ਲੁਧਿਆਣਾ, 20 ਜੁਲਾਈ (ਜਤਿੰਦਰ ਭੰਬੀ)-ਕਮਲਾ ਲੋਹਟੀਆ ਐਸ.ਡੀ. ਕਾਲਜ ਵਿਖੇ ਅਕਾਦਮਿਕ ਸੈਸ਼ਨ 2025-26 ਦੀ ਸ਼ੁਰੂਆਤ ਸਨਾਤਨ ਧਰਮ ਦੀ ਇਕ ਪਵਿੱਤਰ ਰਸਮ 'ਹਵਨ' ਦੇ ਪਵਿੱਤਰ ਸਮਾਗਮ ਨਾਲ ਹੋਈ | ਸਮਾਗਮ ਵਿਚ ਪ੍ਰਧਾਨ ਸੁਨੀਲ ਅਗਰਵਾਲ, ਸੰਦੀਪ ਅਗਰਵਾਲ, ਸੰਦੀਪ ਜੈਨ, ਤਰੁਣ ਜੈਨ, ਭੂਸ਼ਣ ਵਰਮਾ, ਰਜਨੀਸ਼ ਜੈਨ, ਵਰਿੰਦਰ ਕੁਮਾਰ, ਆਰ.ਡੀ. ਸਿੰਘਲ, ਸੁਖਦੇਵ ਅਗਰਵਾਲ, ਨਵੀਨ ਗੁਪਤਾ, ਦਿਵਾਕਰ ਜੈਨ ਅਤੇ ਦਿਨੇਸ਼ ਮਰਵਾਹਾ ਦੇ ਨਾਲ ਨਵੇਂਦੂ ਸੂਦ, ਸੰਜੇ ਜਿੰਦਲ ਅਤੇ ਪਿ੍ੰਸੀਪਲ ਡਾ. ਮੁਹੰਮਦ ਸਲੀਮ, ਸਟਾਫ਼ ਦੇ ਮੈਂਬਰ ਅਤੇ ਕਾਲਜ ਦੇ ਵਿਦਿਆਰਥੀ ਸ਼ਾਮਿਲ ਸਨ | 'ਹਵਨ' ਦੌਰਾਨ ਉਚਾਰੇ ਗਏ ਭਜਨਾਂ ਅਤੇ ਮੰਤਰਾਂ ਨੇ ਨੌਜਵਾਨ ਮਨਾਂ ਵਿਚ ਸ਼ਾਂਤੀ, ਅਧਿਆਤਮਿਕਤਾ ਅਤੇ ਸਦਭਾਵਨਾ ਦਾ ਸੰਦੇਸ਼ ਦਿੱਤਾ | ਪਿ੍ੰਸੀਪਲ ਡਾ. ਸਲੀਮ ਨੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਮਿਹਨਤ, ਸਮੇਂ ਦੀ ਪਾਬੰਧਤਾ ਅਤੇ ਅਨੁਸ਼ਾਸਨ ਦੇ ਸਿਧਾਂਤਾਂ 'ਤੇ ਕੰਮ ਕਰਕੇ ਉਨ੍ਹਾਂ ਦੀ ਸਫਲਤਾ ਦੀ ਕਾਮਨਾ ਕੀਤੀ | ਇਸ ਮੌਕੇ ਡਾ. ਵਿਕਰਾਂਤ ਅਗਰਵਾਲ ਵੀ ਹਾਜ਼ਰ ਸਨ |