ਡਾਬਾ/ਲੁਹਾਰਾ, 20 ਜੁਲਾਈ (ਕੁਲਵੰਤ ਸਿੰਘ ਸੱਪਲ)-ਸਮਾਜ ਸੇਵਕ ਬੀਬੀ ਮਨਜੀਤ ਸਰੋਏ ਦੇ ਦਫ਼ਤਰ ਸ਼ਿਮਲਾਪੁਰੀ ਵਿਖੇ ਧੀਆਂ ਨੇ ਰਲਮਿਲ ਕੇ ਤੀਆਂ ਦਾ ਤਿਉਹਾਰ ਮਨਾਇਆ | ਇਸ ਮੌਕੇ ਰਮਨਦੀਪ ਵਲੋਂ ਸਿਖਾਏ ਗਏ ਤਿੰਨ ਮਹੀਨੇ ਸਲਾਈ ਕੋਰਸ ਵਿਚ ਲੜਕੀਆਂ ਦਾ ਕੋਰਸ ਪੂਰਾ ਹੋਇਆ ਅਤੇ ਬਿਹਤਰੀਨ ਨਤੀਜਿਆਂ ਨਾਲ ਲੜਕੀਆਂ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਸਾਰੀਆਂ ਲੜਕੀਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ | ਇਸ ਮੌਕੇ ਬੀਬੀ ਮਨਜੀਤ ਕੌਰ ਸਰੋਏ ਨੇ ਲੜਕੀਆਂ ਨੂੰ ਰਮਨਦੀਪ ਵਲੋਂ ਸਿਖਾਏ ਗਏ ਹੱਥੀਂ ਕੰਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਲੜਕੀਆਂ ਕੰਮ ਸਿੱਖਣ ਨਾਲ ਆਪਣੇ ਪੈਰਾਂ 'ਤੇ ਖੜ੍ਹੀਆਂ ਹੋਣਗੀਆਂ ਅਤੇ ਪਰਿਵਾਰ ਦਾ ਗੁਜ਼ਾਰਾ ਚੰਗੀ ਤਰ੍ਹਾਂ ਨਾਲ ਕਰ ਸਕਣਗੀਆਂ | ਇਸ ਮੌਕੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ | ਮਹਿਮਾਨਾਂ ਅਤੇ ਗੁਰਦੁਆਰਾ ਹਰ ਕਿ੍ਸ਼ਨ ਸਾਹਿਬ ਦੇ ਮੈਂਬਰਾਂ ਨੇ ਰਲ ਮਿਲ ਕੇ ਲੜਕੀਆਂ ਦਾ ਹੌਂਸਲਾ ਵਧਾਇਆ | ਇਸ ਮੌਕੇ ਭਾਈ ਲਾਲੋ ਜੀ ਸਮਾਜ ਸੇਵਾ ਸੁਸਾਇਟੀ ਦੀ ਐਨ.ਜੀ.ਓ. ਟੀਮ ਅਤੇ ਤੇਜਵੰਤ ਸਿੰਘ ਸਿੱਧੂ, ਡਾ. ਪਰਮਜੀਤ ਸਿੰਘ, ਮਹਿੰਦਰ ਸਿੰਘ, ਗੁਰਨਾਮ ਸਿੰਘ ਕਲੇਰ, ਸੁਖਮਿੰਦਰ ਸੁੱਖੀ, ਦਵਿੰਦਰ ਅਰੋੜਾ, ਜਸਵਿੰਦਰ ਸਿੰਘ, ਚਰਨ ਸਿੰਘ, ਜੋਰਾ ਸਿੰਘ, ਜਸਵਿੰਦਰ ਸਿੰਘ, ਬਿੱਟੂ ਬਾਬਾ, ਅਰਵਿੰਦਰ ਸਿੰਘ, ਵਰਿੰਦਰ ਸਿੰਘ ਟੱਲੀ, ਪਿ੍ਤਜੀਤ ਕੌਰ, ਰਮਨਦੀਪ ਕੌਰ, ਗਗਨਦੀਪ ਕੌਰ, ਟੀਚਰ ਰਮਨਦੀਪ ਕੌਰ, ਬਲਵਿੰਦਰ ਕੌਰ, ਅਮਰਜੀਤ ਕੌਰ ਆਦਿ ਹਾਜ਼ਰ ਸਨ |