28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਦਿਵਿਆਂਗ ਐਕਸ਼ਨ ਕਮੇਟੀ 1 ਜਨਵਰੀ ਨੂੰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਰਿਹਾਇਸ਼ ਮਲੋਟ ਕਰਨਗੇ ਸੂਬਾ ਪੱਧਰੀ ਪ੍ਰਦਰਸ਼ਨ <br/>

ਅਜੀਤ ਡੈਸਕ 27-12-2025
ਤਰਨ ਤਾਰਨ, 26 ਦਸੰਬਰ (ਹਰਿੰਦਰ ਸਿੰਘ)- ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ, ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਗਿੱਲ, ਪ੍ਰੈੱਸ ਸਕੱਤਰ ਸੁਰਿੰਦਰ ਸਿੰਘ ਸੰਗਤਪੁਰਾ, ਜਨਰਲ ਸਕੱਤਰ ਲਖਬੀਰ ਸਿੰਘ ਚੱਕ ਸਿਕੰਦਰ ਤੇ ਸਟੇਟ ਕਮੇਟੀ ਮੈਂਬਰ ਗੁਰਵੇਲ ਸਿੰਘ ਪੱਧਰੀ ਕਲਾਂ ਨੇ ਸਾਂਝੇ ਤੌਰ 'ਤੇ ਮੀਟਿੰਗ ਦੌਰਾਨ ਦੱਸਿਆ ਕਿ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਰਿਹਾਇਸ਼ ਮਲੋਟ ਵਿਖੇ ਸੂਬਾ ਪੱਧਰੀ ਪ੍ਰਦਰਸ਼ਨ 1 ਜਨਵਰੀ ਨੂੰ ਕੀਤਾ ਜਾਵੇਗਾ | ਉਪਰੋਕਤ ਆਗੂਆਂ ਨੇ ਦੱਸਿਆ ਕਿ ਵਿਭਾਗ ਵਲੋਂ ਅੰਗਹੀਣ ਵਿਧਵਾ, ਬੁੱਢਾਪਾ, ਪੈਨਸ਼ਨਰਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਸਮੇਂ ਸਿਰ ਪੈਨਸ਼ਨਾ ਜਾਰੀ ਨਹੀਂ ਕੀਤੀਆਂ ਜਾ ਰਹੀਆਂ, ਜਿਸ ਕਾਰਨ ਅਸੀਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਜਗਾਉਣ ਲਈ ਸੂਬਾ ਪੱਧਰੀ ਕਾਲੀਆ ਝੰਡੀਆਂ ਨਾਲ ਰੋਸ ਪ੍ਰਦਰਸਨ ਕਰਨ ਦਾ ਫ਼ੈਸਲਾ ਕੀਤਾ ਹੈ | ਸੈਣੀ ਨੇ ਦੱਸਿਆ ਕਿ ਜੇਕਰ 30 ਦਸੰਬਰ ਦਿਨ ਮੰਗਲਵਾਰ ਤੱਕ ਪੰਜਾਬ ਦੇ ਖਜ਼ਾਨੇ ਤੋਂ ਬਿੱਲ ਪਾਸ ਨਾ ਹੋਏ ਤਾਂ 1 ਜਨਵਰੀ ਨਵੇਂ ਸਾਲ ਤੇ ਦਿਨ ਵੀਰਵਾਰ ਨੂੰ ਸੂਬਾ ਪੱਧਰੀ ਪ੍ਰਦਰਸ਼ਨ ਕਰਕੇ ਅੰਗਹੀਣ, ਵਿਧਵਾ, ਬੁੱਢਾਪਾ, ਪੈਨਸ਼ਨਾਂ ਹਰੇਕ ਮਹੀਨੇ ਦੀ 10 ਤਰੀਕ ਤੱਕ ਜਾਰੀ ਕਰਨ ਲਈ ਸੰਘਰਸ਼ ਕੀਤਾ ਜਾਵੇਗਾ | ਜਿਕਰਯੋਗ ਹੈ ਕਿ ਪੰਜਾਬ ਸਰਕਾਰ 3 ਦਸੰਬਰ ਨੂੰ ਵਿਸ਼ਵ ਅੰਗਹੀਣ ਦਿਵਸ ਮਨਾਉਣਾ ਭੁੱਲ ਗਈ, ਉੱਥੇ ਹੀ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਦਿਵਿਆਂਗ ਵਿਅਕਤੀਆਂ ਨੇ ਸੜਕਾਂ ਤੇ ਉਤਰ ਕੇ ਸਰਕਾਰ ਵਿਰੁੱਧ ਰੋਸ਼ ਪ੍ਰਦਰਸਨ ਕਰਕੇ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ ਕਿਉਂਕਿ ਅਗਲੇ ਸਾਲ ਆਉਣ ਵਾਲੇ ਵਿਸ਼ਵ ਅੰਗਹੀਣ ਦਿਵਸ ਨੂੰ ਵਿਧਾਨ ਸਭਾ ਚੋਣਾਂ ਕਾਰਨ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਦਿਵਿਆਂਗ ਵਰਗ ਦੀ ਭਲਾਈ ਲਈ ਕੋਈ ਵਿਸ਼ੇਸ਼ ਐਲਾਨ ਜਾਂ ਰਾਹਤ ਮਿਲਣ ਦੀ ਉਮੀਦ ਨਹੀਂ ਨਜ਼ਰ ਆਉਂਦੀ | ਹਰਿਆਣਾ ਸਰਕਾਰ ਵਲੋਂ ਅੰਗਹੀਣ, ਵਿਧਵਾ, ਬੁੱਢਾਪਾ, ਪੈਨਸ਼ਨਾਂ 3500 ਰੁਪਏ ਮਹੀਨਾ ਦਿੱਤੀਆਂ ਜਾ ਰਹੀਆਂ ਹਨ, ਉੱਥੇ ਹੀ ਆਮ ਆਦਮੀ ਪਾਰਟੀ ਵਲੋਂ 2500 ਰੁਪਏ ਦੀ ਗਰੰਟੀ ਦਿੱਤੀ ਗਈ ਸੀ ਪ੍ਰੰਤੂ ਦਿੱਤੀ ਹੋਈ ਗਰੰਟੀ ਵੀ ਸਰਕਾਰ ਭੁੱਲ ਚੁੱਕੀ ਹੈ, ਜਿਸਦਾ ਖਮਿਆਜ਼ਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਰਕਾਰ ਨੂੰ ਭੁਗਤਣਾ ਪਵੇਗਾ |

ਪਿਛਲੀ ਖ਼ਬਰ ਠੱਗੀ ਮਾਰਨ 'ਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਠੱਗੀ ਮਾਰਨ 'ਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।