ਇਆਲੀ/ਥਰੀਕੇ, 20 ਜੁਲਾਈ (ਮਨਜੀਤ ਸਿੰਘ ਦੁੱਗਰੀ)-ਗੁਰੂ ਅਮਰਦਾਸ ਨਗਰ ਵਾਸੀ ਬਾਦਲ ਸਿੰਘ ਸਿੱਧੂ, ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੇ ਨਿਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ ਗੁਰਦੁਆਰਾ ਸ੍ਰੀ ਦਸਮੇਸ਼ ਸਿੰਘ ਸਭਾ ਜੇ ਬਲਾਕ ਭਾਈ ਰਣਧੀਰ ਸਿੰਘ ਨਗਰ ਨੇੜੇ ਲੋਧੀ ਕਲੱਬ ਲੁਧਿਆਣਾ ਵਿਖੇ ਹੋਇਆ, ਜਿਸ ਦੌਰਾਨ ਰਾਗੀ ਜੱਥੇ ਵਲੋਂ ਵੈਰਾਗਮਈ ਕੀਰਤਨ ਕਰਦਿਆਂ ਗੁਰਬਾਣੀ ਅਨੁਸਾਰ ਜੀਵਨ ਮਰਨ ਦੇ ਸਿਧਾਂਤ ਤੋਂ ਜਾਣੂ ਕਰਵਾਇਆ ਅਤੇ ਅਨੰਦ ਸਾਹਿਬ ਜੀ ਦੇ ਪਾਠ ਕਰਨ ਉਪਰੰਤ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ ਅਤੇ ਪਰਿਵਾਰ ਲਈ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਵਲੋਂ ਸੋਕ ਸੰਦੇਸ਼, ਸੁਆਮੀ ਰਾਮਪਾਲ ਸਿੰਘ ਝਾਂਡੇ ਵਾਲਿਆਂ ਵਲੋਂ ਦਸਤਾਰ ਭੇਜੀ ਗਈ | ਗਿਆਨੀ ਗੁਰਦੇਵ ਸਿੰਘ ਨੇ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਉਂਦਿਆਂ ਪਰਿਵਾਰ ਵਲੋਂ ਆਏ ਮੋਹਤਬਰਾਂ ਅਤੇ ਸਾਕ ਸੰਬੰਧੀਆਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ, ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਸੀਨੀਅਰ ਅਕਾਲੀ ਆਗੂ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਸੀਨੀਅਰ ਐਡਵੋਕੇਟ ਰਵਿੰਦਰ ਕੁਮਾਰ ਸ਼ਰਮਾ, ਗਾਇਕ ਯੁੱਧਵੀਰ ਮਾਣਕ, ਬਲਕਾਰ ਸਿੰਘ ਸਿੱਧੂ ਪਿਤਾ ਗਾਇਕ ਸਿੱਧੂ ਮੂਸੇਵਾਲ, ਦਰਸ਼ਨ ਸਿੰਘ ਧਾਲੀਵਾਲ ਮੰਡੀ ਅਹਿਮਦਗੜ੍ਹ, ਗੁਗਨੀ ਮੰਡੀ ਅਹਿਮਦਗੜ੍ਹ, ਹੈਪੀ ਚਾਹਲ ਰਾਏਕੋਟ, ਸੀਨੀਅਰ ਅਕਾਲੀ ਆਗੂ ਗੁਰਦੀਪ ਸਿੰਘ ਲੀਲ, ਸੀਨੀਅਰ ਅਕਾਲੀ ਆਗੂ ਰਤਨ ਸਿੰਘ ਕਮਾਲਪੁਰੀ, ਲੀਨਾ ਟਪਾਰੀਆ, ਸਾਬਕਾ ਵਿਧਾਇਕ ਜੱਸੀ ਖੰਗੂੜਾ, ਕੁਲਦੀਪ ਸਿੰਘ ਬਿੱਟੂ ਗੁਰਦਿਤਪੁਰਾ, ਪੁਰੀ ਕੌਂਸਲਰ ਮੰਡੀ ਅਹਿਮਦਗੜ੍ਹ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸੀਨੀਅਰ ਅਕਾਲੀ ਆਗੂ ਮਾਨ ਸਿੰਘ ਗਰਚਾ, ਦਰਸ਼ਨ ਸਿੰਘ ਧਾਲੀਵਾਲ ਮੰਡੀ ਅਹਿਮਦਗੜ੍ਹ, ਦਰਸ਼ਨ ਸਿੰਘ ਰਾਏਕੋਟ, ਸਾਬਕਾ ਸਰਪੰਚ ਨਰੈਣ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਹੀਦ ਬਾਬਾ ਦੀਪ ਸਿੰਘ ਜੀ ਵਲੋਂ ਮੁੱਖ ਸੇਵਾਦਾਰ ਗੁਰਮੇਲ ਸਿੰਘ ਪਰਦੇਸੀ, ਸੰਤ ਸਿੰਘ, ਸ਼ਮਸ਼ੇਰ ਸਿੰਘ ਰਾਣਾ, ਸੁਖਦੇਵ ਸਿੰਘ ਵਾਲੀਆ, ਬੀਬੀ ਸੰਤੋਸ਼ ਕੌਰ, ਕਮਲਪ੍ਰੀਤ ਕੌਰ, ਕਰਮਜੀਤ ਕੌਰ ਭੋਲੀ, ਹਰਦੀਪ ਸਿੰਘ ਕਾਲੜਾ, ਮਾਸਟਰ ਤਾਰਾ ਸਿੰਘ, ਪਾਲ ਸਿੰਘ, ਪ੍ਰਧਾਨ ਅਵਤਾਰ ਸਿੰਘ ਬਿੰਜਲ, ਬੀਬੀ ਇੰਦਰਜੀਤ ਕੌਰ ਨੇ ਸ਼ਰਧਾਂਜਲੀ ਦੇ ਫੁੱਲ ਭੇਟ ਕੀਤੇ |