21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਡੀ.ਏ.ਵੀ. ਪਬਲਿਕ ਸਕੂਲ ਪੱਖੋਵਾਲ ਰੋਡ ਵਿਖੇ ਦੋ ਰੋਜ਼ਾ ਰਾਜ ਪੱਧਰੀ ਟੂਰਨਾਮੈਂਟ ਸਮਾਪਤ <br/>

ਅਜੀਤ ਡੈਸਕ 06-11-2025
ਫੁੱਲਾਂਵਾਲ, 5 ਨਵੰਬਰ (ਮਨਜੀਤ ਸਿੰਘ ਦੁੱਗਰੀ)-ਆਰੀਆ ਰਤਨ ਪਦਮਸ਼੍ਰੀ ਮਾਣਯੋਗ ਡਾ. ਪੂਨਮ ਸੂਰੀ ਜੀ, ਪ੍ਰਧਾਨ, ਡੀ.ਏ.ਵੀ.ਐਮ.ਸੀ., ਨਵੀਂ ਦਿੱਲੀ ਦੀ ਸਰਪ੍ਰਸਤੀ ਅਤੇ ਪਿ੍ੰਸੀਪਲ ਡਾ. ਸਤਵੰਤ ਕੌਰ ਭੁੱਲਰ ਦੀ ਸੁਚੱਜੀ ਅਗਵਾਈ ਹੇਠ ਦੋ ਦਿਨਾ ਰਾਜ ਪੱਧਰੀ ਖੇਡ ਟੂਰਨਾਮੈਂਟ ਦੀ ਸਫਲਤਾਪੂਰਵਕ ਸਮਾਪਤੀ ਹੋਈ | ਇਸ ਦੌਰਾਨ ਪਿ੍ੰਸੀਪਲ ਡਾ. ਸਤਵੰਤ ਕੌਰ ਭੁੱਲਰ ਨਾਲ ਨਿਗਰਾਨ ਅਧਿਕਾਰੀਆਂ ਪਿ੍ੰਸੀਪਲ ਵਿਨੋਦ ਰਾਣਾ (ਡੀ.ਏ.ਵੀ. ਪਬਲਿਕ ਸਕੂਲ, ਮਾਨਸਾ) ਅਤੇ ਪਿ੍ੰਸੀਪਲ ਸੰਜੇ ਠਾਕੁਰ (ਡੀ.ਏ.ਵੀ. ਪਬਲਿਕ ਸਕੂਲ, ਨਾਭਾ) ਸਮੇਤ ਹੋਰ ਮਾਨਯੋਗ ਅਧਿਕਾਰੀ ਵੀ ਹਾਜ਼ਰ ਸਨ | ਟੂਰਨਾਮੈਂਟ ਦੌਰਾਨ ਪੰਜਾਬ ਦੇ ਅੱਠ ਕਲੱਸਟਰਾਂ ਦੀ ਨੁਮਾਇੰਦਗੀ ਕਰਨ ਵਾਲੇ 44 ਡੀ.ਏ.ਵੀ. ਸੰਸਥਾਨਾਂ ਦੇ ਕਰੀਬ 1100 ਜੋਸ਼ੀਲੇ ਖਿਡਾਰੀਆਂ ਨੇ ਖੋ-ਖੋ, ਕਰਾਟੇ, ਵੂਸ਼ੁ, ਬਾਕਸਿੰਗ ਅਤੇ ਤਾਇਕਵਾਂਡੋ ਵਰਗੀਆਂ ਖੇਡਾਂ ਵਿਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਨ੍ਹਾਂ ਮੁਕਾਬਲਿਆਂ ਵਿਚ ਜੇਤੂਆਂ ਨੂੰ ਪ੍ਰਬੰਧਕਾਂ ਵਲੋਂ ਇਨਾਮ ਦੇ ਕੇ ਹੌਂਸਲਾ ਅਫਜਾਈ ਕੀਤੀ ਗਈ | ਪਿ੍ੰਸੀਪਲ ਡਾ. ਸਤਵੰਤ ਕੌਰ ਭੁੱਲਰ ਨੇ ਆਪਣੇ ਸੰਬੋਧਨ ਵਿਚ ਸਰੀਰ, ਮਨ ਅਤੇ ਆਤਮਾ ਦੇ ਸੰਤੁਲਿਤ ਵਿਕਾਸ ਰਾਹੀਂ ਉਤਕਿ੍ਸ਼ਟਤਾ ਨੂੰ ਪ੍ਰੋਤਸਾਹਿਤ ਕਰਨ ਦੇ ਡੀਏਵੀ ਦੇ ਮਿਸ਼ਨ ਅਤੇ ਦਿ੍ਸ਼ਟੀਕੋਣ ਦੀ ਪੁਸ਼ਟੀ ਕੀਤੀ |

ਪਿਛਲੀ ਖ਼ਬਰ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਦੇ ਨਿਰਦੇਸ਼ਾਂ 'ਤੇ ਵਾਰਡ 13 'ਚ ਲੋਕ ਕਲਿਆਣ ਕੈਂਪ ਲਗਾਇਆ <br/> ਅਗਲੀ ਖ਼ਬਰ ਗੁਰਪੁਰਬ ਦੇ ਮÏਕੇ ਭਾਮੀਆਂ ਕਲਾਂ ਦੀ ਖੇਡ ਗਰਾਊਾਡ 'ਚ ਦÏੜ ਮੁਕਾਬਲੇ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।