਯੂਨੀਵਰਸਿਟੀ ਜੋ ਕਿ ਪੰਜਾਬ ਦੇ ਪਿੰਡਾਂ ਦੀ ਜ਼ਮੀਨ 'ਤੇ, ਪੰਜਾਬੀਆਂ ਦੇ ਸਰਕਾਰੀ ਖ਼ਜ਼ਾਨੇ ਨਾਲ ਪੰਜਾਬੀ ਇੰਜੀਨੀਅਰਾਂ, ਮਿਸਤਰੀਆਂ ਅਤੇ ਮਜ਼ਦੂਰਾਂ ਨੇ ਆਪਦਾ ਖ਼ੂਨ ਪਸੀਨਾ ਇਕ ਕਰਕੇ ਉਸਾਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਤੇ ਪੰਜਾਬੀ, ਕੇਂਦਰੀ ਕਬਜ਼ਾ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ¢ ਆਗੂਆਂ ਨੇ ਦਰਜ ਕੀਤਾ ਕਿ ਪੰਜਾਬ ਯੂਨੀਵਰਸਿਟੀ ਦੇ ਪੰਜਾਬ ਭਰ ਦੇ ਗਰੈਜੂਏਟਾਂ ਵਲੋਂ ਹਰ 4 ਸਾਲ ਬਾਅਦ ਚੁਣੀ ਜਾਂਦੀ 90 ਮੈਂਬਰੀ ਜਮਹੂਰੀ ਸੈਨਿਟ ਨੂੰ ਛਾਂਗ ਕੇ, ਇਸ ਨੂੰ 31 ਮੈਂਬਰੀ ਬਣਾ ਕੇ ਇਨ੍ਹਾਂ ਵਿਚ ਕੇਂਦਰ ਦੀ ਭਾਰੀ ਬਹੁ ਗਿਣਤੀ ਯਕੀਨੀ ਬਣਾ ਕੇ ਰਚੀ ਤਾਜ਼ਾ ਕੇਂਦਰੀ ਸਾਜ਼ਿਸ਼ ਪੰਜਾਬ ਨਾਲ ਧੱਕੇਸ਼ਾਹੀਆਂ ਤੇ ਵਿਤਕਰਿਆਂ ਦੇ ਇਤਿਹਾਸ ਵਿਚ ਇਕ ਹੋਰ ਕਾਲਾ ਮੀਲ ਪੱਥਰ ਹੋ ਨਿੱਬੜੀ ਹੈ ਅਤੇ ਪੰਜਾਬ ਦੇ ਸੂਬਾਈ ਅਧਿਕਾਰਾਂ ਨੂੰ ਦਰੜਨ ਵਾਲ਼ਾ ਤਾਨਾਸ਼ਾਹੀ ਹਮਲਾ ਹੈ¢ ਆਗੂਆਂ ਨੇ 'ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ' 'ਚ 10 ਨਵੰਬਰ ਦੇ ਸਾਂਝੇ ਧਰਨੇ 'ਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਹੈ, ਉੱਥੇ ਪੰਜਾਬ ਦੀਆਂ ਸਮੂਹ ਵਿਦਿਆਰਥੀ, ਕਾਲਜ ਤੇ ਸਕੂਲ ਅਧਿਆਪਕ ਜਥੇਬੰਦੀਆਂ, ਨੌਜਵਾਨ, ਬੇਰੁਜ਼ਗਾਰ ਤੇ ਕਿਸਾਨ, ਮਜ਼ਦੂਰ ਜਥੇਬੰਦੀਆਂ ਨੂੰ ਪੰਜਾਬ ਯੂਨੀਵਰਸਿਟੀ ਦੀ ਪੰਜਾਬੀ ਹਸਤੀ ਬਰਕਰਾਰ ਰੱਖਣ ਲਈ ਇਸ ਮੋਰਚੇ ਦੀ ਫ਼ੈਸਲਾਕੁਨ ਜਿੱਤ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਾ ਛੱਡਣ ਦੀ ਜ਼ੋਰਦਾਰ ਅਪੀਲ ਕੀਤੀ ਹੈ¢ ਦੂਜੇ ਪਾਸੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਪਾਸੋਂ ਪੁਰਜ਼ੋਰ ਮੰਗ ਕੀਤੀ ਗਈ ਹੈ ਕਿ ਉਹ ਫ਼ੌਰੀ ਤੌਰ 'ਤੇ ਪੰਜਾਬ ਵਿਧਾਨ ਸਭਾ ਦਾ ਇਜਲਾਸ ਸੱਦ ਕੇ ਕੇਂਦਰ ਸਰਕਾਰ ਦੇ ਇਹਨਾਂ ਤਾਨਾਸ਼ਾਹ ਹੁਕਮਾਂ ਨੂੰ ਰੱਦ ਕਰਨ ਵਾਲਾ ਮਤਾ ਪਾਸ ਕਰਵਾਵੇ | ਅੰਤ 'ਚ ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਦੋਨੋਂ ਨਵੇਂ ਜਾਰੀ ਕੀਤੇ ਕੇਂਦਰੀ ਨੋਟੀਫ਼ਿਕੇਸ਼ਨ ਵੀ ਮਹਿਜ਼ ਨਵਾਂ ਧੋਖਾ ਹਨ, ਸੋ ਫ਼ੌਰੀ ਰੱਦ ਕੀਤੇ ਜਾਣ¢

ਪਿਛਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ਨੇ ਪੰਜਾਬ ਹੋਮ ਗਾਰਡਜ਼ ਤੇ ਸਿਵਲ ਡਿਫੈਂਸ ਅਫ਼ਸਰਾਂ ਨੂੰ ਦਿੱਤੀ ਸਿਖਲਾਈ <br/> ਅਗਲੀ ਖ਼ਬਰ ਮਾਸਟਰ ਤਾਰਾ ਸਿੰਘ ਕਾਲਜ ਵਿਖੇ ਕਰਾਏ ਕਾਵਿ ਉਚਾਰਨ ਮੁਕਾਬਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।