05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸਰਬ ਸਾਂਝੀ ਗੁਰਬਾਣੀ ਪੁਸਤਕ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਰਾਭਾ ਨਗਰ ਵਿਖੇ ਕੀਤੀ ਰਿਲੀਜ਼ <br/>

ਅਜੀਤ ਡੈਸਕ 18-07-2025
ਲੁਧਿਆਣਾ, 17 ਜੁਲਾਈ (ਪਰਮਿੰਦਰ ਸਿੰਘ ਆਹੂਜਾ)-''ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬU ਸਰਬ ਸਾਂਝੀ ਗੁਰਬਾਣੀ ਪੁਸਤਕ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਸਰਾਭਾ ਨਗਰ ਲੁਧਿਆਣਾ ਵਿਖੇ ਇਲਾਹੀ ਗੁਰਬਾਣੀ ਦੇ ਕੀਰਤਨ ਅਤੇ ਅਰਦਾਸ ਉਪਰੰਤ ਰਿਲੀਜ਼ ਕਰਨ ਤੋਂ ਪਹਿਲਾਂ ਪਹਿਲੀ ਕਾਪੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਨੇ ਅਰਪਿਤ ਕੀਤੀ | ਪੁਸਤਕ ਰਿਲੀਜ਼ ਕਰਨ ਦੀ ਰਸਮ ਉੱਘੇ ਸਿੱਖ ਵਿਦਵਾਨ ਅਨੁਰਾਗ ਸਿੰਘ, ਡਾ. ਦਲਜੀਤ ਸਿੰਘ ਉਤਲ, ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਜਸਪਾਲ ਸਿੰਘ ਠੁਕਰਾਲ, ਐਸ.ਐਸ. ਖੁਰਾਣਾ, ਡਾ. ਜਗਤਾਰ ਸਿੰਘ ਧੀਮਾਨ, ਮਲਕੀਤ ਸਿੰਘ ਦਾਖਾ, ਇਕਬਾਲ ਸਿੰਘ ਗਿੱਲ ਰਿਟਾ. ਆਈ.ਪੀ.ਐਸ., ਜਸਵੰਤ ਸਿੰਘ ਛਾਪਾ, ਗੁਰਦੇਵ ਸਿੰਘ ਲਾਪਰਾਂ, ਟੋਨੀ ਬਾਵਾ, ਟੀ.ਪੀ.ਐਸ. ਸੰਧੂ, ਸਮਾਜਸੇਵੀ ਰਾਕੇਸ਼ ਕਪੂਰ, ਬੀਬੀ ਦੀਪ ਲੁਧਿਆਣਵੀ ਨੇ ਰਿਲੀਜ਼ ਕੀਤੀ | ਇਸ ਸਮੇਂ ਅਨੁਰਾਗ ਸਿੰਘ ਨੇ ਕਿਹਾ ਕਿ ਇਹ ਪੁਸਤਕ ਪਹਿਲਾਂ ਤਿੰਨ ਭਾਸ਼ਾਵਾਂ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਵਿਚ ਸੀ ਤੇ ਹੁਣ ਇਹ ਪੰਜਾਬੀ ਵਿਚ ਤਿਆਰ ਕੀਤੀ ਗਈ ਹੈ, ਜਿਸ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ 6 ਗੁਰੂ ਸਾਹਿਬਾਨ, 15 ਭਗਤ, 11 ਭੱਟ ਅਤੇ 4 ਗੁਰਸਿੱਖਾਂ ਦੀ ਬਾਣੀ ਅਤੇ ਆਰ.ਐਮ. ਸਿੰਘ ਪ੍ਰਸਿੱਧ ਫ਼ੋਟੋ ਕਲਾ ਆਰਟਿਸਟ ਵਲੋਂ ਬਣਾਏ ਚਿੱਤਰ ਸੁਸ਼ੋਭਿਤ ਹਨ, ਅੱਜ ਰਿਲੀਜ਼ ਕੀਤੀ ਗਈ ਹੈ | ਇਸ ਸਮੇਂ ਬਾਵਾ ਨੇ ਕਿਹਾ ਕਿ ਉਹ 17 ਜੁਲਾਈ ਨੂੰ ਵੈਨਕੂਵਰ ਕੈਨੇਡਾ ਜਾ ਰਹੇ ਹਨ ਅਤੇ 21, 22 ਜੁਲਾਈ ਨੂੰ ਸਿਆਟਲ ਹੋਣਗੇ ਅਤੇ 27 ਜੁਲਾਈ ਨੂੰ ਟੋਰਾਂਟੋ ਹੋਣਗੇ, ਜਦਕਿ 6 ਅਗਸਤ ਨੂੰ ਨਿਊ ਜਰਸੀ ਅਮਰੀਕਾ ਜਾਣਗੇ ਅਤੇ 12 ਅਗਸਤ ਨੂੰ ਦਿੱਲੀ ਪਰਤਣਗੇ | ਇਸ ਮੌਕੇ ਮੇਘ ਸਿੰਘ ਕਲਕੱਤਾ, ਨਵੀਂ ਮਾਣਕ, ਸੁਰਿੰਦਰ ਭਲਵਾਨ, ਅਰਜਨ ਬਾਵਾ, ਹੈਰੀ ਚੱਢਾ, ਜਸਵੰਤ ਸਿੰਘ ਮੱਕੜ, ਅੰਮਿ੍ਤਪਾਲ ਸਿੰਘ ਸ਼ੰਕਰ ਹਾਜ਼ਰ ਸਨ | ਇਸ ਦੌਰਾਨ ਬਾਵਾ ਨੇ ਦੱਸਿਆ ਕਿ ਕੈਨੇਡਾ ਅਤੇ ਅਮਰੀਕਾ ਵਿਚ ਗੁਰਮੀਤ ਸਿੰਘ ਗਿੱਲ, ਹਰਬੰਤ ਸਿੰਘ ਦਿਓਲ, ਦਿਲਜੀਤ ਸਿੰਘ ਹਿੱਸੋਵਾਲ, ਅਸ਼ੋਕ ਬਾਵਾ, ਸੰਦੀਪ ਸਿੰਘ, ਜਬਰ ਸਿੰਘ ਜਬਰਾ, ਨਿਰਮਲ ਸਿੰਘ ਗਰੇਵਾਲ, ਬਹਾਦਰ ਸਿੰਘ ਸਿੱਧੂ, ਮਨਦੀਪ ਸਿੰਘ ਹਾਂਸ, ਮੇਜਰ ਸਿੰਘ ਢਿੱਲੋਂ, ਪਰਮਿੰਦਰ ਦਿਓਲ, ਰਵੀ ਪੱਬੀਆਂ ਸਭ ਪ੍ਰਬੰਧ ਕਰ ਰਹੇ ਹਨ |

ਪਿਛਲੀ ਖ਼ਬਰ ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ ਵੱਡਾ ਝਟਕਾ <br/> ਅਗਲੀ ਖ਼ਬਰ ਅਮਰੀਕਨ ਹਾਰਟ ਐਸੋਸੀਏਸ਼ਨ ਵਲੋਂ ਸੀ.ਐਮ.ਸੀ. ਹਸਪਤਾਲ ਵਿਖੇ ਆਪਣਾ ਅੰਤਰਰਾਸ਼ਟਰੀ ਸਿਖਲਾਈ ਕੇਂਦਰ ਖੋਲਿ੍ਹਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।