24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਬੱਸ 'ਚ ਸਫ਼ਰ ਕਰ ਰਹੀ ਅÏਰਤ ਨੂੰ ਬੇਸੁੱਧ ਕਰ ਕੇ ਸੋਨੇ ਦੀਆਂ ਚੂੜੀਆਂ ਲੁੱਟੀਆਂ <br/>

ਅਜੀਤ ਡੈਸਕ 08-11-2025
ਲੁਧਿਆਣਾ, 7 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਲੇਮਟਾਬਰੀ ਅਧੀਨ ਆਉਂਦੇ ਜਲੰਧਰ-ਬਾਈਪਾਸ ਚÏਾਕ ਵਿਚ ਗੜ੍ਹਸ਼ੰਕਰ ਜਾਣ ਲਈ ਬੱਸ 'ਚ ਚੜ੍ਹੀ ਅÏਰਤ ਨੂੰ ਬੇਸੁੱਧ ਕਰਕੇ ਬਾਂਹਾਂ ਵਿਚੋਂ ਸੋਨੇ ਦੀਆਂ ਚੂੜੀਆਂ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ¢ ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਮੀਨਾਕਸ਼ੀ ਨੇ ਦੱਸਿਆ ਕਿ ਉਹ ਆਪਣੇ ਸਹੁਰੇ ਘਰ ਗੜ੍ਹਸ਼ੰਕਰ ਜਾਣ ਲਈ ਜਲੰਧਰ-ਬਾਈਪਾਸ ਚÏਾਕ ਤੋਂ ਪੰਜਾਬ ਰੋਡਵੇਜ਼ ਦੀ ਬੱਸ ਵਿਚ ਚੜ੍ਹੀ ਤਾਂ ਉਸਦੇ ਨਾਲ 5-6 ਅਣਪਛਾਤੀਆਂ ਅÏਰਤਾਂ ਵੀ ਬੱਸ ਵਿਚ ਚੜ ਗਈਆਂ, ਜਿਨ੍ਹਾਂ ਨੇ ਉਸ ਨੰੂ ਬੱਸ ਦੀ ਬਾਰੀ ਵਿਚ ਹੀ ਖੜ੍ਹਾ ਕਰ ਲਿਆ ਅਤੇ ਕੋਈ ਚੀਜ਼ ਉਸਦੀ ਬਾਂਹ ਵਿਚ ਲਗਾ ਦਿੱਤੀ, ਜਿਸ ਨਾਲ ਉਹ ਬੇਸੁੱਧ ਹੋ ਗਈ¢ ਅÏਰਤਾਂ ਨੇ ਉਸ ਦੀਆਂ ਬਾਂਹਾਂ ਵਿਚ ਪਾਈਆਂ ਚਾਰ ਤੋਲੇ ਦੀਆਂ ਸੋਨੇ ਦੀਆਂ ਚੂੜੀਆਂ ਲਾਹ ਕੇ ਬੱਸ 'ਚੋਂ ਉਤਰ ਗਈਆਂ | ਜਾਂਚ ਅਧਿਕਾਰੀ ਹਰਮੇਸ਼ ਲਾਲ ਨੇ ਦੱਸਿਆ ਕਿ ਅÏਰਤ ਦੀ ਸ਼ਿਕਾਇਤ 'ਤੇ 5-6 ਅਣਪਛਤੀਆਂ ਅÏਰਤਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਪਰ ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ ਪੁਲਿਸ ਵਲੋਂ ਉਥੇ ਨੇੜੇ ਲੱਗੇ ਸੀ.ਸੀ. ਟੀਵੀ ਕੈਮਰਿਆਂ ਦੀ ਫੁਟੇਜ ਵੀ ਚਕ ਕੀਤੀ ਗਈ ਤਾਂ ਜੋ ਇਹਨਾਂ ਅÏਰਤਾਂ ਦਾ ਪਤਾ ਲਗਾਇਆ ਜਾ ਸਕੇ ਪਰ ਪੁਲਿਸ ਨੂੰ ਸਫਲਤਾ ਨਹੀਂ ਮਿਲੀ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ¢

ਪਿਛਲੀ ਖ਼ਬਰ ਮਾਲਵਾ ਸੈਂਟਰਲ ਕਾਲਜ ਵਿਖੇ ਕਰਵਾਇਆ ਵਿਸ਼ੇਸ਼ ਸੈਮੀਨਾਰ ਅਗਲੀ ਖ਼ਬਰ 1158 ਸਹਾਇਕ ਪ੍ਰੋਫ਼ੈਸਰ ਤੇ ਲਾਇਬ੍ਰੇਰੀਅਨ ਫ਼ਰੰਟ ਨੇ ਫੂਕੀਆਂ ਉਚੇਰੀ ਸਿੱਖਿਆ ਵਿਭਾਗ ਵਲੋਂ ਜਾਰੀ ਪੱਤਰ ਦੀਆਂ ਕਾਪੀਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।