ਫੁੱਲਾਂਵਾਲ, 19 ਜੁਲਾਈ, (ਮਨਜੀਤ ਸਿੰਘ ਦੁੱਗਰੀ)-ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਠੱਕਰਵਾਲ ਵਿਖੇ ਸਕੂਲ ਦੇ ਫਾਊਾਡੇਸ਼ਨਲ ਵਿੰਗ ਵਲੋਂ ਇਕ ਪੂਲ ਪਾਰਟੀ ਕੀਤੀ ਗਈ, ਜਿਸਦਾ ਥੀਮ 'ਟਾਈਗਰ ਟੇਲਜ਼ ਅਤੇ ਮੈਂਗੋ ਟ੍ਰਰੇਲਸ' ਸੀ | ਇਸ ਦੌਰਾਨ ਪੂਲ ਸਾਈਡ ਨੂੰ ਗ਼ੁਬਾਰਿਆਂ ਨਾਲ ਸਜਾਇਆ ਗਿਆ ਸੀ ਅਤੇ ਬੱਚਿਆਂ ਨੇ ਪੂਲ ਪਾਰਟੀ ਦਾ ਆਨੰਦ ਮਾਣਿਆ | ਵਿੰਗ ਦੇ ਸਾਰੇ ਅਧਿਆਪਕ ਅਤੇ ਹੋਰ ਸਟਾਫ਼ ਮੈਂਬਰ ਬੱਚਿਆਂ ਦੀ ਸੁਰੱਖਿਆ ਲਈ ਪੂਲ ਸਾਈਡ 'ਤੇ ਮੌਜੂਦ ਰਹੇ | ਪੂਲ ਪਾਰਟੀ ਦੇ ਆਯੋਜਨ ਦਾ ਉਦੇਸ਼ ਦੌੜਨ, ਚਕਮਾ ਦੇਣ ਅਤੇ ਛਿੜਕਾਅ ਦੁਆਰਾ ਉਨ੍ਹਾਂ ਦੇ ਮੋਟਰ ਹੁਨਰ ਨੂੰ ਅੱਖਾਂ ਦੇ ਹੱਥ ਤਾਲਮੇਲ ਨੂੰ ਵਿਕਸਤ ਕਰਨਾ ਸੀ | ਬੱਚਿਆਂ ਨੂੰ ਬਾਰਿਸ਼ ਵਾਲੇ ਮੌਸਮ ਵਿਚ ਖੂਬ ਮਸਤੀ ਕੀਤੀ ਸਮਾਪਤੀ ਤੇ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ | ਸਕੂਲ ਦੇ ਪ੍ਰਧਾਨ ਕੁਲਵਿੰਦਰ ਸਿੰਘ ਆਹਲੂਵਾਲੀਆ, ਮੈਨੇਜਰ ਜਸਲੀਨ ਕੌਰ ਆਹਲੂਵਾਲੀਆ, ਪਿ੍ੰਸੀਪਲ ਕਿਰਨਜੀਤ ਕੌਰ, ਵਾਇਸ ਪਿ੍ੰਸੀਪਲ ਸ਼ੈਲਜਾ ਬਾਵਾ ਪੂਲ ਪਾਰਟੀ ਸਮੇਂ ਹਾਜ਼ਰ ਰਹੇ | ਸਕੂਲ ਦੇ ਪ੍ਰਧਾਨ ਕੁਲਵਿੰਦਰ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਨੂੰ ਨਾ ਸਿਰਫ਼ ਸਰੀਰਕ ਤੌਰ 'ਤੇ ਸਗੋਂ ਮਾਨਸਿਕ ਤੌਰ 'ਤੇ ਵੀ ਮਜ਼ਬੂਤ ਬਣਾਉਂਦੀਆਂ ਹਨ |