24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਜ਼ਿਮਨੀ ਚੋਣਾਂ 'ਚ ਭਾਜਪਾ ਨੂੰ ਲੋਕਾਂ ਵਲੋਂ ਮਿਲ ਰਿਹਾ ਪੂਰਾ ਸਹਿਯੋਗ- ਵੇਈਾਪੂਈ

ਅਜੀਤ ਡੈਸਕ 06-11-2025
ਤਰਨ ਤਾਰਨ, 5 ਨਵੰਬਰ (ਪਰਮਜੀਤ ਜੋਸ਼ੀ)-ਤਰਨ ਤਾਰਨ ਦੀ ਜ਼ਿਮਨੀ ਚੋਣ ਦੇ ਸੰਬੰਧ ਵਿਚ ਮੁਹੱਲਾ ਮੁਰਾਦਪੁਰ ਵਿਖ਼ੇ ਡੋਰ ਟੂ ਡੋਰ ਪ੍ਰਚਾਰ ਕਰਨ ਲਈ ਪਹੁੰਚੇ ਸੇਵਾ ਰਾਮ ਲੱਧੜ ਸੇਵਾਮੁਕਤ ਕਮਿਸ਼ਨਰ ਅਤੇ ਪ੍ਰਧਾਨ ਐੱਸ.ਸੀ. ਮੋਰਚਾ ਬੀਜੇਪੀ ਪੰਜਾਬ ਅਤੇ ਡਾਕਟਰ ਅਵਤਾਰ ਸਿੰਘ ਵੇਈਾ ਪੂਈ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਬੀਜੇਪੀ ਨੇ ਕਿਹਾ ਕੇ ਲੋਕ ਰੋਜ ਜੰਗਲ ਦੇ ਰਾਜ ਤੋਂ ਤੰਗ ਆ ਚੁੱਕੇ ਹਨ, ਰੋਜ ਨਸ਼ੇ ਨਾਲ ਮਾਵਾਂ ਦੇ ਜਵਾਨ ਪੁੱਤ ਮਰ ਰਹੇ ਹਨ, ਨਿੱਤ ਚੱਲ ਰਹੀਆਂ ਗੋਲੀਆਂ, ਗੈਂਗਸਟਰਵਾਦ, ਨਿੱਤ ਦੀਆਂ ਫਿਰੌਤੀ ਦੀਆਂ ਕਾਲਾਂ ਤੋਂ ਲੋਕ ਨਿਜਾਤ ਚਾਹ ਰਹੇ ਹਨ, ਪੰਜਾਬ ਵਿਚ ਇੰਡਸਟਰੀ ਲਗਾਉਣ ਨੂੰ ਕੋਈ ਤਿਆਰ ਨਹੀਂ ਹੈ, ਲੋਕੀ ਚਾਹੁੰਦੇ ਹਨ ਕੇ ਇਥੇ ਯੂਪੀ, ਹਰਿਆਣਾ ਵਰਗਾ ਬੀਜੇਪੀ ਦਾ ਰਾਜ ਆਵੇ | ਅਖੀਰ ਵਿਚ ਸ਼੍ਰੀ ਲੱਧੜ ਅਤੇ ਡਾਕਟਰ ਵੇਈਾਪੂਈ ਨੇ ਕਿਹਾ ਤਰਨ ਤਾਰਨ ਜ਼ਿਮਨੀ ਚੋਣ ਹਰਜੀਤ ਸਿੰਘ ਜੀ ਸੰਧੂ ਵੱਡੀ ਲੀਡ ਨਾਲ ਜਿੱਤ ਕੇ 27 ਦੀ ਸ਼ੁਰੂਆਤ ਕਰਨਗੇ | ਇਸ ਮੌਕੇ ਉਨ੍ਹਾਂ ਨਾਲ ਅਵਤਾਰ ਸਿੰਘ ਬੰਟੀ ਜ਼ਿਲ੍ਹਾ ਪ੍ਰਧਾਨ ਐੱਸ.ਸੀ, ਮੋਰਚਾ ਬੀਜੇਪੀ, ਮੈਂਬਰ ਸਰਵਣ ਸਿੰਘ ਵੇਈਾਪੂਈ ਹਰਪ੍ਰੀਤ ਸਿੰਘ ਕੰਗ, ਗੁਰਭੇਜ ਸਿੰਘ ਸ਼ੋਰੀਆਂ ਚੱਕਰ ਆਦਿ ਹਾਜਰ ਸਨ
ਪਿਛਲੀ ਖ਼ਬਰ ਮੁੱਖ ਮੰਤਰੀ ਵੋਟਰਾਂ ਨਾਲ ਕੀਤੇ ਵਾਅਦੇ ਪੂਰੇ ਕਰਨ 'ਚ ਅਸਫਲ ਰਹੇ- ਗਰੇਵਾਲ, ਮੱਕੜ ਅਗਲੀ ਖ਼ਬਰ 'ਆਪ' ਸਰਕਾਰ ਨਹੀਂ ਚਾਹੁੰਦੀ ਕਿ ਕੋਈ ਉਨ੍ਹਾਂ ਵਿਰੁੱਧ ਲਿਖੇ-ਬਾਜਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।