08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ ਤਰਨ ਤਾਰਨ ਦੇ 28ਵੇਂ ਪਿ੍ੰਸੀਪਲ ਹੋਏ ਸੇਵਾਮੁਕਤ <br/>

ਅਜੀਤ ਡੈਸਕ 01-09-2025
ਤਰਨ ਤਾਰਨ, 31 ਅਗਸਤ (ਇਕਬਾਲ ਸਿੰਘ ਸੋਢੀ)- ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ ਦੇ ਪਿ੍ੰਸੀਪਲ ਡਾ. ਸੁਰਿੰਦਰ ਕੌਰ ਸੇਵਾਮੁਕਤ ਹੋ ਗਏ | ਕਾਲਜ ਸਟਾਫ ਵਲੋਂ ਉਨ੍ਹਾਂ ਦੀ ਵਿਦਾਇਗੀ ਮੌਕੇ ਇਕ ਸਮਾਗਮ ਰੱਖਿਆ ਗਿਆ, ਜਿਸ ਵਿਚ ਕਾਲਜ ਦੇ ਵਾਈਸ ਪਿ੍ੰਸੀਪਲ ਡਾ.ਗੁਰਿੰਦਰਜੀਤ ਕੌਰ ਨੇ ਪਿ੍ੰਸੀਪਲ ਡਾ.ਸੁਰਿੰਦਰ ਕੌਰ ਵਲੋਂ ਥੋੜੇ ਸਮੇਂ ਵਿਚ ਕਾਲਜ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਲਈ ਕੀਤੇ ਕੰਮਾਂ ਬਾਰੇ ਦੱਸਿਆ | ਉਨ੍ਹਾਂ ਕਿਹਾ ਕਿ ਪਿ੍ੰਸੀਪਲ ਮੈਡਮ ਕੋਲੋਂ ਸਾਰੇ ਸਟਾਫ ਨੂੰ ਬਹੁਤ ਜਿਆਦਾ ਸਿੱਖਣ ਨੂੰ ਮਿਲਿਆ ਉਹ ਉਨ੍ਹਾਂ ਦੇ ਅਨੁਭਵ ਦਾ ਫਾਇਦਾ ਭਵਿੱਖ ਵਿਚ ਵੀ ਲੈਂਦੇ ਰਹਿਣਗੇ | ਕਾਲਜ ਦੇ ਹਿਸਟਰੀ ਵਿਭਾਗ ਦੇ ਪ੍ਰੋ. ਸੁਭਾਸ਼ ਮੈਣੀ ਨੇ ਕਿਹਾ ਕਿ ਮੈਡਮ ਦਾ ਜੀਵਨ ਇਕ ਮਿਸਾਲ ਹੈ | ਉਨ੍ਹਾਂ ਮਿਹਨਤ ਤੇ ਲਗਨ ਦੇ ਨਾਲ ਆਪਣੀ ਡਿਊਟੀ ਨਿਭਾਈ ਗਈ | ਕਾਲਜ ਦੀ ਪੰਜਾਬੀ ਵਿਭਾਗ ਦੀ ਪ੍ਰੋਫੈਸਰ ਰਮਨਦੀਪ ਕੌਰ ਵਲੋਂਾ ਸਟੇਜ ਸੰਚਾਲਨ ਕੀਤਾ ਗਿਆ | ਕੰਪਿਊਟਰ ਵਿਭਾਗ ਵਲੋਂ ਪਿ੍ੰਸੀਪਲ ਦੁਆਰਾ ਕੀਤੇ ਜਾ ਰਹੇ ਕੰਮਾਂ ਦੀ ਇਕ ਪੀਪੀ ਟੀ.ਵੀ ਦਿਖਾਈ ਗਈ | ਕਾਲਜ ਪਿ੍ੰਸੀਪਲ ਡਾ.ਸੁਰਿੰਦਰ ਕੌਰ ਨੇ ਭਾਵਕ ਲਹਿਜੇ ਵਿਚ ਕਿਹਾ ਕਿ ਉਨ੍ਹਾਂ ਨੂੰ ਪੂਰੇ ਸਟਾਫ ਦਾ ਸਹਿਯੋਗ ਮਿਲਿਆ | ਉਹ ਪੂਰੇ ਸਟਾਫ ਦੇ ਧੰਨਵਾਦੀ ਹਨ, ਕਾਲਜ ਵਲੋਂ ਭਵਿੱਖ ਵਿੱਚ ਜਰੂਰਤ ਪੈਣ 'ਤੇ ਉਹ ਹਾਜ਼ਰ ਰਹਿਣਗੇ | ਇਸ ਮੌਕੇ ਡਾ. ਮਨਪ੍ਰੀਤ ਕੌਰ, ਪ੍ਰੋ.ਕਰਮਜੀਤ ਸਿੰਘ, ਪ੍ਰੋ. ਹਰਪ੍ਰੀਤ ਸਿੰਘ ਅਤੇ ਹੋਰ ਸਟਾਫ ਮੈਂਬਰਾਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵਲੋਂ ਵੀ ਉਨ੍ਹਾਂ ਦੀ ਸ਼ਖਸ਼ੀਅਤ ਬਾਰੇ ਬੋਲਿਆ ਗਿਆ | ਇਸ ਮੌਕੇ ਕਾਲਜ ਦੇ ਸਟਾਫ ਮੈਂਬਰ ਅਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦੁਆਰਾ ਗੁਰੂ ਨਾਨਕ ਪੜਾਉ ਸਾਹਿਬ ਵਿਖੇ ਪਹਿਲੇ ਪ੍ਰਕਾਸ਼ ਪੁਰਬ ਸੰਬੰਧੀ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਹੜ੍ਹਾਂ ਨਾਲ ਹੋਈ ਬਰਬਾਦੀ ਕਾਰਨ ਕੇਂਦਰ ਸਰਕਾਰ ਪੰਜਾਬ ਲਈ ਪੈਕਜ ਦਾ ਐਲਾਨ ਕਰੇ- ਪੰਡੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।