25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਰਾਣਾ ਗੁਰਮੀਤ ਸਿੰਘ ਨੇ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ ਵੋਟ ਪਾਉਣ ਦੀ ਕੀਤੀ ਅਪੀਲ

ਅਜੀਤ ਡੈਸਕ 06-11-2025
ਝਬਾਲ, 5 ਨਵੰਬਰ (ਸੁਖਦੇਵ ਸਿੰਘ, ਸਰਬਜੀਤ ਸਿੰਘ)- ਭਾਰਤੀ ਜਨਤਾ ਪਾਰਟੀ ਦੇ ਜ਼ਿਮਨੀ ਚੋਣ ਤਰਨ ਤਾਰਨ ਤੋਂ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਪਿੰਡ ਪੰਜਵੜ ਕਲਾਂ ਵਿਖੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤ ਰਤਨ ਸਿੰਘ ਸੋਹਲ ਦੀ ਦੁਬਾਰਾ ਭਾਜਪਾ ਵਿਚ ਵਾਪਸੀ ਕਰਵਾਉਂਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਾਫ ਅਤੇ ਸਪੱਸ਼ਟ ਗੱਲ ਕਿ ਅੱਜ ਪਿੰਡਾਂ ਵਿਚ ਨਸ਼ਾ ਪੁੜੀਆਂ ਵਿਚ ਵਿਕ ਰਿਹਾ ਹੈ, ਪੁਲਿਸ ਪ੍ਰਸ਼ਾਸ਼ਨ ਦੀ ਮਿਲੀ ਭੁਗਤ ਹੈ ਜਾਂ ਫਿਰ ਪੁਲਸ ਅਤੇ ਮੁੱਖ ਮੰਤਰੀ ਭਗਵੰਤ ਮਾਨ ਚਾਹੁੰਦੇ ਹੀ ਨਹੀਂ ਹਨ ਕਿ ਸਾਡਾ ਰੰਗਲਾ ਪੰਜਾਬ ਨਸ਼ਾ ਮੁਕਤ ਹੋਵੇ, ਯੁੱਧ ਨਸ਼ਿਆਂ ਵਿਰੁੱਧ ਦੇ ਨਾਮ 'ਤੇ ਆਮ ਆਦਮੀ ਪਾਰਟੀ ਲੋਕਾਂ ਨੂੰ ਗੁੰਮਰਾਹ ਕਰਨ ਵਿੱਚ ਲੱਗੀ ਹੋਈ ਹੈ, ਰੋਜਾਨਾ ਸਟੇਜਾਂ ਤੋਂ ਪੰਜਾਬ ਨੂੰ ਨਸ਼ਾ ਮੁਕਤ ਦੱਸਣ ਦਾ ਢਿੰਡੋਰਾ ਪਿੱਟਣ ਵਾਲੇ ਭਗਵੰਤ ਮਾਨ ਦੱਸਣ ਕਿ ਰੋਜਾਨਾ ਨਸ਼ੇ ਦੀਆਂ ਵੱਡੀਆਂ ਖੇਪਾਂ ਫਿਰ ਕਿੱਥੋਂ ਆ ਰਹੀਆਂ ਹਨ | ਪਿੰਡ ਪੰਜਵੜ ਕਲਾਂ ਵਿਚ ਪਾਰਟੀ ਆਗੂ ਗੁਰਮੀਤ ਸਿੰਘ ਦੇ ਗ੍ਰਹਿ ਵਿਖੇ ਇਕੱਤਰ ਮੋਹਤਬਰ ਲੋਕਾਂ ਸਾਬਕਾ ਸਰਪੰਚ ਬਲਵੀਰ ਕੌਰ, ਸਤਨਾਮ ਸਿੰਘ, ਮਲਕੀਤ ਸਿੰਘ, ਹਰਭਜਨ ਸਿੰਘ, ਮਹਿੰਦਰ ਸਿੰਘ, ਮੇਜਰ ਸਿੰਘ, ਗੋਬਿੰਦ ਕੌਰ, ਸਾਬਕਾ ਮੈਂਬਰ ਸੁਖਦੇਵ ਸਿੰਘ ਸੁੱਖਾ, ਮੰਗਦੇਵ ਸਿੰਘ, ਚਰਨ ਸਿੰਘ ਚੰਨਾ, ਜੱਸਾ ਸਿੰਘ ਆਦਿ ਨੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਸੰਬੋਧਨ ਨੂੰ ਬਿਲਕੁਲ ਸਹੀ ਅਤੇ ਸਮੇਂ ਦੇ ਹਲਾਤਾਂ ਤਹਿਤ ਸੱਚ ਦੱਸ ਕੇ ਜੈਕਾਰਿਆਂ ਦੀ ਗੂੰਜ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਚੱਲਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਹੁਣ ਉਹ ਹੋਰ ਕਿਸੇ ਵੀ ਪਾਰਟੀ ਦੇ ਝਾਂਸੇ ਵਿਚ ਨਹੀਂ ਆਉਣਗੇ |
ਪਿਛਲੀ ਖ਼ਬਰ ਪਿੰਡ ਬੁਰਜ ਵਿਖੇ ਕਈ ਪਰਿਵਾਰ ਕਾਂਗਰਸ 'ਚ ਸ਼ਾਮਿਲ <br/> ਅਗਲੀ ਖ਼ਬਰ ਭਾਈ ਮਨਦੀਪ ਸਿੰਘ ਹੀ ਪੰਥ ਅਤੇ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰ ਸਕਦਾ- ਖਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।