11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਘਰ 'ਚ ਖੇਡ ਰਹੇ ਬੱਚੇ ਦੀ ਮੌਤ

ਅਜੀਤ ਡੈਸਕ 20-07-2025
ਲੁਧਿਆਣਾ, 19 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਤਿਗੁਰੂ ਨਗਰ ਵਿਚ ਘਰ ਅੰਦਰ ਝੂਲੇ 'ਤੇ ਝੂਟੇ ਲੈ ਰਹੇ ਇਕ 10 ਸਾਲ ਦੇ ਬੱਚੇ ਦੀ ਗਲੇ ਵਿਚ ਰੱਸੀ ਫਸਣ ਕਾਰਨ ਮੌਤ ਹੋ ਗਈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖ਼ਤ ਅਤੁੱਲ ਯਾਦਵ ਵਜੋਂ ਕੀਤੀ ਗਈ ਹੈ | ਇਹ ਘਟਨਾ ਉਸ ਵਕਤ ਵਾਪਰੀ, ਜਦੋਂ ਉਸਦਾ ਪਿਤਾ ਕੰਮ 'ਤੇ ਗਿਆ ਹੋਇਆ ਸੀ, ਜਦਕਿ ਮਾਂ ਬਾਹਰ ਦਰਵਾਜ਼ੇ ਵਿਚ ਬੈਠੀ ਸੀ | ਜਦੋਂ ਉਸਨੇ ਬੱਚੇ ਦੇ ਰੌਲ਼ੇ ਦੀ ਆਵਾਜ਼ ਸੁਣੀ ਤਾਂ ਅੰਦਰ ਗਈ | ਗੰਭੀਰ ਹਾਲਤ ਵਿਚ ਉਸ ਨੰੂ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਜਿਹੜੇ ਵੀ ਤੱਤ ਸਾਹਮਣੇ ਆਉਣਗੇ, ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਦਿਆਨੰਦ ਹਸਪਤਾਲ ਵਿਖੇ ਕਿਡਨੀ ਟਰਾਂਸਪਲਾਂਟ ਮਰੀਜ਼ਾਂ ਲਈ ਸੀ.ਡੀ.ਸੀ. ਅਤੇ ਫਲੋ ਕਰਾਸਮੈਚ ਟੈੱਸਟ ਸ਼ੁਰੂ <br/> ਅਗਲੀ ਖ਼ਬਰ ਹੈਰੋਇਨ ਸਮੇਤ ਔਰਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।