16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸੰਤ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਆਸਟ੍ਰੇਲੀਆ ਦੇ ਪ੍ਰਚਾਰ ਦੌਰੇ ਉਪਰੰਤ ਦੇਸ਼ ਪਰਤੇ <br/>

ਅਜੀਤ ਡੈਸਕ 21-07-2025
ਲੁਧਿਆਣਾ, 20 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਜਵੱਦੀ ਟਕਸਾਲ ਦੇ ਬਾਨੀ ਪਰਮ ਸੰਤ ਬਾਬਾ ਸੁੱਚਾ ਸਿੰਘ ਜੀ ਦੇ ਜਾਨਸ਼ੀਨ ਅਤੇ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਆਸਟ੍ਰੇਲੀਆ ਦੇ ਪ੍ਰਚਾਰ ਦੌਰੇ ਉਪਰੰਤ ਦੇਸ਼ ਪਰਤ ਆਏ ਹਨ | ਟਕਸਾਲ ਦੇ ਦਫ਼ਤਰ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਥਾਨਕ ਸੰਗਤ ਅਤੇ ਟਕਸਾਲ ਦੇ ਵਿਦਿਆਰਥੀਆਂ ਵਿਚ ਮਹਾਂਪੁਰਸ਼ਾਂ ਦੀ ਵਤਨ ਵਾਪਸੀ ਨੂੰ ਬਹੁਤ ਹੀ ਉਤਸੁਕਤਾ ਨਾਲ ਉਡੀਕ ਕੀਤੀ ਜਾ ਰਹੀ ਸੀ, ਲਿਹਾਜ਼ਾ ਸੰਗਤਾਂ ਅਤੇ ਵਿਦਿਆਰਥੀਆਂ ਵਲੋਂ ਮਹਾਂਪੁਰਸ਼ਾਂ ਦਾ ਜਵੱਦੀ ਟਕਸਾਲ ਪੁੱਜਣ ਉਪਰੰਤ ਭਰਵਾਂ ਸੁਆਗਤ ਕੀਤਾ ਗਿਆ | ਆਪਣੇ ਵਿਦੇਸ਼ ਦੌਰ ਸਬੰਧੀ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਉਥੋਂ ਦੇ ਵੱਖ ਵੱਖ ਗੁਰੂ ਘਰਾਂ ਵਿਚ ਗੁਰਮਤਿ ਸਮਾਗਮਾਂ ਦੌਰਾਨ ਹਾਜ਼ਰੀਆਂ ਭਰੀਆਂ ਅਤੇ ਉਥੋਂ ਦੀ ਸੰਗਤ ਦੇ ਪਰਿਵਾਰ ਸਮਾਗਮਾਂ ਵਿਚ ਵੀ ਸ਼ਮੂਲੀਅਤ ਕੀਤੀ | ਬਾਬਾ ਅਮੀਰ ਸਿੰਘ ਨੇ ਦੱਸਿਆ ਕਿ ਖ਼ੁਸ਼ੀ ਤੇ ਹੈਰਾਨਗੀ ਵਾਲਾ ਪੱਖ ਇਹ ਰਿਹਾ ਕਿ ਬੇਅੰਤ ਰੁਝੇਵਿਆਂ 'ਚ ਉਥੋਂ ਦਾ ਜੀਵਨ, ਤੌਰ-ਤਰੀਕੇ ਹੋਣ ਦੇ ਬਾਵਜੂਦ ਸੰਗਤ ਨੂੰ ਜਿਉਂ ਹੀ ਆਸਟ੍ਰੇਲੀਆ ਪੁੱਜਣ ਦੀ ਭਿਣਕ ਪਈ ਤਾਂ ਉਨ੍ਹਾਂ ਨੇ ਆਪਣੇ ਕੰਮ-ਧੰਦਿਆਂ ਤੋਂ ਬੇਪ੍ਰਵਾਹ ਹੰੁਦਿਆਂ ਗੁਰਮਤਿ ਸਮਾਗਮਾਂ ਵਿਚ ਵੱਧ ਚੜ੍ਹ ਕੇ ਹਾਜ਼ਰੀਆਂ ਭਰੀਆਂ | ਬਾਬਾ ਜੀ ਨੇ ਵਿਦੇਸ਼ ਦੌਰ ਦੌਰਾਨ ਮਿਲੇ ਪਿਆਰ, ਸਤਿਕਾਰ ਅਤੇ ਸਹਿਯੋਗ ਨੂੰ ਚੇਤੇ ਕਰਦਿਆਂ ਉਥੋਂ ਦੇ ਪ੍ਰਬੰਧਕਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਕਿਸਾਨਾਂ ਦੀ ਮੋਟਰਾਂ ਲਈ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ- ਪੂਰਬਾ <br/> ਅਗਲੀ ਖ਼ਬਰ ਐਂਟੀ-ਡੇਂਗੂ ਮੁਹਿੰਮ ਦੇ ਹਿੱਸੇ ਵਜੋਂ ਲੁਧਿਆਣਾ ਜ਼ਿਲ੍ਹੇ ਦੇ ਪੁਲਿਸ ਥਾਣਿਆਂ ਦੀ ਜਾਂਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।