12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਪਿੰਡ ਸ਼ੇਰੋਂ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਸ਼ਹੀਦੀ ਦਿਹਾੜਾ ਮਨਾਇਆ <br/>

ਅਜੀਤ ਡੈਸਕ 21-11-2025
ਤਰਨ ਤਾਰਨ, 20 ਨਵੰਬਰ (ਹਰਿੰਦਰ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਦੀ ਅਗਵਾਈ ਹੇਠ ਪਿੰਡ ਸੇਰੋੋਂ ਵਿਖੇ ਬਾਬਾ ਸਧਾਣਾ ਜੀ ਦੇ ਸਥਾਨਾਂ 'ਤੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਾਨਫਰੰਸ ਕੀਤੀ ਗਈ | ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਸੂਬਾ ਆਗੂ ਸਤਨਾਮ ਸਿੰਘ ਪੰਨੂ, ਰਾਣਾ ਰਣਬੀਰ ਸਿੰਘ, ਹਰਵਿੰਦਰ ਸਿੰਘ ਮਸਾਣੀਆਂ, ਸੁਵਿੰਦਰ ਸਿੰਘ ਚੁਤਾਲਾ ਨੇ ਕਿਹਾ ਕੀ ਹਿੰਦੂ ਕਸ਼ਮੀਰੀ ਪੰਡਤਾਂ ਤੇ ਉਸ ਵੇਲੇ ਦੀ ਹਕੂਮਤ ਵਲੋਂ ਵੱਡਾ ਕਹਿਰ ਢਾਇਆ ਜਾ ਰਿਹਾ ਸੀ | ਹਿੰਦੂਆਂ ਨੂੰ ਘਰਾਂ ਵਿਚੋਂ ਕੱਢ ਕੇ ਮੁਸਲਮਾਨ ਬਣਨ ਦੀ ਈਨ ਮਨਾਈ ਜਾ ਰਹੀ ਸੀ | ਜਿਸਦੇ ਚਲਦਿਆਂ ਕਸ਼ਮੀਰੀ ਪੰਡਤਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਆ ਕੇ ਫਰਿਆਦ ਕੀਤੀ | ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਤਿੰਨ ਸਿੱਖ ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਨੇ ਹਿੰਦੂ ਧਰਮ ਨੂੰ ਬਚਾਉਣ ਲਈ ਦਿੱਲੀ ਦੇ ਚਾਂਦਨੀ ਚੌਂਕ ਵਿਚ ਸ਼ਹਾਦਤ ਪ੍ਰਾਪਤ ਕੀਤੀ | ਕਿਸਾਨ ਆਗੂਆਂ ਨੇ ਕਿਹਾ ਕਿ ਇਨ੍ਹਾਂ ਕੁਰਬਾਨੀਆਂ ਨੂੰ ਅਸੀਂ ਯਾਦ ਰੱਖਦੇ ਹੋਏ ਪਿੰਡ ਸੇਰੋੋਂ ਵਿਖੇ ਵੱਡੀ ਕਾਨਫਰੰਸ ਕਰਕੇ ਗੁਰੂਆਂ ਦੇ ਪੂਰਨੇ 'ਤੇ ਚੱਲਦੇ ਹੋਏ ਇਨਸਾਨੀਅਤ ਨੂੰ ਬਚਾਉਣ ਲਈ ਅੱਜ ਦੇ ਹੁਕਮਰਾਨਾਂ ਖਿਲਾਫ਼ ਹੱਕ ਸੱਚ ਦੀ ਲੜਾਈ ਲੜ ਰਹੇ ਹਾਂ | ਅੱਜ ਦੇ ਹੁਕਮਰਾਨ ਵੀ ਸ਼ਾਂਤਮਈ ਤਰੀਕੇ ਨਾਲ ਸਵਾਲ ਕਰਨ ਗਏ ਕਿਸਾਨਾਂ ਮਜ਼ਦੂਰਾਂ ਬੀਬੀਆਂ 'ਤੇ ਕਹਿਰ ਢਾਹ ਰਹੇ ਹਨ | ਪਿਛਲੇ ਦਿਨੀ ਕੋਟ ਧਰਮ ਚੰਦ ਦੀ ਧਰਤੀ 'ਤੇ ਦਰਜਨਾਂ ਦੀ ਗਿਣਤੀ ਵਿਚ ਅੱਜ ਦੇ ਹੁਕਮਰਾਨਾਂ ਵਲੋਂ ਬੀਬੀਆਂ ਨੂੰ ਗਿ੍ਫ਼ਤਾਰ ਕਰਕੇ ਥਾਣਿਆਂ 'ਚ ਭੇਜਿਆ ਗਿਆ | ਗੁਰੂ ਮਹਾਰਾਜ ਦੀ ਸ਼ਹੀਦੀ ਨੂੰ ਸਮਰਪਿਤ ਕਾਨਫਰਸ ਵਿਚ ਉਨ੍ਹਾਂ ਬੀਬੀਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਨਿਵਾਜਿਆ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਰਣਜੀਤ ਕੌਰ ਕੱਲਾ, ਬੀਬੀ ਦਵਿੰਦਰ ਕੌਰ ਪਿੱਦੀ, ਬੀਬੀ ਉਪਜੀਤ ਕੌਰ ਝਬਾਲ, ਮਨਜੀਤ ਕੌਰ ਮੋਹਨਪੁਰਾ, ਸਤਨਾਮ ਸਿੰਘ ਮਾਣੋਚਾਹਲ, ਜਰਮਨਜੀਤ ਸਿੰਘ ਬੰਡਾਲਾ, ਹਰਜਿੰਦਰ ਸਿੰਘ ਸ਼ਕਰੀ, ਸਰਵਨ ਸਿੰਘ ਬਾਊਪੁਰ, ਸਵਿੰਦਰ ਸਿੰਘ ਜਾਣੀਆ, ਇੰਦਰਜੀਤ ਸਿੰਘ ਕੱਲੀ, ਗੁਰਦੇਵ ਸਿੰਘ ਮੋਗਾ, ਲਖਵਿੰਦਰ ਸਿੰਘ ਵਰਿਆਮ ਨੰਗਲ ਆਦਿ ਆਗੂ ਹਾਜ਼ਰ ਰਹੇ |

ਪਿਛਲੀ ਖ਼ਬਰ ਜੋਬਨ ਰੰਧਾਵਾ ਦੇ ਚੇਅਰਮੈਨ ਲੱਗਣ 'ਤੇ ਨਵ ਅਤੇ ਕੰਵਲ ਨੇ ਦਿੱਤੀ ਵਧਾਈ <br/> ਅਗਲੀ ਖ਼ਬਰ ਭਾਕਿਯੂ ਰਾਜੇਵਾਲ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਨੂੰ ਯੂਰੀਆ ਖਾਦ ਦੀ ਵੰਡ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।