ਝਬਾਲ, 31 ਅਗਸਤ (ਸਰਬਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿਧਾਨ ਸਭਾ ਹਲਕੇ ਤਰਨ ਤਾਰਨ ਤੋਂ ਜ਼ਿਮਨੀ ਚੋਣ ਲਈ ਉਮੀਦਵਾਰ ਸਾਬਕਾ ਪਿ੍ੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿਚ ਹਲਕੇ ਦੇ ਪਿੰਡ ਭੁੱਜੜਾਂਵਾਲਾ ਵਿਖੇ ਅਕਾਲੀ ਵਰਕਰਾਂ ਦੇ ਉੱਦਮ ਸਦਕਾ ਚੋਣ ਮੀਟਿੰਗ ਹੋਈ ਜਿੱਥੇ ਇਸ ਮੌਕੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਪਿ੍ੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਸਾਬਕਾ ਚੀਫ ਖੇਤੀਬਾੜੀ ਅਫਸਰ ਕਿਰਪਾਲ ਸਿੰਘ ਭੁੱਜੜਾਂਵਾਲਾ ਅਤੇ ਸਾਬਕਾ ਸਰਪੰਚ ਵਰਿੰਦਰਜੀਤ ਸਿੰਘ ਹੀਰਾਪੁਰ ਨੇ ਸਨਮਾਨਿਤ ਕਰਦਿਆਂ ਬੀਬੀ ਰੰਧਾਵਾ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਵਿਸ਼ਵਾਸ ਦਿੱਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਪਿ੍ੰਸੀਪਲ ਬੀਬੀ ਰੰਧਾਵਾ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਆਖਿਆ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਲੋਕਾਂ ਦੀ ਆਪਣੀ ਪਾਰਟੀ ਹੈ, ਜਿਸ ਨੇ ਹਮੇਸ਼ਾ ਹੀ ਵਰਕਰਾਂ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਮਾਣ ਦਿੱਤਾ ਅਤੇ ਆਉਣ ਵਾਲੇ ਸਮੇਂ ਵਿਚ ਵੀ ਲੋਕਾਂ ਦੇ ਹਰੇਕ ਦੁੱਖ ਸੁੱਖ ਵਿਚ ਜਿੱਥੇ ਭਾਈਵਾਲ ਰਹੇਗੀ, ਉੱਥੇ ਹੀ ਅਕਾਲੀ ਸਰਕਾਰ ਆਉਣ 'ਤੇ ਲੋਕਾਂ ਨੂੰ ਪਹਿਲਾਂ ਨਾਲੋਂ ਵੀ ਵਧੇਰੇ ਸਹੂਲਤਾਂ ਪਹਿਲ ਦੇ ਆਧਾਰ ਨਾਲ ਦਿੱਤੀਆਂ ਜਾਣਗੀਆਂ | ਇਸ ਮੌਕੇ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ, ਇਕਬਾਲ ਸਿੰਘ ਸੰਧੂ, ਅਜਮੇਰ ਸਿੰਘ ਕਾਕਾ, ਚੇਅਰਮੈਨ ਹਰਵੰਤ ਸਿੰਘ ਝਬਾਲ, ਪੂਰਨ ਸਿੰਘ ਝਬਾਲ ਅਤੇ ਹੋਰ ਵੀ ਵੱਖ-ਵੱਖ ਆਗੂ ਅਤੇ ਅਕਾਲੀ ਵਰਕਰ ਹਾਜ਼ਰ ਸਨ |
ਬੀਬੀ ਰੰਧਾਵਾ ਦੇ ਹੱਕ ਵਿਚ ਭੁੱਜੜਾਂਵਾਲਾ ਵਿਖੇ ਹੋਈ ਚੋਣ ਮੀਟਿੰਗ ਦੌਰਾਨ ਸੁਖਬੀਰ ਨੂੰ ਅਕਾਲੀ ਵਰਕਰਾਂ ਨੇ ਕੀਤਾ ਸਨਮਾਨਿਤ <br/>
ਅਜੀਤ ਡੈਸਕ
01-09-2025