24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਮਾਲਵਾ ਸੈਂਟਰਲ ਕਾਲਜ ਵਿਖੇ ਕਰਵਾਇਆ ਵਿਸ਼ੇਸ਼ ਸੈਮੀਨਾਰ

ਅਜੀਤ ਡੈਸਕ 08-11-2025
ਲੁਧਿਆਣਾ, 7 ਨਵੰਬਰ (ਜਸਵਿੰਦਰ ਸਿੰਘ)- ਕੰਮਕਾਜ ਦੀ ਥਾਂ ਤੇ ਲਿੰਗਕ ਉਤਪੀੜਨ ਦੀ ਰੋਕਥਾਮ ਬਾਰੇ ਇੱਕ ਸੈਮੀਨਾਰ ਡਾ. ਅਵਨਿੰਦਰ ਪ੍ਰੀਤ ਸਿੰਘ ਦੀ ਰਹਿਨੁਮਾਈ ਹੇਠ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫ਼ਾਰ ਵਿਮੈਨ, ਵਿੱਚ ਕਰਵਾਇਆ ਗਿਆ | ਸੈਮੀਨਾਰ ਦਾ ਉਦੇਸ਼ ਕੰਮਕਾਜ ਦੀ ਥਾਂ 'ਤੇ ਮਹਿਲਾਵਾਂ ਲਈ ਸੁਰੱਖਿਅਤ ਅਤੇ ਸਤਿਕਾਰਯੋਗ ਵਾਤਾਵਰਣ ਬਣਾਉਣ ਲਈ ਜਾਗਰੂਕਤਾ ਪੈਦਾ ਕਰਨਾ ਸੀ | ਇਸ ਸੈਸ਼ਨ ਦੇ ਸਰੋਤ ਵਿਅਕਤੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਐਡਵੋਕੇਟ ਅੰਚਲ ਜਿੰਦਲ ਅਤੇ ਐਚ.ਆਰ. ਪ੍ਰੋਫੈਸ਼ਨਲ ਨੇਹਾ ਗੁਪਤਾ ਸਨ | ਐਡਵੋਕੇਟ ਅੰਚਲ ਜਿੰਦਲ ਨੇ ਅਧੀਨ ਕਾਨੂੰਨੀ ਪ੍ਰਬੰਧਾਂ ਅਤੇ ਪ੍ਰਕਿਰਿਆਵਾਂ 'ਤੇ ਚਾਨਣ ਪਾਈ ਅਤੇ ਆਪਣੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਰੱਖਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਨੇਹਾ ਗੁਪਤਾ ਨੇ ਸੰਗਠਨਕ ਪੱਖ ਤੋਂ ਤਜਰਬੇ ਸਾਂਝੇ ਕੀਤੇ, ਖਾਸਕਰ ਸ਼ਿਕਾਇਤਾਂ ਦੇ ਪ੍ਰਭਾਵਸ਼ਾਲੀ ਨਿਵਾਰਨ ਵਿੱਚ ਐਚ.ਆਰ. ਅਤੇ ਅੰਦਰੂਨੀ ਕਮੇਟੀਆਂ ਦੀ ਭੂਮਿਕਾ ਉੱਤੇ ਧਿਆਨ ਦਿੱਤਾ | ਸੈਮੀਨਾਰ ਬਹੁਤ ਹੀ ਇੰਟਰੈਕਟਿਵ ਅਤੇ ਜਾਣਕਾਰੀਪੂਰਨ ਸੀ, ਜਿਸ ਨਾਲ ਭਾਗੀਦਾਰਾਂ ਨੂੰ ਕੰਮਕਾਜ ਦੀ ਥਾਂ ਤੇ ਇਜ਼ਤ ਤੇ ਸੁਰੱਖਿਆ ਬਰਕਰਾਰ ਰੱਖਣ ਦੀ ਮਹੱਤਤਾ ਸਮਝ ਆਈ | ਸਮਾਰੋਹ ਦਾ ਸਮਾਪਨ ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਡਾ. ਤਿ੍ਪਤਾ ਵੱਲੋਂ ਧੰਨਵਾਦ ਪ੍ਰਗਟਾਉਣ ਨਾਲ ਹੋਇਆ, ਜਿਸ ਵਿਚ ਉਨ੍ਹਾਂ ਨੇ ਸਰੋਤ ਵਿਅਕਤੀਆਂ ਅਤੇ ਦਰਸ਼ਕਾਂ ਦਾ ਸਰਗਰਮ ਭਾਗੀਦਾਰੀ ਲਈ ਧੰਨਵਾਦ ਕੀਤਾ |

ਪਿਛਲੀ ਖ਼ਬਰ ਪਟਵਾਰੀ ਦੀ ਕੁੱਟਮਾਰ ਕਰਨ ਵਾਲੇ ਖ਼ਿਲਾਫ਼ ਕੇਸ ਦਰਜ <br/> ਅਗਲੀ ਖ਼ਬਰ ਬੱਸ 'ਚ ਸਫ਼ਰ ਕਰ ਰਹੀ ਅÏਰਤ ਨੂੰ ਬੇਸੁੱਧ ਕਰ ਕੇ ਸੋਨੇ ਦੀਆਂ ਚੂੜੀਆਂ ਲੁੱਟੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।