11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪੰਜਾਬ ਤੈਰਾਕੀ ਐਸੋਸੀਏਸ਼ਨ ਵਲੋਂ ਕਰਵਾਏ ਜਾ ਰਹੇ ਤਿੰਨ ਦਿਨਾ ਤੈਰਾਕੀ ਚੈਂਪੀਅਨਸ਼ਿਪ 2025 ਦੇ ਮੁਕਾਬਲੇ ਦੂਜੇ ਦਿਨ ਵੀ ਜਾਰੀ <br/>

ਅਜੀਤ ਡੈਸਕ 20-07-2025
ਲੁਧਿਆਣਾ, 19 ਜੁਲਾਈ (ਜਗਮੀਤ ਸਿੰਘ)-ਪੰਜਾਬ ਤੈਰਾਕੀ ਐਸੋਸੀਏਸ਼ਨ ਵਲੋਂ ਕਰਵਾਏ ਜਾ ਰਹੇ 36ਵੀਂ ਸਬ-ਜੂਨੀਅਰ, 48ਵੀਂ ਜੂਨੀਅਰ ਤੇ 46ਵੀਂ ਸੀਨੀਅਰ ਪੰਜਾਬ ਰਾਜ ਤੈਰਾਕੀ ਚੈਂਪੀਅਨਸ਼ਿਪ 2025 ਦੇ ਤੈਰਾਕੀ ਮੁਕਾਬਲੇ ਤਿੰਨ ਦਿਨਾਂ ਟੂਰਨਾਮੈਂਟ ਦੇ ਦੂਸਰੇ ਦਿਨ ਵੀ ਜਾਰੀ ਰਹੇ | ਦੂਸਰੇ ਦਿਨ ਹੋਏ ਤੈਰਾਕੀ ਮੁਕਾਬਲਿਆਂ ਦੇ ਐਲਾਨੇ ਨਤੀਜਿਆਂ 'ਚ 1500 ਮੀਟਰ ਫ਼ਰੀ ਮਰਦ ਮੁਕਾਬਲਿਆਂ 'ਚ ਪਠਾਨਕੋਟ ਦੇ ਵਿਨਾਇਕ ਮਹਾਜਨ ਨੇ ਪਹਿਲਾ, ਲੁਧਿਆਣਾ ਦੇ ਅਨਮੋਲ ਜਿੰਦਲ ਨੇ ਦੂਸਰਾ ਅਤੇ ਫ਼ਿਰੋਜ਼ਪੁਰ ਦੇ ਨਿੰਕੁਜ਼ ਬਹਿਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਔਰਤਾਂ ਦੇ 1500 ਮੀਟਰ ਫ਼ਰੀ ਮੁਕਾਬਲਿਆਂ 'ਚ ਲੁਧਿਆਣਾ ਦੀ ਅਨੁਸ਼ਕਾ ਸ਼ਰਮਾ ਨੇ ਪਹਿਲਾ, ਮੁਹਾਲੀ ਦੀ ਅੰਨਿਆ ਸੱਪਰਾ ਨੇ ਦੂਸਰਾ ਅਤੇ ਫ਼ਿਰੋਜ਼ਪੁਰ ਦੀ ਪਰੀਜਾਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਲੜਕਿਆਂ ਦੇ 400 ਮੀਟਰ ਫ਼ਰੀ ਮੁਕਾਬਲਿਆਂ 'ਚ ਫ਼ਾਜ਼ਿਲਕਾ ਦੇ ਪ੍ਰਬਲ ਨੇ ਪਹਿਲਾ, ਫ਼ਿਰੋਜ਼ਪੁਰ ਦੇ ਮਨਤਾਜ਼ਵੀਰ ਸਿੱਧੂ ਨੇ ਦੂਸਰਾ ਅਤੇ ਫ਼ਿਰੋਜ਼ਪੁਰ ਦੇ ਹੀ ਰਿਆਨ ਮੋਂਗਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਲੜਕੀਆਂ ਦੇ 400 ਮੀਟਰ ਫ਼ਰੀ ਮੁਕਾਬਲਿਆਂ 'ਚ ਲੁਧਿਆਣਾ ਦੀ ਅਰਾਧਿਆ ਨੇ ਪਹਿਲਾ, ਅੰਮਿ੍ਤਸਰ ਦੀ ਏਕਮਜੋਤ ਕੌਰ ਨੇ ਦੂਸਰਾ ਅਤੇ ਲੁਧਿਆਣਾ ਦੀ ਵਿ੍ਧੀ ਕੋਹਲੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਟੂਰਨਾਮੈਂਟ 'ਚ ਲੜਕਿਆਂ ਦੇ 50 ਬ੍ਰੇਸਟ ਸਟੋ੍ਰਕ ਮੁਕਾਬਲਿਆਂ 'ਚ ਮੁਹਾਲੀ ਦੇ ਅਰਜੁਨ ਲਖਨਪਾਲ ਨੇ ਪਹਿਲਾ, ਪਠਾਨਕੋਟ ਦੇ ਵਿਨਾਇਕ ਮਹਾਜਨ ਨੇ ਦੂਸਰਾ ਅਤੇ ਲੁਧਿਆਣਾ ਦੇ ਆਦਿੱਤਿਆ ਤ੍ਰੇਹਾਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਪੰਜਾਬ ਤੈਰਾਕੀ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਸੰਧੂ, ਜਨਰਲ ਸਕੱਤਰ ਅਨੁਜ਼ ਸ਼ਰਮਾ ਅਤੇ ਖਜ਼ਾਨਚੀ ਗੁਰਲਾਲ ਸਿੰਘ ਨੇ ਦੱਸਿਆ ਕਿ ਇਸ ਤਿੰਨ ਦਿਨਾਂ ਪੰਜਾਬ ਰਾਜ ਤੈਰਾਕੀ ਚੈਂਪੀਅਨਸ਼ਿਪ 2025 ਦੇ ਆਖਰੀ ਦਿਨ ਅੱਜ 20 ਜੁਲਾਈ ਨੂੰ ਵੀ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ |

ਪਿਛਲੀ ਖ਼ਬਰ ਨਨਕਾਣਾ ਸਾਹਿਬ ਪਬਲਿਕ ਸਕੂਲ ਦੀ ਟੀਮ ਨੇ ਰਾਸ਼ਟਰੀ ਗਤਕਾ ਚੈਂਪੀਅਨਸ਼ਿਪ 'ਤੇ ਕੀਤਾ ਕਬਜ਼ਾ <br/> ਅਗਲੀ ਖ਼ਬਰ ਦਿਆਨੰਦ ਹਸਪਤਾਲ ਵਿਖੇ ਕਿਡਨੀ ਟਰਾਂਸਪਲਾਂਟ ਮਰੀਜ਼ਾਂ ਲਈ ਸੀ.ਡੀ.ਸੀ. ਅਤੇ ਫਲੋ ਕਰਾਸਮੈਚ ਟੈੱਸਟ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।