12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਭਾਕਿਯੂ ਰਾਜੇਵਾਲ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਨੂੰ ਯੂਰੀਆ ਖਾਦ ਦੀ ਵੰਡ <br/>

ਅਜੀਤ ਡੈਸਕ 21-11-2025
ਚੋਹਲਾ ਸਾਹਿਬ, 20 ਨਵੰਬਰ (ਬਲਵਿੰਦਰ ਸਿੰਘ)- ਪੰਜਾਬ 'ਚ ਆਏ ਹੜ੍ਹਾਂ ਕਾਰਨ ਮੰਡ ਖੇਤਰ 'ਚ ਹੋਏ ਨੁਕਸਾਨ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਵਲੋਂ ਕੀਤੀਆਂ ਗਈਆਂ | ਇਸੇ ਹੀ ਤਹਿਤ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ 5 ਪਿੰਡਾਂ 'ਚ ਯੂਰੀਆ ਖਾਦ ਦੇ ਚਾਰ ਟਰੱਕ ਦੀ ਵੰਡ ਵੱਖ-ਵੱਖ ਪਿੰਡਾਂ ਵਿਚ ਕੀਤੀ ਗਈ, ਇਨ੍ਹਾਂ 'ਚ ਮੁੰਡਾਪਿੰਡ, ਘੜਕਾ, ਗੁੱਜਰਪੁਰਾ, ਧੁੰਨ ਤੇ ਚੰਬਾ ਕਲਾਂ ਪਿੰਡ ਸ਼ਾਮਿਲ ਸਨ | ਇਹ ਵੰਡ ਪ੍ਰਧਾਨ ਪ੍ਰਗਟ ਸਿੰਘ ਮਹਿੰਦੀਪੁਰ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ 'ਚ ਬਲਾਕ ਚੋਹਲਾ ਸਾਹਿਬ ਦੀ ਟੀਮ ਬਲਾਕ ਪ੍ਰਧਾਨ ਕਾਰਜ ਸਿੰਘ ਅਤੇ ਰਣਬੀਰ ਸਿੰਘ ਸੋਨੂ, ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਅਜੀਤ ਸਿੰਘ ਚੰਬਾ, ਰਤਨ ਸਿੰਘ ਚੋਹਲਾ ਸਾਹਿਬ, ਪਿੰਡ ਧੁੰਨ ਤੋਂ ਡਾਕਟਰ ਬਲਜੀਤ ਸਿੰਘ ਗੁੱਜਰਪੁਰਾ ਤੇ ਪਿਛਾਰਾ ਸਿੰਘ, ਘੜਕਾ ਤੋਂ ਸਤਨਾਮ ਸਿੰਘ, ਮੁੰਡੇ ਪਿੰਡ ਤੋਂ ਕੁਲਵੰਤ ਸਿੰਘ, ਪਿੰਡ ਚੰਬਾ ਤੋਂ ਅਜੀਤ ਸਿੰਘ ਆਪਣੇ-ਆਪਣੇ ਪਿੰਡਾਂ ਦੇ ਕਿਸਾਨ ਨੂੰ ਖਾਦ ਦੀ ਵੰਡ ਕੀਤੀ | ਇਸ ਮੌਕੇ ਜ਼ਿਲ੍ਹੇ ਮੁੱਖ ਬੁਲਾਰੇ ਅੰਮਿ੍ਤਪਾਲ ਸਿੰਘ ਜੌੜਾ, ਬਲਵਿੰਦਰ ਸਿੰਘ ਚੋਹਲਾ ਸਾਹਿਬ, ਜਸਵਿੰਦਰ ਸਿੰਘ ਫੌਜੀ, ਸਤਪਾਲ ਸਿੰਘ, ਚੋਹਲਾ ਸਾਹਿਬ, ਜਸਵਿੰਦਰ ਸਿੰਘ ਫੌਜੀ, ਗੁਰਮੀਤ ਸਿੰਘ ਰੱਤੋਕੇ, ਹਰਬੰਸ ਸਿੰਘ ਚੋਹਲਾ ਸਾਹਿਬ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਸ਼ੇਰੋਂ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਸ਼ਹੀਦੀ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਕਾਨਵੈਂਟ ਸਕੂਲ ਸੁਹਾਵਾ ਵਿਖੇ ਸਾਲਾਨਾ ਅਥਲੈਟਿਕ ਖੇਡਾਂ ਕਰਵਾਈਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।