12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਜੋਬਨ ਰੰਧਾਵਾ ਦੇ ਚੇਅਰਮੈਨ ਲੱਗਣ 'ਤੇ ਨਵ ਅਤੇ ਕੰਵਲ ਨੇ ਦਿੱਤੀ ਵਧਾਈ <br/>

ਅਜੀਤ ਡੈਸਕ 21-11-2025
ਤਰਨ ਤਾਰਨ, 20 ਨਵੰਬਰ (ਇਕਬਾਲ ਸਿੰਘ ਸੋਢੀ)- ਸਮਾਜ ਸੇਵਕ ਨਵ ਅਤੇ ਕੰਵਲ ਨੇ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦਾ ਅਹੁਦਾ ਸੰਭਾਲਣ 'ਤੇ ਜੋਬਨ ਰੰਧਾਵਾ ਨੂੰ ਸਨਮਾਨਿਤ ਕਰਦੇ ਹੋਏ ਵਧਾਈ ਦਿੱਤੀ | ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਨਵ ਅਤੇ ਕੰਵਲ ਨੇ ਕਿਹਾ ਕਿ ਨੌਜਵਾਨ ਹੀ ਸਮਾਜ ਦਾ ਭਲਾ ਕਰ ਸਕਦੇ ਹਨ | ਨੌਜਵਾਨ ਜੋਬਨ ਰੰਧਾਵਾ ਆਪਣੀ ਮਿਹਨਤ ਨਾਲ ਪਹਿਲਾਂ ਆਮ ਆਦਮੀ ਪਾਰਟੀ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਬਣੇ ਅਤੇ ਪਾਰਟੀ ਲਈ ਦਿਨ-ਰਾਤ ਕੰਮ ਕੀਤਾ | ਪਾਰਟੀ ਨੇ ਉਨ੍ਹਾਂ ਦੀ ਮਿਹਨਤ ਨੂੰ ਵੇਖਦੇ ਹੋਏ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਲਗਾ ਕੇ ਵੱਡੀ ਜਿੰਮੇਵਾਰੀ ਸੌਪੀ ਹੈ | ਉਨ੍ਹਾਂ ਕਿਹਾ ਕਿ ਜੋਬਨ ਰੰਧਾਵਾ ਵਲੋੋਂ ਚੇਅਰਮੈਨੀ ਦਾ ਅਹੁਦਾ ਸੰਭਾਲਦੇ ਸਾਰ ਹੀ ਆਪਣੀ ਤਨਖਾਹ ਨੂੰ ਮੁੱਖ ਮੰਤਰੀ ਰਾਹਤ ਫੰਡ ਵਿਚ ਜਮ੍ਹਾ ਕਰਵਾ ਕੇ ਜਿੱਥੇ ਦਰਿਆ ਦਿਲੀ ਵਿਖਾਈ ਹੈ, ਉਥੇ ਹੀ ਇਸ ਯਤਨ ਦੀ ਜਿੰਨ੍ਹੀ ਸ਼ਲਾਘਾ ਕੀਤੀ ਜਾਵੇ ਉਹ ਥੋੜੀ ਹੈ |

ਪਿਛਲੀ ਖ਼ਬਰ ਬੀ.ਐੱਸ.ਐੱਫ਼. ਵਲੋਂ ਖੇਤਾਂ 'ਚੋਂ ਡਰੋਨ ਬਰਾਮਦ ਅਗਲੀ ਖ਼ਬਰ ਪਿੰਡ ਸ਼ੇਰੋਂ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਸ਼ਹੀਦੀ ਦਿਹਾੜਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।