05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ ਵੱਡਾ ਝਟਕਾ <br/>

ਅਜੀਤ ਡੈਸਕ 18-07-2025
ਲੁਧਿਆਣਾ, 17 ਜੁਲਾਈ (ਭੁਪਿੰਦਰ ਸਿੰਘ ਬੈਂਸ )-ਭਾਜਪਾ ਦੇ ਸਥਾਨਕ ਦਫ਼ਤਰ ਵਿਖੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ, ਗਿਆਸਪੁਰਾ ਸਰਕਲ ਦੇ ਵਾਰਡ ਨੰਬਰ 32 ਦੇ ਕਈ ਆਮ ਆਦਮੀ ਪਾਰਟੀ ਵਰਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਦੇਸ਼ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿਚ ਸ਼ਾਮਿਲ ਹੋਏ | ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਨੂੰ ਭਾਜਪਾ ਦਾ ਗਮਛਾ ਪਹਿਨਾ ਕੇ ਪਾਰਟੀ ਵਿਚ ਸ਼ਾਮਿਲ ਕੀਤਾ | ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਆਗੂਆਂ 'ਚ ਅਖਿਲੇਸ਼ ਪਾਂਡੇ, ਜਤਿੰਦਰ ਯਾਦਵ, ਰਾਜਵੀਰ ਸਿੰਘ, ਲਖਵਿੰਦਰ ਸਿੰਘ, ਰਮਨਦੀਪ ਸਿੰਘ, ਛੋਟੂ ਵਰਮਾ, ਸੁਦਾਮਾ ਯਾਦਵ, ਗੁਰਮੇਲ ਸਿੰਘ, ਸੋਨੂੰ, ਅਮਨਦੀਪ ਸਿੰਘ ਸ਼ਾਮਲ ਹਨ | ਇਸ ਮੌਕੇ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਯਸ਼ਪਾਲ ਜਨੋਤਰਾ, ਮੀਤ ਪ੍ਰਧਾਨ ਡਾ. ਨਿਰਮਲ ਨਈਅਰ, ਭਾਜਪਾ ਸੀਨੀਅਰ ਆਗੂ ਸਤਪਾਲ ਸੱਗੜ, ਸਰਕਲ ਮੁਖੀ ਸੁਰੇਸ਼ ਅਗਰਵਾਲ, ਹਿਮਾਂਸ਼ੂ ਕਾਲੜਾ ਮੌਜੂਦ ਸਨ |

ਪਿਛਲੀ ਖ਼ਬਰ ਲੈਂਡ ਪੂਿਲੰਗ ਨੀਤੀ ਖ਼ਿਲਾਫ਼ ਅਕਾਲੀ ਦਲ ਦਾ ਧਰਨਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਾਹਰ ਹੋਵੇਗਾ <br/> ਅਗਲੀ ਖ਼ਬਰ ਸਰਬ ਸਾਂਝੀ ਗੁਰਬਾਣੀ ਪੁਸਤਕ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਰਾਭਾ ਨਗਰ ਵਿਖੇ ਕੀਤੀ ਰਿਲੀਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।