ਲੁਧਿਆਣਾ, 20 ਜੁਲਾਈ (ਭੁਪਿੰਦਰ ਸਿੰਘ ਬੈਂਸ)-ਸ਼੍ਰੀ ਹਿੰਦੂ ਨਿਆਇ ਪੀਠ ਵਲੋਂ ਚਲਾਏ ਜਾ ਰਹੇ ਲਾਲਾ ਦੀਵਾਨ ਟੋਡਰ ਮੱਲ ਸੇਵਾ ਰਸੋਈ ਨੇ ਮੋਤੀ ਨਗਰ ਵਿਚ 10 ਰੁਪਏ 'ਚ ਪੌਸ਼ਟਿਕ ਭੋਜਨ ਪ੍ਰਦਾਨ ਕਰਨ ਵਾਲਾ 11ਵਾਂ ਬੂਥ ਖੋਲਿ੍ਹਆ | ਸਥਾਨਕ ਮੋਤੀ ਨਗਰ ਵਿਚ ਭਗਤ ਸਿੰਘ ਕਾਲੋਨੀ ਨੇੜੇ ਸਪਰਿੰਗ ਡੇਲ ਸਕੂਲ ਵਿਖੇ ਖੋਲ੍ਹੇ ਗਏ ਬੂਥ ਦਾ ਉਦਘਾਟਨ ਕੌਂਸਲਰ ਅਮਰਜੀਤ ਸਿੰਘ, ਆਰਤੀ ਸਟੀਲ ਦੇ ਜਨਰਲ ਮੈਨੇਜਰ ਅਰਵਿੰਦ ਬਹਿਲ, ਸਪਰਿੰਗ ਡੇਲ ਸਕੂਲ ਦੇ ਪਿ੍ੰਸੀਪਲ ਅਨਿਲ ਸ਼ਰਮਾ ਅਤੇ ਚਾਰਟਰਡ ਅਕਾਊਾਟੈਂਟ ਸੁਰਿੰਦਰ ਗੁਪਤਾ ਨੇ ਸਾਂਝੇ ਤੌਰ 'ਤੇ ਕੀਤਾ | ਬੂਥ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਅਸ਼ਵਨੀ ਅਗਰਵਾਲ ਪਰਿਵਾਰ ਨੇ ਸੰਭਾਲੀ | ਸ਼੍ਰੀ ਹਿੰਦੂ ਨਿਆਇ ਪੀਠ ਦੇ ਮੁੱਖ ਬੁਲਾਰੇ ਪ੍ਰਵੀਨ ਡੰਗ ਨੇ 5 ਅਗਸਤ 2020 ਨੂੰ ਸੇਵਾ ਰਸੋਈ ਦੇ ਪਹਿਲੇ ਬੂਥ ਦੀ ਸਥਾਪਨਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ 10 ਬੂਥਾਂ 'ਤੇ ਲੱਖਾਂ ਲੋਕ ਭੋਜਨ ਛਕ ਚੁੱਕੇ ਹਨ | ਇਸੇ ਲੜੀ ਤਹਿਤ ਲੁਧਿਆਣਾ ਵਿਚ 108 ਬੂਥ ਖੋਲ੍ਹਣ ਦਾ ਟੀਚਾ ਮਿਥਿਆ ਗਿਆ ਹੈ | ਇਸੇ ਲੜੀ ਤਹਿਤ ਅੱਜ ਲੁਧਿਆਣਾ ਮੋਤੀ ਨਗਰ ਵਿਖੇ 11ਵਾਂ ਬੂਥ ਸਥਾਪਿਤ ਕੀਤਾ ਗਿਆ ਹੈ | ਕੌਂਸਲਰ ਅਮਰਜੀਤ ਸਿੰਘ, ਆਰਤੀ ਸਟੀਲ ਦੇ ਜਨਰਲ ਮੈਨੇਜਰ ਅਰਵਿੰਦ ਬਹਿਲ, ਸਪਰਿੰਗ ਡੇਲ ਸਕੂਲ ਦੇ ਪਿ੍ੰਸੀਪਲ ਅਨਿਲ ਸ਼ਰਮਾ ਨੇ ਕਿਹਾ ਕਿ ਲਾਲਾ ਦੀਵਾਨ ਟੋਡਰ ਮੱਲ ਦੇ ਇਤਿਹਾਸ ਨੂੰ ਹਰ ਘਰ ਤੱਕ ਪਹੁੰਚਾ ਕੇ ਸ਼ਲਾਘਾਯੋਗ ਕੰਮ ਕਰ ਰਿਹਾ ਹੈ |