ਸਰਹਾਲੀ ਕਲਾਂ, 6 ਨਵੰਬਰ (ਹਰਿੰਦਰ ਸਿੰਘ)-ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਵਲੋਂ ਪਿੰਡ ਕਰਮੂੰਵਾਲਾ ਅਤੇ ਪਿੰਡ ਘੜਕਾ ਦੇ ਹੜ੍ਹ ਪੀੜਤ ਕਿਸਾਨਾਂ ਦੀਆਂ ਜ਼ਮੀਨਾਂ ਪੱਧਰੀਆਂ ਕਰਨ ਦੀ ਸੇਵਾ 2 ਨਵੰਬਰ ਤੋਂ ਨਿਰੰਤਰ ਚੱਲ ਰਹੀ ਹੈ | ਸੰਤ ਬਾਬਾ ਸੁੱਖਾ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਸੇਵਾ ਦਾ ਜਾਇਜ਼ਾ ਲਿਆ ਅਤੇ ਸੇਵਾ ਕਰ ਰਹੇ ਨੌਜਵਾਨਾਂ ਦੀ ਹੌਸਲਾ ਅਫਜਾਈ ਕੀਤੀ | ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਇਕੱਤਰ ਹੋਏ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਕੁਲਵਿੰਦਰ ਸਿੰਘ ਤੇ ਭਾਈ ਕਾਬਲ ਸਿੰਘ ਘੜਕਾ ਨਿਵਾਸੀ ਨੇ ਆਖਿਆ ਕਿ ਜੇਕਰ ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਇਸ ਇਲਾਕੇ ਦੀ ਬਾਂਹ ਨਾ ਫੜਦੇ ਤਾਂ ਸਾਡੇ ਪਾਸ ਕਣਕ ਬੀਜਣ ਦੀ ਕੋਈ ਸਮਰੱਥਾ ਨਹੀਂ ਸੀ | ਬਾਬਾ ਸੁੱਖਾ ਸਿੰਘ ਦੇ ਹੁਕਮਾਂ ਅਤੇ ਪ੍ਰੇਰਨਾ ਸਦਕਾ 30-40 ਟਰੈਕਟਰ ਰੋਜ਼ ਚੱਲ ਰਹੇ ਹਨ ਅਤੇ 1000 ਲੀਟਰ ਡੀਜ਼ਲ ਰੋਜ਼ ਦਾ ਖਰਚ ਹੋ ਰਿਹਾ ਹੈ | ਲਗਪਗ 450 ਏਕੜ ਦਾ ਰਕਬਾ ਹੈ, ਜਿਸ ਨੂੰ ਮੁੜ ਖੇਤੀ ਯੋਗ ਬਣਾਉਣ ਲਈ ਇਹ ਸੇਵਾ ਕਾਰਜ ਚੱਲ ਰਿਹਾ | ਅਸੀਂ ਸਮੂਹ ਇਲਾਕੇ ਵਲੋਂ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਦਾ ਬਹੁਤ ਧੰਨਵਾਦ ਕਰਦੇ ਹਾਂ | ਉਨ੍ਹਾਂ ਦੇ ਜਥੇਦਾਰ ਬਾਬਾ ਹਰੀ ਸਿੰਘ ਰੱਤੋਕੇ ਸੱਚੀ ਸੇਵਾ ਦੇ ਪ੍ਰਬੰਧ ਨੂੰ ਬਹੁਤ ਪ੍ਰੇਮ ਅਤੇ ਲਗਨ ਨਾਲ ਨਿਭਾ ਰਹੇ ਹਨ | ਇਸ ਮੌਕੇ ਸੰਪਰਦਾਇ ਦੇ ਜਥੇਦਾਰ ਬਾਬਾ ਹਰੀ ਸਿੰਘ ਰੱਤੋਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸਾਲ ਅਗਸਤ ਮਹੀਨੇ ਵਿਚ ਆਏ ਹੜ੍ਹਾਂ ਦੌਰਾਨ ਇਨ੍ਹਾਂ ਪਿੰਡਾਂ ਦੇ ਕਈ ਕਿਸਾਨਾਂ ਦੀਆਂ ਝੋਨੇ ਦੀਆਂ ਫ਼ਸਲਾਂ ਬਿਲਕੁਲ ਬਰਬਾਦ ਹੋ ਗਈਆਂ ਸਨ, ਜਿਸ ਨਾਲ ਉਨ੍ਹਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ ਹੈ | ਪਿਛਲੇ ਦਿਨੀਂ ਪਿੰਡਾਂ ਵਿਚ ਵਿਚਰ ਕੇ ਮੁਹਤਬਰਾਂ ਦੇ ਸਹਿਯੋਗ ਨਾਲ ਜੋ ਅੰਕੜੇ ਇਕੱਠੇ ਕੀਤੇ ਗਏ ਹਨ, ਲਗਪਗ 450 ਏਕੜ ਜ਼ਮੀਨ ਹੈ, ਜਿਸ ਦੀ ਸਾਉਣੀ ਦੀ ਫ਼ਸਲ ਬਿਲਕੁਲ ਬਰਬਾਦ ਹੋ ਗਈ ਸੀ | ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਦੇ ਹੁਕਮਾਂ ਨਾਲ ਅੱਜ ਇੱਥੇ ਸੇਵਾ ਆਰੰਭ ਕੀਤੀ ਗਈ ਹੈ, ਜਿਸ ਵਿਚ ਪਿੰਡ ਕਰਮੂਵਾਲਾ ਅਤੇ ਪਿੰਡ ਘੜਕਾ ਦੇ ਮੰਡ ਖੇਤਰ ਦੀ ਲਗਭਗ 450 ਏਕੜ ਜ਼ਮੀਨ ਹੈ, ਜਿਸ ਵਿੱਚ ਰੇਤ ਭਰੀ ਹੋਈ ਹੈ | ਇਹ ਜ਼ਮੀਨ ਪੱਧਰੀ ਕਰਕੇ ਕਣਕ ਦੀ ਬਿਜਾਈ ਕਰਨ ਦੀ ਸੇਵਾ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਆਰੰਭ ਕੀਤੀ ਗਈ ਹੈ | ਵੱਖ-ਵੱਖ ਨਗਰਾਂ ਤੋਂ ਸੰਗਤ ਭਰਪੂਰ ਸਹਿਯੋਗ ਦੇ ਰਹੀ ਹੈ | ਨੌਜਵਾਨ ਆਪਣੇ ਟਰੈਕਟਰਾਂ ਸਮੇਤ ਇੱਥੇ ਪਹੁੰਚ ਰਹੇ ਹਨ | ਸਰਹਾਲੀ ਸਾਹਿਬ ਤੋਂ ਅੱਜ 1000 ਲੀਟਰ ਡੀਜ਼ਲ ਪਹੁੰਚ ਚੁੱਕਾ ਹੈ ਤਾਂ ਜੋ ਸੇਵਾ ਵਿਚ ਖੜੋਤ ਨਾ ਆਵੇ | ਇਸ ਮੌਕੇ ਇਕੱਠ ਵਿਚ ਹਰਦੀਪ ਸਿੰਘ, ਵਿਰਸਾ ਸਿੰਘ, ਸੁਖਵਿੰਦਰ ਸਿੰਘ, ਜੋਬਨਪ੍ਰੀਤ ਸਿੰਘ, ਬਲਕਾਰ ਸਿੰਘ, ਸੋਮਾ ਪੱਪੂ, ਹਰਜੀਤ ਸਿੰਘ, ਰਸ਼ਪਾਲ ਸਿੰਘ, ਹਰਪ੍ਰੀਤ ਸਿੰਘ, ਗੁਰਮੀਤ ਸਿੰਘ, ਨਿਸ਼ਾਨ ਸਿੰਘ, ਬਲਕਾਰ ਸਿੰਘ, ਧਰਮ ਸਿੰਘ, ਕਰਮ ਸਿੰਘ, ਸਵਰਨ ਸਿੰਘ, ਕਾਬਲ ਸਿੰਘ, ਫੁੰਮਣ ਸਿੰਘ, ਪਿੱਪਲ ਸਿੰਘ, ਗੁਰਪ੍ਰੀਤ ਸਿੰਘ, ਬਹਾਦਰ ਸਿੰਘ, ਮਹਿੰਦਰ ਸਿੰਘ, ਸੁਖਦਿਆਲ ਸਿੰਘ, ਸੂਬਾ ਸਿੰਘ, ਲਖਵਿੰਦਰ ਸਿੰਘ, ਕੁਲਦੀਪ ਸਿੰਘ, ਹਰਦੀਪ ਸਿੰਘ, ਬਾਜੀ ਸਿੰਘ, ਸਤਨਾਮ ਸਿੰਘ, ਗੁਰਨਾਮ ਸਿੰਘ, ਗੁਰਦੇਵ ਸਿੰਘ, ਲਾਡੀ, ਰਣਧੀਰ ਸਿੰਘ, ਜਗੀਰ ਸਿੰਘ, ਕੁਲਦੀਪ ਸਿੰਘ ਅਤੇ ਹੋਰ ਬੇਅੰਤ ਸੰਗਤ ਹਾਜ਼ਰ ਸੀ |