19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਜ਼ਿਲ੍ਹਾ ਸਿਹਤ ਅਫ਼ਸਰ ਦੀ ਅਗਵਾਈ ਹੇਠ ਬੇਕਰੀਆਂ 'ਚ ਗ਼ੈਰ-ਸਫ਼ਾਈ ਦੇ ਖ਼ਿਲਾਫ਼ ਫੂਡ ਸੇਫ਼ਟੀ ਟੀਮ ਨੇ ਕੀਤੀ ਵੱਡੀ ਕਾਰਵਾਈ <br/>

ਅਜੀਤ ਡੈਸਕ 18-07-2025
ਲੁਧਿਆਣਾ, 17 ਜੁਲਾਈ (ਡਾ. ਤਰਲੋਚਨ ਸਿੰਘ)-ਬੀਤੇ ਦੋ ਦਿਨਾਂ ਵਿਚ ਲੁਧਿਆਣਾ ਦੀ ਫੂਡ ਸੇਫ਼ਟੀ ਟੀਮ ਨੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਅਮਰਜੀਤ ਕੌਰ ਦੀ ਅਗਵਾਈ ਹੇਠ ਸ਼ਹਿਰ ਦੀਆਂ ਕਈ ਬੇਕਰੀਆਂ ਵਿਚ ਵਿਸਥਾਰਪੂਰਵਕ ਜਾਂਚਾਂ ਕੀਤੀਆਂ | ਇਹ ਜਾਂਚਾਂ ਉਨ੍ਹਾਂ ਥਾਵਾਂ 'ਤੇ ਹੋਈਆਂ, ਜਿੱਥੇ ਫਰੂਟ ਕੇਕ, ਬਣ, ਫੈਨ (ਰਸਕ) ਅਤੇ ਕਰੀਮ ਰੋਲ ਬਣਾਏ ਜਾਂਦੇ ਹਨ | ਇਸ ਜਾਂਚ ਦੌਰਾਨ ਕਈ ਬੇਕਰੀਆਂ ਵਿਚ ਸਫ਼ਾਈ ਦੀ ਭਾਰੀ ਕਮੀ ਪਾਈ ਗਈ ਅਤੇ ਮੌਕੇ 'ਤੇ ਹੀ ਉਨ੍ਹਾਂ ਨੂੰ ਚਲਾਨ ਜਾਰੀ ਕੀਤੇ ਗਏ ਅਤੇ ਕਈ ਖਾਣ-ਪੀਣ ਦੀਆਂ ਚੀਜ਼ਾਂ ਦੇ ਸੈਂਪਲ ਵੀ ਲਏ ਗਏ | ਇਨ੍ਹਾਂ ਲਏ ਗਏ ਸੈਂਪਲਾਂ ਵਿਚ ਫਰੂਟ ਕੇਕ ਦੀਆਂ ਦੋ ਕਿਸਮਾਂ, ਕਰੀਮ, ਨਮਕ, ਵਰਤਿਆ ਹੋਇਆ ਤੇਲ, ਪਾਮੋਲੀਨ ਤੇਲ, ਮਿਲਕ ਕੇਕ, ਫੈਨ ਅਤੇ ਕਰੀਮ ਰੋਲ ਸ਼ਾਮਿਲ ਹਨ | ਇਹ ਸਾਰੇ ਸੈਂਪਲ ਜਾਂਚ ਲਈ ਰਾਜ ਲੈਬ ਵਿਖੇ ਭੇਜੇ ਗਏ ਹਨ | ਇਨ੍ਹਾਂ ਸੈਂਪਲਾਂ ਦੀ ਰਿਪੋਰਟ ਦੇ ਆਧਾਰ 'ਤੇ ਭਵਿੱਖ ਵਿਚ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਅਮਰਜੀਤ ਕੌਰ ਨੇ ਕਿਹਾ ਕਿ ਸਾਡੀ ਪ੍ਰਾਥਮਿਕਤਾ ਲੋਕਾਂ ਨੂੰ ਸੁਰੱਖਿਅਤ ਤੇ ਸਾਫ਼ ਖਾਣਾ ਮੁਹੱਈਆ ਕਰਵਾਉਣਾ ਹੈ | ਜਿਹੜੀਆਂ ਵੀ ਇਕਾਈਆਂ ਗ਼ੈਰ-ਸਫ਼ਾਈ ਅਨੁਸਾਰ ਕੰਮ ਕਰਦੀਆਂ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਫੂਡ ਸੇਫ਼ਟੀ ਟੀਮ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਲੁਧਿਆਣਾ ਵਿਚ ਭਵਿੱਖ ਵਿਚ ਵੀ ਨਿਯਮਤ ਜਾਂਚਾਂ ਅਤੇ ਲਾਗੂ ਕਾਰਵਾਈ ਜਾਰੀ ਰਹੇਗੀ ਤਾਂ ਜੋ ਖਾਣ-ਪੀਣ ਦੀ ਗੁਣਵੱਤਾ ਨੂੰ ਯਕੀਨੀ ਬਣਾਇਆ ਜਾ ਸਕੇ |

ਪਿਛਲੀ ਖ਼ਬਰ ਪੰਜਾਬ ਕਾਂਗਰਸ ਵਲੋਂ ਪੰਮੀ ਘਵੱਦੀ ਹਲਕਾ ਦਾਖਾ, ਪੱਛਮੀ ਅਤੇ ਰਾਏਕੋਟ ਦੇ ਸੰਗਠਨ ਆਬਜ਼ਰਵਰ ਨਿਯੁਕਤ ਅਗਲੀ ਖ਼ਬਰ ਸ਼ੱਕੀ ਹਾਲਾਤ 'ਚ ਅਗਵਾ ਕੀਤੀ ਸੱਤ ਮਹੀਨੇ ਦੀ ਬੱਚੀ ਪੁਲਿਸ ਨੇ ਕੀਤੀ ਬਰਾਮਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।