ਭਾਮੀਆਂ ਕਲਾਂ, 5 ਨਵੰਬਰ (ਜਤਿੰਦਰ ਭੰਬੀ)-ਪਿੰਡ ਭਾਮੀਆਂ ਕਲਾਂ ਦੀ ਖੇਡ ਗਰਾਊਾਡ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਗੁਰਪੁਰਬ ਨੂੰ ਸਮਰਪਿਤ ਦÏੜਾਂ ਦੇ ਮੁਕਾਬਲੇ ਕਰਵਾਏ ਗਏ¢ ਦÏੜ ਮੁਕਾਬਲਿਆਂ ਦੀ ਸ਼ੁਰੂਆਤ ਬਲਜੀਤ ਸਿੰਘ ਗਿੱਲ ਸਾਬਕਾ ਬਲਾਕ ਸੰਮਤੀ ਮੈਂਬਰ ਨੇ ਰਿਬਨ ਕੱਟ ਕੇ ਕਰਵਾਈ¢ ਇਸ ਮÏਕੇ ਬਲਜੀਤ ਗਿੱਲ ਨੇ ਸੰਬੋਧਨ ਕਰਦੇ ਹੋਏ ਆਖਿਆ ਕਿ ਨÏਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਲਈ ਖੇਡ ਗਰਾਊਾਡਾਂ ਨਾਲ ਜੋੜਨਾ ਜ਼ਰੂਰੀ ਹੈ¢ ਇਨ੍ਹਾਂ ਦÏੜ ਮੁਕਾਬਲਿਆਂ ਵਿਚ ਲਗਭਗ 110 ਬੱਚਿਆਂ ਨੇ ਹਿੱਸਾ ਲਿਆ¢ ਜਿਸ ਵਿਚ ਅੰਡਰ 14 ਸਾਲ ਵਿਚ ਮਨਤੇਜਵੀਰ ਨੇ ਪਹਿਲਾ, ਜਸਕਰਨ ਨੇ ਦੂਜਾ ਅਤੇ ਰਾਘਵ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਅੰਡਰ 17 ਸਾਲ ਵਿਚ ਨੇ ਕ੍ਰਿਸ਼ਨਾ ਬਿਸ਼ਟ ਨੇ ਪਹਿਲਾ, ਕੰਬੋਜ ਸਿੰਘ ਦੂਜਾ ਅਤੇ ਜਸਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ¢ ਜੇਤੂ ਬੱਚਿਆਂ ਨੂੰ ਬਲਜੀਤ ਸਿੰਘ ਗਿੱਲ, ਠੇਕੇਦਾਰ ਪਿ੍ਥੀਪਾਲ ਸਿੰਘ, ਜਗਤਾਰ ਸਿੰਘ ਕੈਂਥ ਅਤੇ ਬੈਂਕ ਮੈਨੇਜਰ ਗੁਰਮੀਤ ਸਿੰਘ ਕੈਂਥ ਵਲੋਂ ਸਾਂਝੇ ਤÏਰ ਤੇ ਮੈਡਲਾਂ ਅਤੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ¢ ਇਸ ਮÏਕੇ ਗੁਰਮੀਤ ਸਿੰਘ ਬੈਂਕ ਮੈਨੇਜਰ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਸਤਪਾਲ ਸਿੰਘ ਫ਼ੌਜੀ, ਵਰਿੰਦਰ ਸਿੰਘ, ਸੋਹਣ ਸਿੰਘ ਸੋਨੀ, ਜਸਵਿੰਦਰ ਸਿੰਘ, ਮਨਿੰਦਰ ਸਿੰਘ, ਜਗਦੀਪ ਸਿੰਘ ਸਾਬਕਾ ਸਰਪੰਚ, ਮਿਲ਼ਨ ਸਿੰਘ, ਜਸਵਿੰਦਰ ਸਿੰਘ ਕੋਚ, ਰਾਜਦੀਪ ਕੋਚ, ਨੀਰਜ ਗੁਪਤਾ ਕੋਚ, ਅਰਮਾਨ ਅਲੀ ਕੋਚ, ਰਾਜ ਭਾਰਦਵਾਜ ਕੋਚ ਭੁਪਿੰਦਰ ਰਾਣਾ ਕੋਚ, ਦਿਲਦਾਰ ਦਾਰੀ ਤੋਂ ਇਲਾਵਾ ਪਿੰਡ ਦੇ ਪਤਵੰਤੇ ਹਾਜ਼ਰ ਸਨ¢