03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਡਾ. ਬਰਾੜ ਵਲੋਂ ਪੰਜਾਬ ਦੇ ਰਾਜਪਾਲ ਨੂੰ ਕਿਤਾਬ ਭੇਟ <br/>

ਅਜੀਤ ਡੈਸਕ 01-09-2025
ਜਲੰਧਰ, 31 ਅਗਸਤ (ਅ. ਬ.)-ਡਾ. ਅਮਨਪ੍ਰੀਤ ਸਿੰਘ ਬਰਾੜ ਉੱਘੇ ਲੇਖਕ ਅਤੇ ਅਰਥਸ਼ਾਸਤਰੀ ਨੇ ਲੁਧਿਆਣਾ ਵਿਖੇ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ | ਉਨਾਂ ਨੇ ਰਾਜਪਾਲ ਨਾਲ ਪੰਜਾਬ ਨੂੰ ਦਰਪੇਸ਼ ਮੁਸ਼ਕਿਲਾਂ ਦੀ ਜਾਣਕਾਰੀ ਸਾਂਝੀ ਕੀਤੀ | ਡਾ. ਬਰਾੜ ਨੇ ਰਾਜਪਾਲ ਨੂੰ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਖਾਸ ਕਰਕੇ ਖੇਤੀ ਦੇ ਮੰਡੀਕਰਨ ਨੂੰ ਲੈ ਕੇ ਵਿਚਾਰ-ਵਿਟਾਂਦਰਾ ਕੀਤਾ | ਉਨਾਂ ਨੇ ਨੌਜਵਾਨਾਂ ਨੂੰ ਖੇਤੀ ਪੈਦਾਵਾਰ ਦੇ ਪ੍ਰਸੈਸਿੰਗ ਉਦਯੋਗ ਵੱਲ ਲਿਜਾਣ ਦਾ ਹਵਾਲਾ ਦਿੱਤਾ | ਜਿਸ ਨਾਲ ਪੇਂਡੂ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ ਵਧਣਗੇ ਅਤੇ ਖੇਤੀ ਆਮਦਨ ਵਿੱਚ ਵੀ ਵਾਧਾ ਹੋ ਸਕਦਾ ਹੈ ਜਿਸ ਨਾਲ ਨਸ਼ਿਆ ਅਤੇ ਜੁਰਮ ਨੂੰ ਠੱਲ ਪਵੇਗੀ | ਨਾਲ ਹੀ ਫਸਲੀ ਵਭਿੰਨਤਾ ਨੂੰ ਅੱਗੇ ਵਧਾਉਣ ਅਤੇ ਪਾਣੀ ਨੂੰ ਬਚਾਉਣ ਦੇ ਉਪਰਾਲੇ ਹੇਠ ਏਥਨੋਲ ਨੂੰ ਮੱਕੀ ਤੋਂ ਬਣਾਉਣ ਦੀ ਸਿਫਾਰਿਸ਼ ਕੀਤੀ | ਡਾ ਬਰਾੜ ਨੇ ਆਪਣੀ ਕਿਤਾਬ ''ਪੰਜਾਬ ਦੀ ਖੇਤੀ ਪ੍ਰਬੰਧਨ ਦੀ ਅੱਖ ਤੋਂ'' ਰਾਜਪਾਲ ਨੂੰ ਭੇਟ ਕੀਤੀ | ਰਾਜਪਾਲ ਜੀ ਨੇ ਡਾ. ਬਰਾੜ ਦੇ ਸੁਝਾਅ ਅਤੇ ਦੂਰ-ਅੰਦੇਸ਼ੀ ਸੋਚ ਨੂੰ ਸਲਾਹੁੰਦੇ ਹੋਏ ਹੋਰ ਕੌਮ ਕਰਨ ਲਈ ਕਿਹਾ | ਨਾਲ ਹੀ ਭਰਸਾ ਦਿੱਤਾ ਕਿ ਇਨਾਂ ਨੁਕਤਿਆਂ 'ਤੇ ਵਿਚਾਰ ਕਰ ਕੇ ਆਉਣ ਵਾਲੇ ਸਮਾੇ ਵਿੱਚ ਅਮਲ ਕਰਵਾਇਆ ਜਾਵੇਗਾ |

ਪਿਛਲੀ ਖ਼ਬਰ ਆਰੀਆ ਕਾਲਜ ਗਰਲਜ਼ ਸੈਕਸ਼ਨ ਵਲੋਂ ਸਮਾਜਿਕ ਸਮੱਸਿਆਵਾਂ 'ਤੇ ਲਗਾਈ ਪ੍ਰਦਰਸ਼ਨੀ <br/> ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਹਾਊਸਿੰਗ ਬੋਰਡ ਕਾਲੋਨੀ ਵਿਖੇ ਸ਼ਰਧਾ ਸਹਿਤ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।