21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਸ਼ੱਕੀ ਹਾਲਾਤ ਵਿਚ ਕਾਰੋਬਾਰੀ ਦੀ ਘਰੇਲੂ ਨੌਕਰਾਣੀ ਨੇ ਕੀਤੀ ਖ਼ੁਦਕੁਸ਼ੀ

ਅਜੀਤ ਡੈਸਕ 06-11-2025
ਲੁਧਿਆਣਾ, 5 ਨਵੰਬਰ (ਆਹੂਜਾ)-ਸਥਾਨਕ ਸਾਊਥ ਸਿਟੀ ਵਿਚ ਬਰੈੱਡ ਕੰਪਨੀ ਦੇ ਮਾਲਕ ਦੇ ਘਰ ਕੰਮ ਕਰਦੀ ਇਕ ਨÏਜਵਾਨ ਲੜਕੀ ਵਲੋਂ ਸ਼ੱਕੀ ਹਾਲਾਤ ਵਿਚ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖ਼ਤ ਪੰਮੀ ਵਜੋਂ ਕੀਤੀ ਗਈ ਹੈ ਅਤੇ ਉਸ ਦੀ ਉਮਰ 20 ਸਾਲ ਦੇ ਕਰੀਬ ਸੀ | ਮਿ੍ਤਕ ਲੜਕੀ ਨੂੰ ਅਜੇ ਦੋ ਤਿੰਨ ਮਹੀਨੇ ਪਹਿਲਾਂ ਹੀ ਕਾਰੋਬਾਰੀ ਨੇ ਆਪਣੀ ਪੋਤੀ ਦੀ ਦੇਖਭਾਲ ਲਈ ਰੱਖਿਆ ਸੀ | ਅੱਜ ਉਸ ਨੇ ਆਪਣੇ ਕਮਰੇ ਵਿਚ ਹੀ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ | ਜਦੋਂ ਘਰ ਦੇ ਮਾਲਕ ਉਥੇ ਗਏ ਤਾਂ ਉਸ ਦੀ ਲਾਸ਼ ਉਤੇ ਲਟਕ ਰਹੀ ਸੀ | ਉਨ੍ਹਾਂ ਇਸ ਦੀ ਸੂਚਨਾ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਦਿੱਤੀ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਵੀ ਮÏਕੇ 'ਤੇ ਪਹੁੰਚੇ | ਪੁਲਿਸ ਵਲੋਂ ਹਾਲ ਦੀ ਘੜੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ¢ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਗੁਰਪੁਰਬ ਦੇ ਮÏਕੇ ਭਾਮੀਆਂ ਕਲਾਂ ਦੀ ਖੇਡ ਗਰਾਊਾਡ 'ਚ ਦÏੜ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਸੜਕ ਹਾਦਸੇ 'ਚ ਸਾਈਕਲ ਸਵਾਰ ਗੰਭੀਰ ਜ਼ਖਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।