24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਤਮੰਨਾ ਦੀ ਐਸ.ਓ.ਐਫ. ਅੰਤਰਰਾਸ਼ਟਰੀ ਹਿੰਦੀ ਉਲੰਪੀਆਡ 'ਚ ਸ਼ਾਨਦਾਰ ਪ੍ਰਾਪਤੀ

ਅਜੀਤ ਡੈਸਕ 22-07-2025
ਡਾਬਾ/ਲੁਹਾਰਾ, 21 ਜੁਲਾਈ (ਕੁਲਵੰਤ ਸਿੰਘ ਸੱਪਲ)-ਇੰਡੀਅਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੁਹਾਰਾ ਦੀ ਸੱਤਵੀਂ ਕਲਾਸ ਦੀ ਵਿਦਿਆਰਥਣ ਤਮੰਨਾ ਨੇ ਸਾਇੰਸ ਉਲੰਪਿਆਡ ਫੈਡਰੇਸ਼ਨ (ਐਸ.ਓ.ਐਫ.) ਵਲੋਂ 2024-2025 ਅਕਾਦਮਿਕ ਸਾਲ ਦੌਰਾਨ ਕਰਵਾਈ ਗਈ ਅੰਤਰਰਾਸ਼ਟਰੀ ਹਿੰਦੀ ਉਲੰਪਿਆਡ (ਆਈ. ਐਚ. ਡੀ.) ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ | ਤਮੰਨਾ ਨੇ ਆਪਣੀ ਸ਼ਾਨਦਾਰ ਭਾਸ਼ਾਈ ਸਮਝ ਤੇ ਮਿਹਨਤ ਨਾਲ ਅੰਤਰਰਾਸ਼ਟਰੀ ਰੈਂਕ ਵਿਚ ਪੰਜਵਾਂ ਸਥਾਨ ਹਾਸਲ ਕੀਤਾ ਹੈ ਅਤੇ ਪੰਜਾਬ/ਚੰਡੀਗੜ੍ਹ ਜ਼ੋਨ ਵਿਚੋਂ ਸਿਖਰਲਾ ਜ਼ੋਨਲ ਰੈਂਕ ਹਾਸਲ ਕਰਕੇ ਜ਼ੋਨਲ ਐਕਸੀਲੈਂਸ ਸਰਟੀਫਿਕੇਟ ਵੀ ਪ੍ਰਾਪਤ ਕੀਤਾ ਹੈ | ਇਸ ਸ਼ਾਨਦਾਰ ਪ੍ਰਦਰਸ਼ਨ ਲਈ ਤਮੰਨਾ ਨੂੰ ਸੋਨੇ ਦਾ ਤਗ਼ਮਾ ਅਤੇ ਨਕਦ ਇਨਾਮ ਵੀ ਮਿਲਣਗੇ ਜੋ ਕਿ ਐਸ. ਓ. ਐਫ.) ਵਲੋਂ ਵਧੀਆ ਵਿਦਿਆਰਥੀਆਂ ਲਈ ਦਿੱਤੇ ਜਾਂਦੇ ਹਨ | ਇਸ ਮੌਕੇ ਸਕੂਲ ਚੇਅਰਮੈਨ ਸੁਰਿੰਦਰਪਾਲ ਗਰਗ ਨੇ ਕਿਹਾ, ''ਸਾਨੂੰ ਤਮੰਨਾ ਦੀ ਇਸ ਪ੍ਰਾਪਤੀ 'ਤੇ ਬਹੁਤ ਮਾਣ ਹੈ |
ਪਿਛਲੀ ਖ਼ਬਰ ਹੌਜ਼ਰੀ 'ਚੋਂ ਲੱਖਾਂ ਦਾ ਕੱਪੜਾ ਚੋਰੀ ਅਗਲੀ ਖ਼ਬਰ ਲੋੜਵੰਦ ਮਰੀਜ਼ਾਂ ਲਈ ਵਰਦਾਨ ਬਣਿਆ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ-ਭਾਈ ਪ੍ਰੇਮ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।