15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਲੋਕ ਗਾਇਕ ਕਲਾ ਮੰਚ ਅੰਤਰਰਾਸ਼ਟਰੀ ਕਮੇਟੀ ਵਲੋਂ ਲੁਧਿਆਣਾ ਜ਼ਿਲੇ੍ਹ ਦੇ ਪ੍ਰਧਾਨ ਤੇ ਮੈਂਬਰਾਂ ਦੀ ਚੋਣ <br/>

ਅਜੀਤ ਡੈਸਕ 21-07-2025
ਡਾਬਾ/ਲੁਹਾਰਾ, 20 ਜੁਲਾਈ (ਕੁਲਵੰਤ ਸਿੰਘ ਸੱਪਲ)-ਲੋਕ ਗਾਇਕ ਕਲਾ ਮੰਚ ਅੰਤਰ ਰਾਸ਼ਟਰੀ ਕਮੇਟੀ ਵਲੋਂ ਲੁਧਿਆਣਾ ਜ਼ਿਲੇ੍ਹ ਵਿਚ ਮੈਂਬਰਾਂ ਤੇ ਪ੍ਰਧਾਨ ਦੀ ਚੋਣ ਕੀਤੀ ਗਈ | ਮੰਚ ਦੇ ਪ੍ਰਧਾਨ ਹਾਕਮ ਬਖੜੀ ਵਾਲਾ ਦਿਓਲ ਸਟੂਡੀਓ ਮਿਊਜ਼ਿਕ ਕੰਪਨੀ ਡਾਬਾ ਵਿਖੇ ਪਹੁੰਚੇ, ਜਿਨ੍ਹਾਂ ਵਲੋਂ ਪ੍ਰਧਾਨ ਤੇ ਕਮੇਟੀ ਮੈਂਬਰਾਂ ਦੀ ਚੋਣ ਕੀਤੀ ਗਈ | ਮੰਚ ਦੇ ਬਾਨੀ ਹਾਕਮ ਬਖਤਰੀ ਵਾਲਾ ਨੇ ਦੱਸਿਆ ਕਿ ਇਸ ਮੌਕੇ ਮਲਕੀਤ ਸਿੰਘ ਦਿਓਲ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਚੁਣੇ ਗਏ, ਬਰਿੰਦਰ ਕੁਮਾਰ ਟਿੰਕੂ ਨੂੰ ਚੇਅਰਮੈਨ ਬਣਾਇਆ ਗਿਆ, ਜਸਵਿੰਦਰ ਸਿੰਘ ਰੰਗੀ ਬਿੱਟੂ ਨੂੰ ਉਪ ਪ੍ਰਧਾਨ ਚੁਣਿਆ ਗਿਆ, ਰੁਪਿੰਦਰ ਸਿੰਘ ਰਾਮਗੜ੍ਹ ਗੀਤਕਾਰ ਨੂੰ ਕੈਸ਼ੀਅਰ ਚੁਣਿਆ ਗਿਆ, ਕਮਲ ਦੈਨ ਕਾਲੀਆ ਸੈਕਟਰੀ ਚੁਣੇ ਗਏ, ਪੁਨੀਤ ਕੁਮਾਰ ਵਾਈਸ ਸੈਕਟਰੀ ਚੁਣੇ ਗਏ, ਰਾਜੇਸ਼ ਜੀਤ ਵੀਡੀਓ ਡਾਇਰੈਕਟਰ ਅਤੇ ਐਡੀਟਰ, ਮੁਖਵਿੰਦਰ ਸਿੰਘ ਸਲਾਹਕਾਰ ਚੁਣੇ ਗਏ | ਇਸ ਮੌਕੇ 'ਤੇ ਮਾਰਕੀਟ ਪ੍ਰਧਾਨ ਭੁਪਿੰਦਰ ਸਿੰਘ ਦਿਓਲ ਵੀ ਪਹੁੰਚੇ, ਜੀਤ ਸ਼ਰਮਾ, ਹਰਪ੍ਰੀਤ ਮਠਾਰੂ, ਅਜੇ ਰੰਧਾਵਾ, ਸੀਰਤ, ਗੁਰਚਰਨ ਸਿੰਘ, ਸ਼ੰਕਰ ਪੰਡਿਤ, ਗੁਰਵਿੰਦ ਸਿੰਘ ਜੋਸੀ, ਗਿਆਨ ਸਿੰਘ ਖੁਰਮੀ, ਰਕੇਸ਼ ਸ਼ਰਮਾ ਮੀਡੀਆ ਇੰਚਾਰਜ, ਅਵਤਾਰ ਵਰਮਾ ਵੀਡੀਓ ਡਾਇਰੈਕਟਰ ਅਤੇ ਹੋਰ ਵੀ ਕਈ ਸ਼ਖਸੀਅਤਾਂ ਨੇ ਇਸ ਚੋਣ ਮੀਟਿੰਗ ਵਿਚ ਭਾਗ ਲਿਆ | ਇਸ ਮੌਕੇ 'ਤੇ ਸਾਬਕਾ ਕੌਂਸਲਰ ਕੁਲਦੀਪ ਸਿੰਘ ਪਨੇਸਰ ਪਹੁੰਚੇ, ਜਿਨ੍ਹਾਂ ਨੇ ਸਾਰੇ ਕਲਾਕਾਰਾਂ ਨਾਲ ਵਿਚਾਰ ਸਾਂਝੇ ਕੀਤੇ | ਮਲਕੀਤ ਸਿੰਘ ਦਿਓਲ ਪ੍ਰਧਾਨ ਅਤੇ ਜਸਵਿੰਦਰ ਸਿੰਘ ਰੰਗੀ ਉਪ ਪ੍ਰਧਾਨ, ਜਿਨ੍ਹਾਂ ਨੇ ਕਲਾਕਾਰਾਂ ਦੇ ਆਉਣ 'ਤੇ ਸਭ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਵਿਧਾਇਕ ਛੀਨਾ ਦੀ ਪਹਿਲਕਦਮੀ ਸਦਕਾ ਪਿੰਡ ਲੁਹਾਰਾ ਨੂੰ ਮਿਲਿਆ ਸਪੋਰਟਸ ਪਾਰਕ <br/> ਅਗਲੀ ਖ਼ਬਰ ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਵਿਖੇ ਇੰਡਕਸ਼ਨ ਸੈਸ਼ਨ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।