ਤਰਨ ਤਾਰਨ, 18 ਨਵੰਬਰ (ਇਕਬਾਲ ਸਿੰਘ ਸੋਢੀ)- ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁਰਦੁਆਰਾ ਗੁਰੂ ਕਾ ਖੂਹ ਤਰਨ ਤਾਰਨ ਅਤੇ ਮੁਹੱਲੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਾਇਆ ਇਕੱਠੀ ਕਰਕੇ ਇਕ ਮਕਾਨ (ਪਲਾਟ) ਜੋ ਗੁਰਦੁਆਰਾ ਸਾਹਿਬ ਦੇ ਨਾਲ ਲਗਦਾ ਹੈ, ਨੂੰ ਖ੍ਰੀਦਿਆ ਗਿਆ ਅਤੇ ਉਸ ਪਲਾਟ ਦੀ ਰਜਿਸਟਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਕਰਕੇ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੇ ਮੈਨੇਜਰ ਹਰਜਿੰਦਰ ਸਿੰਘ ਨੂੰ ਅੰਮਿ੍ਤ ਵੇਲੇ ਰਜਿਸਟਰੀ ਸੌਂਪੀ ਗਈ ਹੈ | ਰਜਿਸਟਰੀ ਸੌਂਪਣ ਮੌਕੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁਰਦੁਆਰਾ ਗੁਰੂ ਕਾ ਖੂਹ ਦੇ ਸਮੂਹ ਮੈਂਬਰਾਂ ਧਰਮ ਸਿੰਘ, ਚਰਨਜੀਤ ਸਿੰਘ, ਮਨਜੀਤ ਸਿੰਘ, ਮਨਬੀਰ ਸਿੰਘ, ਇਕਬਾਲ ਸਿੰਘ, ਮਨਜੀਤ ਸਿੰਘ, ਜਸਬੀਰ ਸਿੰਘ ਬਿਜਲੀ ਵਾਲੇ, ਭੁਪਿੰਦਰ ਸਿੰਘ, ਕੁਲਦੀਪ ਸਿੰਘ, ਇੰਦਰਜੀਤ ਸਿੰਘ, ਜਸਪਾਲ ਸਿੰਘ, ਜਸਵੰਤ ਸਿੰਘ ਤੋਂ ਇਲਾਵਾ ਗੁਰਦੁਆਰਾ ਗੁਰੂ ਕਾ ਖੂਹ ਦੇ ਗ੍ਰੰਥੀ ਰਣਜੀਤ ਸਿੰਘ ਤੇ ਮੁਹੱਲੇ ਦੀ ਸਮੂਹ ਸੰਗਤ ਨੇ ਮੈਨੇਜਰ ਨੂੰ ਬੇਨਤੀ ਕੀਤੀ ਕਿ ਇਸ ਜਗ੍ਹਾ ਉਪਰ ਇਕ ਕਮਰਾ ਸ੍ਰੀ ਅਖੰਡ ਪਾਠ ਸਾਹਿਬ ਲਈ, ਇਕ ਕਮਰਾ ਬਰਤਨ ਰੱਖਣ ਲਈ (ਸਟੋਰ) ਅਤੇ ਇਕ ਕਮਰਾ ਸੁੱਖ ਆਸਣ ਵਾਸਤੇ ਬਣਾ ਕੇ ਦੇਣ ਦੀ ਕਿ੍ਪਾਲਤਾ ਕਰਨੀ |