ਲੁਧਿਆਣਾ, 20 ਜੁਲਾਈ (ਭੁਪਿੰਦਰ ਸਿੰਘ ਬੈਂਸ)-ਐਸ.ਕੇ.ਐਸ.ਕੇ. ਐਜੂਕੇਸ਼ਨਲ ਇੰਸਟੀਚਿਊਟ ਵਲੋਂ ਪ੍ਰਾਇਮਰੀ ਅਤੇ ਹਾਈ ਸਕੂਲ ਦੇ ਵਿਦਿਆਰਥੀਆਂ ਲਈ ਇੰਟਰਾ ਹਾਊਸ ਕੁਇਜ਼ ਮੁਕਾਬਲਾ ਕਰਵਾਇਆ ਗਿਆ | ਮੁਕਾਬਲੇ 'ਚ ਸਕੂਲ ਦੇ ਚਾਰ ਹਾਊਸ - ਲਾਲ, ਪੀਲਾ, ਹਰਾ ਅਤੇ ਨੀਲਾ ਨੇ ਹਿੱਸਾ ਲਿਆ | ਪ੍ਰਾਇਮਰੀ ਭਾਗ ਵਿਚ ਪੀਲਾ ਹਾਊਸ ਸੁਖਮਨੀ, ਕਿ੍ਤਿਕਾ, ਪਾਰਿਸ਼, ਕਾਵਿਆ ਜੇਤੂਆਂ ਵਜੋਂ ਉਭਰੇ | ਉਚ ਭਾਗ ਵਿਚ ਗ੍ਰੀਨ ਹਾਊਸ ਵਿਚ ਮਨੀਤ, ਅੰਸ਼, ਦਵਿੰਦਰ, ਦੀਪਕ ਜੇਤੂ ਰਹੇ | ਸਕੂਲ ਪਿ੍ੰਸੀਪਲ ਚਰਨਪ੍ਰੀਤ ਕੌਰ ਨੇ ਜੇਤੂ ਟੀਮਾਂ ਨੂੰ ਸਰਟੀਫਿਕੇਟ ਭੇਟ ਕੀਤੇ | ਸਕੂਲ ਕੋਆਰਡੀਨੇਟਰ ਰੰਜਨਾ ਸ਼ਰਮਾ ਨੇ ਵਿਦਿਆਰਥੀਆਂ ਦੀ ਉਨ੍ਹਾਂ ਦੇ ਪ੍ਰਦਰਸ਼ਨ ਲਈ ਸ਼ਲਾਘਾ ਕੀਤੀ |