15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਉੱਚ ਪੱਧਰ ਦਾ ਪਨੀਰ ਉਤਪਾਦਨ ਕਰ ਕੇ ਕਿਸਾਨ ਪੇਂਡੂ ਅਰਥਚਾਰੇ ਨੂੰ ਮਜ਼ਬੂਤ ਕਰਨ-ਉਪ ਕੁਲਪਤੀ ਡਾ. ਗਿੱਲ <br/>

ਅਜੀਤ ਡੈਸਕ 21-07-2025
ਲੁਧਿਆਣਾ, 20 ਜੁਲਾਈ (ਜਤਿੰਦਰ ਭੰਬੀ)-ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਨੇ ਪਨੀਰ ਦੀ ਪੰਜਾਬ ਵਿਚ ਸੰਭਾਵਨਾ ਵਿਸ਼ੇ 'ਤੇ ਵਿਭਿੰਨ ਭਾਈਵਾਲ ਧਿਰਾਂ ਨਾਲ ਮਿਲਕੇ 98 ਬਿਲੀਅਨ ਅਮਰੀਕਨ ਡਾਲਰ ਦੀ ਆਲਮੀ ਮੰਡੀ ਦੇ ਇਸ ਉਤਪਾਦ ਵਿਚ ਸੰਭਾਵਨਾਵਾਂ ਪਛਾਨਣ ਸੰਬੰਧੀ ਸੰਵਾਦ ਰਚਾਇਆ | ਡਾ. ਜਤਿੰਦਰ ਪਾਲ ਸਿੰਘ ਗਿੱਲ ਉਪ-ਕੁਲਪਤੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਨੂੰ ਉਚ ਪੱਧਰ ਦਾ ਪਨੀਰ ਤਿਆਰ ਕਰਕੇ ਅੰਦਰੂਨੀ ਅਤੇ ਬੈਰੂਨੀ ਮੰਡੀ ਵਿਚ ਜਾਣਾ ਚਾਹੀਦਾ ਹੈ | ਇਸ ਵਿਚਾਰ-ਚਰਚਾ ਵਿਚ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ, ਫਰੰਟੀਅਰ ਡੇਅਰੀ ਜੰਕਸ਼ਨ, ਤੁਰੰਤ ਸੇਵਾ ਰੈਸਟੋਰੈਂਟ, ਡੇਅਰੀ ਕਿਸਾਨਾਂ ਅਤੇ ਉਦਮੀਆਂ ਨੇ ਹਿੱਸਾ ਲਿਆ | ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਜਾਣਕਾਰੀ ਦਿੱਤੀ ਕਿ ਪ੍ਰਤੀਭਾਗੀਆਂ ਨੂੰ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਮਿਆਰੀਕਰਨ ਕੀਤੇ ਗਏ ਮੌਜ਼ਰੈਲਾ, ਰੀਕੋਟਾ, ਸ਼ੈਵਰੇ ਅਤੇ ਕਾਟੇਜ ਪਨੀਰ ਦਾ ਸਵਾਦ ਵੀ ਵਿਖਾਇਆ ਗਿਆ | ਦਲਜੀਤ ਸਿੰਘ ਪ੍ਰਧਾਨ, ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਨੇ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਇਸ ਮਹੱਤਵਪੂਰਨ ਵਿਸ਼ੇ ਲਈ ਮੰਚ ਅਤੇ ਸਾਥ ਮੁਹੱਈਆ ਕੀਤਾ | ਉਨ੍ਹਾਂ ਕਿਹਾ ਕਿ ਇਸ ਨਾਲ ਨੌਜਵਾਨ ਉਦਮੀ ਉਤਸ਼ਾਹਿਤ ਹੋਣਗੇ ਅਤੇ ਸਾਡੀ ਜੱਥੇਬੰਦੀ ਵੀ ਇਸ ਕੰਮ ਲਈ ਅੱਗੇ ਆਏਗੀ | ਪ੍ਰਤੀਭਾਗੀਆਂ ਨੇ ਚੀਜ਼ ਦੀਆਂ ਇਨ੍ਹਾਂ ਵੱਖ-ਵੱਖ ਕਿਸਮਾਂ ਬਾਰੇ ਵਿਚਾਰ-ਚਰਚਾ ਕਰਦਿਆਂ ਇਹ ਵੀ ਪ੍ਰਗਟਾਇਆ ਕਿ ਸਥਾਨਕ ਬਜ਼ਾਰ ਵਿਚ ਵੀ ਇਸ ਦੀ ਮੰਗ ਵੱਧ ਰਹੀ ਹੈ | ਫਰੰਟੀਅਰ ਡੇਅਰੀ ਜੰਕਸ਼ਨ ਦੇ ਨੁਮਾਇੰਦਿਆਂ ਨੇ ਯੂਨੀਵਰਸਿਟੀ ਵੱਲੋਂ ਸਿਖਲਾਈ ਅਤੇ ਸਹਿਯੋਗ ਸੰਬੰਧੀ ਵਿਸ਼ੇਸ਼ ਰੁਚੀ ਵਿਖਾਈ | ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਨੇ ਕਿਹਾ ਕਿ ਉਨ੍ਹਾਂ ਦੇ ਮਾਹਿਰਾਂ ਵੱਲੋਂ ਹਰ ਢੰਗ ਨਾਲ ਸਹਿਯੋਗ ਦਿੱਤਾ ਜਾਵੇਗਾ | ਡਾ. ਗਰੇਵਾਲ ਨੇ ਕਿਹਾ ਕਿ ਸਾਨੂੰ ਉਚ ਪੱਧਰ ਦਾ ਪਨੀਰ ਉਤਪਾਦਨ ਕਰਕੇ ਕਿਸਾਨਾਂ ਦੀ ਆਮਦਨ ਨੂੰ ਬਿਹਤਰ ਕਰਦਿਆਂ ਪੇਂਡੂ ਅਰਥਚਾਰੇ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ | ਡਾ. ਗਿੱਲ ਨੇ ਸਮਾਪਨ ਟਿੱਪਣੀ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਖੁੱਲ੍ਹੇ ਦਿਲ ਨਾਲ ਹਰੇਕ ਭਾਈਵਾਲ ਧਿਰ ਨੂੰ ਸੱਦਾ ਦਿੰਦੀ ਹੈ ਕਿ ਉਹ ਇਸ ਕੰਮ ਲਈ ਜੋ ਵੀ ਸਹਿਯੋਗ ਚਾਹੁਣਗੇ ਉਹ ਦਿੱਤਾ ਜਾਵੇਗਾ ਅਤੇ ਜੋ ਸਹਿਯੋਗ ਭਾਈਵਾਲ ਧਿਰਾਂ ਪਾ ਸਕਦੀਆਂ ਹਨ ਉਹ ਵੀ ਪਾਉਣ |

ਪਿਛਲੀ ਖ਼ਬਰ ਕਾਂਗਰਸ ਦੀ ਮਜ਼ਬੂਤੀ ਲਈ ਹਲਕਾ ਆਤਮ ਨਗਰ ਦੇ ਸਾਰੇ ਵਾਰਡਾਂ ਵਿਚ ਹੋਣਗੀਆਂ ਨਵੀਆਂ ਨਿਯੁਕਤੀਆਂ-ਕਲੇਰ <br/> ਅਗਲੀ ਖ਼ਬਰ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਬੈਂਕ ਤੋਂ ਲੱਖਾਂ ਦਾ ਕਰਜ਼ਾ ਲੈਣ ਦੇ ਮਾਮਲੇ ਵਿਚ ਬੈਂਕ ਮੈਨੇਜਰ ਸਮੇਤ ਤਿੰਨ ਖ਼ਿਲਾਫ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।