ਚੋਹਲਾ ਸਾਹਿਬ, 31 ਅਗਸਤ (ਬਲਵਿੰਦਰ ਸਿੰਘ)- ਸੰਪਰਦਾਇ ਕਰ ਸੇਵਾ ਸਰਹਾਲੀ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ, ਜੋ ਇੰਨੀ ਦਿਨੀ ਕੈਨੇਡਾ ਵਿਖੇ ਧਾਰਮਿਕ ਸਮਾਗਮਾਂ ਵਿਚ ਸ਼ਿਰਕਤ ਕਰਨ ਲਈ ਪੁੱਜੇ ਸਨ, ਪੰਜਾਬ ਵਿਚ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੜ੍ਹਾਂ ਦੀ ਸਥਿਤੀ ਨੂੰ ਵੇਖਦੇ ਹੋਏ ਕੈਨੇਡਾ ਵਿਚ ਆਪਣੇ ਸਾਰੇ ਅਗਲੇ ਪ੍ਰੋਗਰਾਮ ਰੱਦ ਕਰਕ 3 ਸਤੰਬਰ ਦਿਨ ਬੁੱਧਵਾਰ ਨੂੰ ਭਾਰਤ (ਪੰਜਾਬ) ਪਰਤ ਆਉਣਗੇ ਅਤੇ ਸੰਪਰਦਾਇ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਕੀਤੀਆਂ ਜਾ ਰਹੀਆਂ ਸੇਵਾਵਾਂ ਦਾ ਖੁਦ ਹਿੱਸਾ ਬਣਨਗੇ | ਫੋਨ 'ਤੇ ਗੱਲਬਾਤ ਕਰਦੇ ਹੋਏ ਸੰਤ ਬਾਬਾ ਸੁੱਖਾ ਸਿੰਘ ਨੇ ਦੱਸਿਆ ਕਿ ਬੇਸ਼ੱਕ ਉਹ ਪਿਛਲੇ ਕੁਝ ਦਿਨਾਂ ਤੋਂ ਕੈਨੇਡਾ ਵਿਚ ਹਨ, ਪਰ ਉਹ ਲਗਾਤਾਰ ਪੰਜਾਬ ਵਿਚ ਹੜਾਂ ਕਾਰਨ ਵਿਗੜ ਰਹੀ ਸਥਿਤੀ ਦੇ ਨਜ਼ਰ ਰੱਖ ਰਹੇ ਹਨ, ਜਿਸ ਦੌਰਾਨ ਉਨਾਂ ਦੀ ਸੰਪਰਦਾਇ ਵਲੋਂ ਹੜ੍ਹ ਪੀੜਤ ਲੋਕਾਂ ਦੀ ਮਦਦ ਦਿਨ ਰਾਤ ਸੇਵਾ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਉਹ ਬੁੱਧਵਾਰ ਭਾਰਤ ਪਰਤਣ ਤੋਂ ਬਾਅਦ ਪੰਜਾਬ ਵਿਚ ਚੱਲ ਰਹੀਆਂ ਵੱਖ-ਵੱਖ ਸੇਵਾਵਾਂ ਦਾ ਖੁਦ ਹਿੱਸਾ ਬਣਨਗੇ |
ਸੰਤ ਬਾਬਾ ਸੁੱਖਾ ਸਿੰਘ ਸਰਹਾਲੀ ਵਾਲੇ 3 ਨੂੰ ਭਾਰਤ ਪਰਤ ਕੇ ਹੜ੍ਹ ਪੀੜਤਾਂ ਲਈ ਚੱਲ ਰਹੀਆਂ ਕਾਰ ਸੇਵਾਵਾਂ ਦਾ ਖੁਦ ਬਣਨਗੇ ਹਿੱਸਾ <br/>
ਸੰਤ ਬਾਬਾ ਸੁੱਖਾ ਸਿੰਘ |<br/>
01-09-2025