ਲੁਧਿਆਣਾ, 7 ਨਵੰਬਰ (ਭੁਪਿੰਦਰ ਸਿੰਘ ਬੈਂਸ)-ਇਕ ਪਾਸੇ ਜਿੱਥੇ ਨਗਰ ਨਿਗਮ ਵਲੋਂ ਸ਼ਹਿਰ ਵਾਸੀਆਂ ਨੰੂ ਪਾਣੀ ਤੇ ਬਿਜਲੀ ਦੀ ਬੱਚਤ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ | ਉਥੇ ਹੀ ਦੂਜੇ ਪਾਸੇ ਖੁਦ ਨਿਗਮ ਵਲੋਂ ਹੀ ਬਿਜਲੀ ਬਰਬਾਦੀ ਨੰੂ ਲੈਕੇ ਗੰਭੀਰ ਲਾਪਰਵਾਹੀ ਕੀਤੀ ਜਾ ਰਹੀ ਹੈ | ਜਿਸਦੀ ਤਾਜ਼ਾ ਮਿਸਾਲ ਸਰਾਭਾ ਨਗਰ ਦੇ ਬੀ ਬਲਾਕ 'ਚ ਦੇਖਣ ਨੂੰ ਮਿਲ ਰਹੀ ਹੈ | ਜਿੱਥੇ ਲਗਾਤਾਰ ਤਿੰਨ ਦਿਨਾਂ ਤੋਂ ਸਟਰੀਟ ਲਾਈਟਾਂ ਦਿਨ ਰਾਤ ਜੱਗ ਰਹੀਆਂ ਹਨ | ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਨਗਰ ਨਿਗਮ ਦੀ ਕਾਰਗੁਜ਼ਾਰੀ 'ਤੇ ਕੰਮ ਕਰਨ ਦਾ ਢੰਗ ਬਹੁਤ ਹੀ ਕਮਾਲ ਹੈ | ਕਈ ਇਲਾਕਿਆਂ ਵਿਚ ਅੱਜ ਤੱਕ ਸਟਰੀਟ ਲਾਈਟਾਂ ਨਹੀਂ ਲਗਾਈਆਂ ਗਈਆਂ ਹਨ ਤੇ ਜਿੱਥੇ ਲਗਾਈਆਂ ਗਈਆਂ ਹਨ, ਉਨ੍ਹਾਂ ਨੰੂ ਦਿਨ ਰਾਤ ਚਾਲੂ ਰੱਖਿਆ ਜਾ ਰਿਹਾ ਹੈ | ਲੋਕਾਂ ਨੇ ਮੰਗ ਕੀਤੀ ਹੈ ਕਿ ਨਿਗਮ ਅਧਿਕਾਰੀ ਇਸ ਬਿਜਲੀ ਬਰਬਾਦੀ ਦਾ ਤੁਰੰਤ ਨੋਟਿਸ ਲੈਣ ਤੇ ਬਿਜਲੀ ਬੱਚਤ ਲਈ ਢੰਗ ਨਾਲ ਪ੍ਰਬੰਧ ਕੀਤੇ ਜਾਣ |