ਪੱਟੀ, 31 ਅਗਸਤ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਸਤਲੁਜ ਬਿਆਸ ਦਰਿਆ 'ਚ ਪਾਣੀ ਦਾ ਪੱਧਰ ਦਿਨੋਂ ਦਿਨ ਵੱਧ ਰਿਹਾ ਹੈ ਤੇ ਇਸ ਪਾਣੀ ਦੀ ਤੇਜ਼ ਰਫ਼ਤਾਰ ਨਾਲ ਹਰੀਕੇ ਹੈੱਡ ਤੋਂ ਕੁਝ ਦੂਰੀ ਤੇ ਪਿੰਡ ਸਭਰਾ ਨਜ਼ਦੀਕ ਕਰੀਬ 10 ਦਿਨਾਂ ਤੋਂ ਬੰਨ ਨੂ੍ਰ ਢਾਹ ਲੱਗ ਰਹੀ ਹੈ ਤੇ ਬੰਨ ਕਮਜ਼ੋਰ ਹੋ ਰਿਹਾ ਹੈ | ਇਸ ਬੰਨ ਨੂੰ ਟੁੱਟਣ ਤੋਂ ਬਚਾਉਣ ਲਈ ਸੰਪਰਦਾਵਾਂ ਤੇ ਇਲਾਕੇ ਦੇ ਲੋਕਾਂ ਵਲੋਂ ਮੋਰਚਾ ਸੰਭਾਲਿਆ ਹੈ ਤੇ ਸੰਪਰਦਾਵਾਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਲਗਾਏ ਗਏ ਹਨ | ਇਨ੍ਹਾਂ ਲੰਗਰਾਂ ਲਈ ਪੰਜਾਬੀ ਐ?ਨ.ਆਰ.ਆਈ. ਵੀਰਾਂ ਨੇ 32 ਹਜ਼ਾਰ ਰੁਪਏ ਦੀ ਸੇਵਾ ਭੇਜੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਖਪਾਲ ਸਿੰਘ ਬੀ.ਕੇ.ਕੇ. ਅਤੇ ਬਲਰਾਜ ਸਿੰਘ ਬੀ.ਕੇ.ਕੇ. ਨੇ ਦੱਸਿਆ ਕਿ ਨਰਬਿੰਦਰ ਸਿੰਘ, ਲਖਬਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ, ਪ੍ਰਭਜੋਤ ਸਿੰਘ ਅਮਰਬੀਰ ਸਿੰਘ ਪੁੱਤਰ ਮਾਸਟਰ ਮੁਖਿੰਦਰ ਸਿੰਘ, ਮਨਬੀਰ ਸਿੰਘ, ਆਜਾਦਬੀਰ ਸਿੰਘ ਪੁੱਤਰ ਜਗਵੰਤ ਸਿੰਘ ਬੀ.ਕੇ.ਕੇ. ਜੋ ਵਿਦੇਸ਼ ਵਿਚ ਰਹਿੰਦੇ ਹਨ ਤੇ ਉਨ੍ਹਾਂ ਵਲੋਂ ਸੰਤ ਬਾਬਾ ਸੁੱਖਾ ਸਿੰਘ ਸੰਪਰਦਾਇ ਧੰਨ ਧੰਨ ਬਾਬਾ ਤਾਰਾ ਸਿੰਘ ਜੀ ਕਾਰ ਸੇਵਾ ਸਰਹਾਲੀ ਸਾਹਿਬ ਵਾਲਿਆਂ ਨੂੰ ਬੰਨ 'ਤੇ ਚੱਲ ਰਹੀ ਸੇਵਾ ਵਿਚ 32 ਹਜ਼ਾਰ ਰੁਪਏ ਦੀ ਸੇਵਾ ਭੇਜੀ ਹੈ | ਇਸ ਮੌਕੇ ਸੰਪਰਦਾਇ ਦੇ ਜਥੇਦਾਰ ਬਾਬਾ ਬੀਰਾ ਸਿੰਘ ਨੇ ਐਨ.ਆਰ.ਆਈ. ਵੀਰਾਂ ਦਾ ਧੰਨਵਾਦ ਕੀਤਾ |