08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਹੜ੍ਹ ਪੀੜਤਾਂ ਦੀ ਮਦਦ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਕੀਤੀ ਜਾਵੇ <br/>

ਅਜੀਤ ਡੈਸਕ 01-09-2025

ਤਰਨ ਤਾਰਨ, 31 ਅਗਸਤ (ਪਰਮਜੀਤ ਜੋਸ਼ੀ)-ਕਾਂਗਰਸੀ ਵਰਕਰਾਂ ਦੀ ਇਕ ਮੀਟਿੰਗ ਪਿੰਡ ਕੱਦਗਿੱਲ ਵਿਖੇ ਜਸਮੇਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਵੱਡੀ ਗਿਣਤੀ ਵਿਚ ਵਰਕਰ ਅਤੇ ਨੌਜਵਾਨ ਸ਼ਾਮਿਲ ਹੋਏ | ਇਸ ਮੌਕੇ ਜਸਮੇਲ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਆਏ ਹੜ੍ਹਾਂ ਕਾਰਨ ਕਿਸਾਨਾਂ ਅਤੇ ਲੋਕਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ ਅਤੇ ਲੋਕ ਹੜ੍ਹਾਂ ਦੇ ਪਾਣੀ ਵਿਚ ਫਸੇ ਹੋਏ ਹਨ | ਉਨ੍ਹਾਂ ਕਿਹਾ ਕਿ ਸਾਨੂੰ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਹੜ੍ਹ ਤੋਂ ਪ੍ਰਭਾਵਿਤ ਇਲਾਕਿਆਂ ਵਿਚ ਜਾ ਕੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਰਾਹਤ ਸਮੱਗਰੀ ਪਹੁੰਚਾਉਣੀ ਚਾਹੀਦੀ ਹੈ | ਇਸ ਮੌਕੇ ਸਰਪੰਚ ਅੰਗਰੇਜ ਸਿੰਘ, ਗੁਰਜੰਟ ਸਿੰਘ, ਜਤਿੰਦਰ ਸਿੰਘ, ਮੈਂਬਰ ਪੰਚਾਇਤ ਕੁਲਵੰਤ ਸਿੰਘ, ਮੈਂਬਰ ਪੰਚਾਇਤ ਗੋਰਾ, ਗੁਰਭੇਜ ਸਿੰਘ, ਚਰਨਜੀਤ ਸਿੰਘ, ਕ੍ਰਿਸ਼ਨਾ, ਸ਼ਕਤੀ, ਮਨਦੀਪ ਸਿੰਘ, ਸਮਸ਼ੇਰ ਸਿੰਘ ਸਾਬਕਾ ਫੌਜੀ, ਸਤਪਾਲ ਸਿੰਘ, ਸੁਖਰਾਜ ਸਿੰਘ ਰਾਜੂ, ਹਰਪਾਲ ਸਿੰਘ ਸਾਬਕਾ ਸਰਪੰਚ ਮੌਜੂਦ ਸਨ |

ਪਿਛਲੀ ਖ਼ਬਰ ਪੰਜਾਬੀ ਐਨ.ਆਰ.ਆਈ. ਵੀਰਾਂ ਨੇ ਧੁੱਸੀ ਬੰਨ੍ਹ 'ਤੇ ਲਗਾਏ ਲੰਗਰ ਲਈ 32 ਹਜ਼ਾਰ ਰੁਪਏ ਦੀ ਸੇਵਾ ਭੇਜੀ <br/> ਅਗਲੀ ਖ਼ਬਰ ਬੀਬੀ ਰੰਧਾਵਾ ਦੇ ਹੱਕ ਵਿਚ ਭੁੱਜੜਾਂਵਾਲਾ ਵਿਖੇ ਹੋਈ ਚੋਣ ਮੀਟਿੰਗ ਦੌਰਾਨ ਸੁਖਬੀਰ ਨੂੰ ਅਕਾਲੀ ਵਰਕਰਾਂ ਨੇ ਕੀਤਾ ਸਨਮਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।