07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

'ਆਪ' ਸਰਕਾਰ 10 ਹਜ਼ਾਰ ਕਰੋੜ ਰੁਪਏ ਕੁਦਰਤੀ ਆਫ਼ਤ ਰਾਹਤ ਫੰਡ ਕਿਉਂ ਨਹੀਂ ਵਰਤ ਰਹੀ-ਸੁਖਬੀਰ ਸਿੰਘ <br/>

ਅਜੀਤ ਡੈਸਕ 01-09-2025
ਝਬਾਲ, 31 ਅਗਸਤ (ਸਰਬਜੀਤ ਸਿੰਘ, ਸੁਖਦੇਵ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਿਆ ਕਿ ਉਹ ਦੱਸਣ ਕਿ ਉਹ ਕੁਦਰਤੀ ਆਫਤ ਫੰਡ ਵਿਚ ਪਏ 10 ਹਜ਼ਾਰ ਕਰੋੜ ਰੁਪਏ ਦੀ ਵਰਤੋਂ ਬੰਨ ਮਜ਼ਬੂਤ ਕਰਨ ਅਤੇ ਹੜ੍ਹ ਮਾਰੇ ਲੱਖਾਂ ਕਿਸਾਨਾਂ ਨੂੰ ਫੌਰੀ ਅੰਤਰਿਮ ਰਾਹਤ ਦੇਣ ਵਾਸਤੇ ਕਿਉਂ ਨਹੀਂ ਕਰ ਰਹੇ | ਮੁੱਖ ਮੰਤਰੀ ਵਲੋਂ ਆਪਣਾ ਸਰਕਾਰੀ ਹੈਲੀਕਾਪਟਰ ਪਠਾਨਕੋਟ ਵਿਚ ਛੱਡ ਕੇ ਕੀਤੇ ਜਾ ਰਹੇ ਸਸਤੇ ਸਿਆਸੀ ਡਰਾਮੇ ਅਤੇ ਹੈਲੀਕਾਪਟਰ ਲੋਕਾਂ ਦੀ ਸੇਵਾ ਵਾਸਤੇ ਵਰਤਣ ਦੇ ਕੀਤੇ ਦਾਅਵੇ ਲਈ ਉਨ੍ਹਾਂ ਨੂੰ ਕਰੜੇ ਹੱਥੀਂ ਲੈਂਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਨੂੰ ਇਸ ਹੈਲੀਕਾਪਟਰ ਦੀ ਕੋਈ ਜ਼ਰੂਰਤ ਨਹੀਂ ਹੈ | ਉਨ੍ਹਾਂ ਕਿਹਾ ਕਿ ਸਾਨੂੰ ਬੰਨ ਮਜ਼ਬੂਤ ਕਰਨ ਵਾਸਤੇ ਟਰੈਕਟਰਾਂ, ਜੇ.ਸੀ.ਬੀ. ਅਤੇ ਹੋਰ ਭਾਰੀ ਮਸ਼ੀਨਰੀ 'ਤੇ ਡੀਜ਼ਲ ਅਤੇ ਰੇਤੇ ਦੇ ਥੈਲਿਆਂ ਦੀ ਜ਼ਰੂਰਤ ਹੈ | ਸੁਖਬੀਰ ਸਿੰਘ ਬਾਦਲ, ਜੋ ਇਸ ਹਲਕੇ ਦੀ ਜ਼ਿਮਨੀ ਚੋਣ ਵਾਸਤੇ ਅਕਾਲੀ ਦਲ ਦੇ ਉਮੀਦਵਾਰ ਪਿ੍ੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿਚ ਬੂਥ ਪੱਧਰੀ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ, ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 'ਪੰਥ ਦੇ ਪਰਿਵਾਰ' ਤੋਂ ਉਮੀਦਵਾਰ ਨੂੰ ਹੀ ਆਪਣੀ ਵਿਧਾਇਕਾ ਚੁਣਨ | ਉਨ੍ਹਾਂ ਕਿਹਾ ਕਿ ਪਿ੍ੰਸੀਪਲ ਰੰਧਾਵਾ ਨੇ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਹਲਕੇ ਦੀ ਵੱਡੀ ਸੇਵਾ ਕੀਤੀ ਹੈ ਤੇ ਉਹ ਧਰਮੀ ਫੌਜੀ ਪਰਿਵਾਰ ਤੋਂ ਹਨ, ਜਿੰਨਾਂ ਦੇ ਪਤੀ ਨੇ ਸਾਕਾ ਨੀਲਾ ਤਾਰਾ ਦੇ ਵਿਰੋਧ ਵਿਚ ਫੌਜ ਛੱਡ ਦਿੱਤੀ ਸੀ | ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਤੇ 'ਆਪ' ਦੋਵਾਂ ਨੂੰ ਠੁਕਰਾ ਕੇ 'ਕੌਮ ਦੀ ਜਥੇਬੰਦੀ' ਦੇ ਹੱਕ ਵਿਚ ਇਕਜੁੱਟ ਹੋਣ, ਕਿਉਂਕਿ ਕਾਂਗਰਸ ਤੇ 'ਆਪ' ਤਾਂ ਪੰਜਾਬ ਨੂੰ 10 ਸਾਲ ਪਿੱਛੇ ਲੈ ਗਏ ਹਨ | ਇਸ ਮੌਕੇ ਤਰਨ ਤਾਰਨ ਤੋਂ ਪਾਰਟੀ ਉਮੀਦਵਾਰ ਪਿ੍ੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੇ ਵੀ ਸੰਬੋਧਨ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 'ਆਪ' ਤੇ ਕਾਂਗਰਸ ਦੋਵਾਂ ਨੂੰ ਸਿੱਧੇ ਹੋਰ ਕੇ ਟੱਕਰਨ | ਉਨ੍ਹਾਂ ਕਿਹਾ ਕਿ ਅਸੀਂ ਆਜ਼ਾਦ ਗਰੁੱਪ ਦੇ ਭਾਗ ਵਜੋਂ ਪੰਚਾਇਤ ਚੋਣਾਂ ਲੜ ਕੇ ਧੱਕੇਸ਼ਾਹੀ ਦਾ ਮੁਕਾਬਲਾ ਕੀਤਾ | ਇਸ ਮੌਕੇ ਗੁਲਜ਼ਾਰ ਸਿੰਘ ਰਣੀਕੇ, ਇਕਬਾਲ ਸਿੰਘ ਸੰਧੂ, ਅਲਵਿੰਦਰਪਾਲ ਸਿੰਘ ਪੱਖੋਕੇ ਨੇ ਵੀ ਸੰਬੋਧਨ ਕੀਤਾ |

ਪਿਛਲੀ ਖ਼ਬਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਲਕਾ ਇੰਚਾਰਜ ਹਰਮੀਤ ਸਿੰਘ ਸੰਧੂ ਸਨਮਾਨਿਤ <br/> ਅਗਲੀ ਖ਼ਬਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜਾ ਰਹੇ ਜਥੇ ਵਿਚ ਸ਼ਾਮਿਲ ਹੋਣ ਸੰਬੰਧੀ ਲੋਕਾਂ ਵਿਚ ਭਾਰੀ ਉਤਸ਼ਾਹ-ਖਾਲੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।