03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਕਾਂਗਰਸੀ ਵਰਕਰਾਂ ਦੀ ਸਲਾਹ ਨਾਲ ਨਿਯੁਕਤ ਕੀਤਾ ਜਾਵੇਗਾ ਦਿਹਾਤੀ ਪ੍ਰਧਾਨ-ਡਾਕਟਰ ਸਿਖਾ ਮੀਰ <br/>

ਅਜੀਤ ਡੈਸਕ 01-09-2025
ਭਾਮੀਆਂ ਕਲਾਂ/ਲੁਧਿਆਣਾ, 31 ਅਗਸਤ (ਜਤਿੰਦਰ ਭੰਬੀ)-ਕਾਂਗਰਸ ਕਮੇਟੀ ਲੁਧਿਆਣਾ ਦਿਹਾਤੀ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਦੀ ਸਲਾਹ ਨਾਲ ਕੀਤੀ ਜਾਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੁਧਿਆਣਾ ਦਿਹਾਤੀ ਕਾਂਗਰਸ ਦੇ ਅਬਜ਼ਰਵਰ ਡਾਕਟਰ ਸਿਖਾ ਮੀਲ ਵਿਧਾਇਕ ਰਾਜਸਥਾਨ ਨੇ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਇੰਚਾਰਜ ਵਿਕਰਮ ਸਿੰਘ ਬਾਜਵਾ ਦੇ ਨਿਵਾਸ ਸਥਾਨ ਉੱਪਰ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਬਾਰੇ ਵਿਚ ਵਿਚਾਰ ਸੁਣਨ ਤੋਂ ਬਾਅਦ ਕੀਤਾ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਕ ਅਰਜਨ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਚਾਹੁੰਦੇ ਹਨ ਕਿ ਜ਼ਿਲਿ੍ਹਆਂ ਅੰਦਰ ਉਨ੍ਹਾਂ ਆਗੂਆਂ ਨੂੰ ਕਮਾਂਡ ਮਿਲੇ ਜਿਨ੍ਹਾਂ ਨੂੰ ਵਰਕਰ ਚਾਹੁੰਦੇ ਹਨ ਅਤੇ ਉਹ ਵਰਕਰਾਂ ਨਾਲ ਜੁੜੇ ਹੋਏ ਹਨ | ਉਨ੍ਹਾਂ ਕਿਹਾ ਕਿ ਜਿਹੜਾ ਵੀ ਜ਼ਿਲ੍ਹਾ ਦਿਹਾਤੀ ਪ੍ਰਧਾਨ ਨਿਯੁਕਤ ਕੀਤਾ ਜਾਵੇਗਾ ਉਸਦੀ ਜਵਾਬਦੇਹੀ ਕੀਤੀ ਜਾਵੇਗੀ | ਇਸ ਮੌਕੇ ਬਿਕਰਮ ਸਿੰਘ ਬਾਜਵਾ, ਜ਼ਿਲ੍ਹਾ ਦਿਹਾਤੀ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਨੇ ਡਾਕਟਰ ਸਿਖਾ ਮੀਲ ਦਾ ਸਵਾਗਤ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਵਰਕਰ ਹੀ ਕਾਂਗਰਸ ਦੀ ਅਸਲ ਤਾਕਤ ਹੈ | ਇਸ ਮੌਕੇ ਕੋਆਰਡੀਨੇਟਰ ਜਰਨੈਲ ਸਿੰਘ ਸ਼ਿਮਲਾਪੁਰੀ, ਬਲਾਕ ਕਾਂਗਰਸ ਦੇ ਪ੍ਰਧਾਨ ਚੇਅਰਮੈਨ ਬਲਵੀਰ ਸਿੰਘ ਬੁੱਢੇਵਾਲ, ਰਮੇਸ਼ ਕੁਮਾਰ ਪੱਪੂ, ਸਾਬਕਾ ਬਲਾਕ ਪ੍ਰਧਾਨ ਰਾਮ ਲਾਲ ਸਾਹਨੇਵਾਲ, ਹਰਪ੍ਰੀਤ ਸਿੰਘ ਹੈਪੀ ਭਾਗਪੁਰ, ਅਵਤਾਰ ਸਿੰਘ ਚਾਹਲ, ਵਾਈਸ ਚੇਅਰਮੈਨ ਸਵਰਨ ਸਿੰਘ ਖਵਾਜਕੇ, ਜੈਮਲ ਸਿੰਘ ਚੌਹਾਨ, ਕੌਂਸਲਰ ਗੁਰਮੀਤ ਸਿੰਘ ਮੁੰਡੀਆ, ਕਮਲਜੀਤ ਸਿੰਘ ਬੋਪਾਰਾਏ, ਮਨਜਿੰਦਰ ਕੌਰ ਗਰੇਵਾਲ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਦੇ ਰਾਜਪਾਲ ਵਲੋਂ ਲੁਧਿਆਣਾ ਦੀ ਜ਼ਨਾਨਾ ਜੇਲ੍ਹ ਦਾ ਦੌਰਾ <br/> ਅਗਲੀ ਖ਼ਬਰ ਸਾਉਣੀ ਦੀ ਫ਼ਸਲ ਤਬਾਹ ਹੋ ਗਈ, ਹਾੜ੍ਹੀ ਦੀ ਕੋਈ ਆਸ ਨਹੀਂ-ਕਾਦੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।