12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਅਰੋੜਾ ਮਹਾਂਸਭਾ ਲੁਧਿਆਣਾ ਨੇ 38ਵਾਂ ਰਾਸ਼ਨ ਵੰਡ ਸਮਾਰੋਹ ਕਰਵਾਇਆ <br/>

ਅਜੀਤ ਡੈਸਕ 20-07-2025
ਲੁਧਿਆਣਾ, 19 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਅਰੋੜਾ ਮਹਾਂਸਭਾ ਲੁਧਿਆਣਾ ਵਲੋਂ ਭਾਈ ਰਣਧੀਰ ਸਿੰਘ ਨਗਰ ਦੇ ਆਈ ਬਲਾਕ ਸਥਿਤ ਸ੍ਰੀ ਦੁਰਗਾ ਮਾਤਾ ਮੰਦਿਰ ਵਿਖੇ 38ਵਾਂ ਰਾਸ਼ਨ ਵੰਡ ਸਮਾਰੋਹ ਕਰਵਾਇਆ, ਜਿਸ 'ਚ ਮੁੱਖ ਮਹਿਮਾਨ ਦੇ ਰੂਪ 'ਚ ਅਸ਼ੋਕ ਮਦਾਨ ਸ਼ਾਮਿਲ ਹੋਏ | ਮੁੱਖ ਮਹਿਮਾਨ ਅਸ਼ੋਕ ਮਦਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਸਮਾਜ ਨੂੰ ੂ ਮੌਜੂਦਾ ਸਮੇਂ 'ਚ ਅਜਿਹੀਆਂ ਸੰਸਥਾਵਾਂ ਦੀ ਜ਼ਰੂਰਤ ਹੈ, ਜੋ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਬਿਨਾਂ ਕਿਸੇ ਭੇਦਭਾਵ ਦੇ ਕਰਦੀਆਂ ਹਨ | ਅਰੋੜਾ ਮਹਾਂਸਭਾ ਲੁਧਿਆਣਾ ਵਲੋਂ ਸਮਾਜ ਸੇਵਾ ਦੇ ਇਸ ਕੰਮ ਨੂੰ ਬਹੁਤ ਹੀ ਦਿ੍ੜ੍ਹਤਾ ਅਤੇ ਉਦਾਰਤਾ ਨਾਲ ਕੀਤਾ ਜਾ ਰਿਹਾ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ | ਸਮਾਰੋਹ ਦੌਰਾਨ ਅਰੋੜਾ ਮਹਾਂਸਭਾ ਲੁਧਿਆਣਾ ਦੇ ਪ੍ਰਧਾਨ ਗਗਨਦੀਪ ਸਿੰਘ ਖੁਰਾਣਾ, ਮਹਿੰਦਰ ਸਿੰਘ ਗੁਲਾਟੀ, ਗੁਰਚਰਨ ਸਿੰਘ ਚੰਨ ਨੇ ਮੁੱਖ ਮਹਿਮਾਨ ਅਸ਼ੋਕ ਮਦਾਨ ਨੂੰ ਸਨਮਾਨਿਤ ਕੀਤਾ | ਅਰੋੜਾ ਮਹਾਂਸਭਾ ਪੰਜਾਬ ਦੇ ਚੇਅਰਮੈਨ ਅਮਰੀਕ ਸਿੰਘ ਬੱਤਰਾ ਨੇ ਸਭਾ ਵਲੋਂ ਕੀਤੇ ਜਾਣ ਵਾਲੇ ਸਮਾਜ ਸੇਵਾ ਦੇ ਕੰਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਜ਼ਰੂਰਤਮੰਦ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਦੀ ਵੰਡ ਕੀਤੀ ਗਈ | ਸਮਾਰੋਹ 'ਚ ਸੁੰਦਰ ਦਾਸ ਧਮੀਜਾ, ਉਪ ਪ੍ਰਧਾਨ ਜੀਤ ਪੋਪਲੀ, ਰੌਬੀ ਬੱਤਰਾ, ਐਸ.ਐਸ. ਖੁਰਾਣਾ, ਜਸ਼ਨਜੀਤ ਸਿੰਘ, ਕਿਰਪਾਲ ਸਿੰਘ ਬਜਾਜ, ਗੁਰਵਿੰਦਰ ਸਿੰਘ ਬੱਤਰਾ, ਚਰਨਜੀਤ ਸਿੰਘ ਰਾਜੂ ਬਸੰਤ, ਦਵਿੰਦਰ ਅਰੋੜਾ, ਸੁਰਿੰਦਰ ਨਾਰੰਗ, ਮਹਿਲਾ ਵਿੰਗ ਤੋਂ ਸਤਵੰਤ ਕੌਰ, ਸਬੀਨਾ ਗੁਲਾਟੀ ਵੀ ਮੌਜੂਦ ਸਨ |

ਪਿਛਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਠੱਕਰਵਾਲ ਵਿਖੇ ਬੱਚਿਆਂ ਪੂਲ ਪਾਰਟੀ ਦਾ ਆਨੰਦ ਲਿਆ <br/> ਅਗਲੀ ਖ਼ਬਰ ਵਾਤਾਵਰਨ ਦੀ ਸ਼ੁੱਧਤਾ ਲਈ ਕੌਂਸਲਰ ਵੀਰੂ ਨੇ ਢੰਡਾਰੀ ਕਲਾਂ 'ਚ ਲਗਾਏ ਬੂਟੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।