ਨਾਭਾ,12 ਅਕਤੂਬਰ (ਪਟਿਆਲਾ), (ਜਗਨਾਰ ਸਿੰਘ ਦੁਲੱਦੀ)- ਰਿਆਸਤੀ ਸ਼ਹਿਰ ਨਾਭਾ ਦੇ ਭਾਈ ਕਾਨ੍ਹ ਸਿੰਘ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਨਾਭਾ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਪ੍ਰਬਲੀਨ ਕੌਰ ਪੁੱਤਰੀ ਮਨਿੰਦਰ ਸਿੰਘ ਨੇ ਇੰਟਰ ਸਟੇਟ 70ਵੀਆਂ ਐਸ.ਜੀ.ਐਫ.ਆਈ ਖੇਡਾਂ ਵਿਚ (ਤਾਈਕਵਾਡੋਂ) ਮੈਚ, ਜੋ ਕਿ 5 ਅਕਤੂਬਰ ਤੋਂ 8 ਅਕਤੂਬਰ ਤੱਕ ਪਠਾਨਕੋਟ ਵਿਖੇ ਹੋਈਆਂ ਸਨ, ਵਿਚ ਅੰਡਰ 17 ਕੈਟਾਗਰੀ ਵਜ਼ਨ 55 ਕਿਲੋ ਵਰਗ ਵਿਚ ਸੋਨ ਤਗਮਾ ਹਾਸਿਲ ਕਰਕੇ ਆਪਣੇ ਅਧਿਆਪਕਾਂ, ਸਕੂਲ, ਸ਼ਹਿਰ, ਪਟਿਆਲਾ ਜ਼ਿਲ੍ਹਾ ਅਤੇ ਪੰਜਾਬ ਦੇ ਨਾਲ ਨਾਲ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਬਲੀਨ ਕੌਰ ਦੀ ਇਸ ਉਪਲਬਧੀ ਨੂੰ ਲੈ ਕੇ ਉਸਦੇ ਮਾਪਿਆਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ।
ਤਾਜ਼ਾ ਖ਼ਬਰਾਂ
Free
ਪ੍ਰਬਲੀਨ ਕੌਰ ਨੇ ਇੰਟਰ ਸਟੇਟ 70ਵੀਆਂ ਐਸ.ਜੀ.ਐਫ.ਆਈ ਖੇਡਾਂ ਵਿਚ (ਤਾਈਕਵਾਡੋਂ) ਜਿੱਤਿਆ ਸੋਨ ਤਗਮਾ
ਨਾਭਾ,12 ਅਕਤੂਬਰ (ਪਟਿਆਲਾ), (ਜਗਨਾਰ ਸਿੰਘ ਦੁਲੱਦੀ)- ਰਿਆਸਤੀ ਸ਼ਹਿਰ ਨਾਭਾ ਦੇ ਭਾਈ ਕਾਨ੍ਹ ਸਿੰਘ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਨਾਭਾ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਪ੍ਰਬਲੀਨ ਕੌਰ ਪੁੱਤਰੀ ਮਨਿੰਦਰ ਸਿੰਘ ਨੇ ਇੰਟਰ ਸਟੇਟ 70ਵੀਆਂ ਐਸ.ਜੀ.ਐਫ.ਆਈ ਖੇਡਾਂ ਵਿਚ (ਤਾਈਕਵਾਡੋਂ) ਮੈਚ....
ਅਜੀਤ ਡੈਸਕ
12-10-2026