08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਗੁਰਦੁਆਰਾ ਗੁਰੂ ਨਾਨਕ ਪੜਾਉ ਸਾਹਿਬ ਵਿਖੇ ਪਹਿਲੇ ਪ੍ਰਕਾਸ਼ ਪੁਰਬ ਸੰਬੰਧੀ ਗੁਰਮਤਿ ਸਮਾਗਮ <br/>

ਅਜੀਤ ਡੈਸਕ 01-09-2025
ਫਤਿਆਬਾਦ, 31 ਅਗਸਤ (ਹਰਵਿੰਦਰ ਸਿੰਘ ਧੂੰਦਾ)-ਸ੍ਰੀ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਗੁਰੂ ਨਾਨਕ ਪੜਾਉ ਸਾਹਿਬ ਫਤਿਆਬਾਦ ਵਿਖੇ ਗੁਰਮਤਿ ਸਮਾਗਮ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਅਤੇ ਨਗਰ ਦੀਆਂ ਸੰਗਤਾ ਅਤੇ ਭਾਈ ਮਲਕੀਤ ਸਿੰਘ ਕਰਿਆਨੇ ਵਾਲਿਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਕਰਵਾਇਆ ਗਿਆ | ਇਸ ਮੌਕੇ ਭਾਈ ਮਲਕੀਤ ਸਿੰਘ ਦੇ ਪਰਿਵਾਰ ਵਲੋਂ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਹਜੂਰੀ ਰਾਗੀ ਭਾਈ ਕਰਮ ਸਿੰਘ ਸਾਹਨੀ ਦੇ ਜਥੇ ਤਾੋ ਇਲਾਵਾ ਭਾਈ ਰਾਜਬੀਰ ਸਿੰਘ ਖਡੂਰ ਸਾਹਿਬ ਵਾਲੇ ਅਤੇ ਭਾਈ ਜਤਿੰਦਰ ਸਿੰਘ ਖਿਆਲਾ ਹਜੂਰੀ ਰਾਗੀ ਸ੍ਰੀ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਵਲੋੋਂ ਗੁਰਬਾਣੀ ਸ਼ਬਦ ਨਾਲ ਸੰਗਤਾਂ ਨੂੰ ਜੋੜਿਆ | ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਤਨ ਸਿੰਘ ਦਿਉਲ, ਮੈਂਬਰ ਬਲਦੇਵ ਸਿੰਘ ਅਤੇ ਮਾਂੈਬਰ ਨੰਬਰਦਾਰ ਸੰਤੋਖ ਸਿੰਘ ਵਲੋਂ ਰਾਗੀ ਜਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਮਿਤ ਸਮਾਗਮ ਵਿਚ ਹਾਜ਼ਰੀ ਭਰਨ ਵਾਲਿਆਂ ਵਿਚ ਭਾਈ ਮਲਕੀਤ ਸਿੰਘ, ਭਾਈ ਤੇਜਾ ਸਿੰਘ, ਬਾਵਾ ਸਿੰਘ, ਜਗਤਾਰ ਸਿੰਘ ਭਾਪਾ, ਜਗਜੀਤ ਸਿੰਘ ਕਾਲੂ, ਜਸਵਿੰਦਰ ਸਿੰਘ ਜੱਸ, ਅਵਤਾਰ ਸਿੰਘ ਭੰਗੂ, ਸੁਖਵਿੰਦਰ ਸਿੰਘ ਚੌਹਾਨ, ਸੁਖਵਿੰਦਰ ਸਿੰਘ ਸਹੋਤਾ, ਗੁਰਦੇਵ ਸਿੰਘ ਲਾਲੀ, ਬਲਜਿੰਦਰ ਸਿੰਘ ਸਹੋਤਾ, ਜਸਬੀਰ ਸਿੰਘ ਬਿੱਲਾ ਪ੍ਰਧਾਨ, ਕੁਲਦੀਪ ਸਿੰਘ ਕੰਬੋਜ, ਅਮਰੀਕ ਸਿੰਘ ਮੀਕੂ, ਡਾ ਚੰਨਪ੍ਰੀਤ ਸਿੰਘ ਚੰਨ, ਬਲਦੇਵ ਸਿੰਘ ਟੈਟ ਵਾਲੇ, ਜਗਦੀਪ ਸਿੰਘ ਵਧਾਨ, ਠੇਕੇਦਾਰ ਸਰਬਜੀਤ ਸਿੰਘ, ਪਲਵਿੰਦਰ ਸਿੰਘ, ਜਸਪਾਲ ਸਿੰਘ, ਅਵਤਾਰ ਸਿੰਘ ਬੀ.ਐਚ, ਪ੍ਰਮਜੀਤ ਸਿੰਘ ਬੱਬੂ, ਬੱਬੂ ਕਰਿਆਨੇ ਵਾਲਾ, ਬਾਵਾ ਸਿੰਘ ਵਧਾਨ ਤੋਂ ਇਲਾਵਾ ਬਾਬਾ ਜਸਕਰਨ ਸਿੰਘ, ਬਾਬਾ ਰਣਦੀਪ ਸਿੰਘ ਹੈਪੀ, ਕਸ਼ਮੀਰ ਸਿੰਘ ਸੇਵਾਦਾਰ, ਤਰਸੇਮ ਸਿੰਘ ਸੇਵਾਦਾਰ ਅਤੇ ਹੋਰ ਸ਼ਾਮਲ ਹੋਏ |

ਪਿਛਲੀ ਖ਼ਬਰ ਪਿ੍ੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੇ ਯਤਨਾਂ ਸਦਕਾ ਬਾਬਾ ਬੁੱਢਾ ਚੈਰੀਟੇਬਲ ਹਸਪਤਾਲ ਆਧੁਨਿਕ ਸਿਹਤ ਸਹੂਲਤਾਂ ਨਾਲ ਹੋਵੇਗ... ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ ਤਰਨ ਤਾਰਨ ਦੇ 28ਵੇਂ ਪਿ੍ੰਸੀਪਲ ਹੋਏ ਸੇਵਾਮੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।