ਜਲੰਧਰ, 19 ਜੁਲਾਈ (ਐੱਮ. ਐੱਸ. ਲੋਹੀਆ) - 'ਐਂਡੋਸਕੋਪਿਕ ਫਿਊਜ਼ਨ ਸਰਜਰੀ' ਬਜ਼ੁਰਗਾਂ ਲਈ ਉਮੀਦ ਦੀ ਕਿਰਨ ਅਤੇ ਖੁਸ਼ਖਬਰੀ ਹੈ ਜਿੱਥੇ ਇੰਪਲਾਂਟ ਦੇ ਨਵੇਂ ਡਿਜ਼ਾਈਨ ਤੇ ਤਕਨੀਕ ਦੀ ਮਦਦ ਨਾਲ ਵਿਗੜੀ ਹੋਈ ਰੀੜ੍ਹ ਦੀ ਹੱਡੀ ਨੂੰ ਇਕ ਤਾਜ਼ੀ ਸਰੀਰਕ ਤੌਰ 'ਤੇ ਇਕਸਾਰ ਰੀੜ੍ਹ ਦੀ ਹੱਡੀ 'ਚ ਤਬਦੀਲ ਕੀਤਾ ਜਾਂਦਾ ਹੈ | ਵਾਸਲ ਹਸਪਤਾਲ ਜਲੰਧਰ ਦੇ ਅੰਦਰ ਸਪਾਈਨ ਮਾਸਟਰਜ਼ ਯੂਨਿਟ ਦੇ ਸੀਨੀਅਰ ਐਂਡੋਸਕੋਪਿਕ ਸਪਾਈਨ ਸਰਜਨ ਡਾ. ਪੰਕਜ ਤਿ੍ਵੇਦੀ ਨੇ ਇਸ ਨਵੀਂ ਤਕਨੀਕ ਬਾਰੇ ਦੱਸਿਆ ਕਿ ਰੀੜ੍ਹ ਦੀ ਸਰਜਰੀ 'ਚ ਨਵੀਂ ਤਕਨਾਲੋਜੀ ਅਤੇ ਯੰਤਰ ਉਨ੍ਹਾਂ ਬਜ਼ੁਰਗਾਂ ਦੇ ਜੀਵਨ ਨੂੰ ਬਿਹਤਰ ਬਣਾ ਰਹੇ ਹਨ ਜੋ ਪਿੱਠ ਦੇ ਦਰਦ ਅਤੇ ਤੁਰਨ 'ਚ ਮੁਸ਼ਕਿਲ ਤੋਂ ਪੀੜਤ ਹਨ | ਉਨ੍ਹਾਂ ਦੱਸਿਆ ਕਿ ਅਜਿਹੀ ਮਿਸਾਲ ਨੀਲਮ ਕੁਮਾਰੀ (64) ਵਾਸੀ ਪਿੰਡ ਰਾਮ ਤਟਵਾਲੀ, ਢੋਲ ਬਾਹਾ, ਹੁਸ਼ਿਆਰਪੁਰ ਹੈ, ਜੋ ਕਿ ਪਿਛਲੇ 12 ਸਾਲਾਂ ਤੋਂ ਪਿੱਠ ਦੇ ਦਰਦ ਅਤੇ ਤੁਰਨ 'ਚ ਮੁਸ਼ਕਿਲ ਤੋਂ ਪੀੜਤ ਸੀ, ਉਹ ਕੁਝ ਕਦਮਾਂ ਤੋਂ ਵੱਧ ਤੁਰਨ ਤੋਂ ਅਸਮਰੱਥ ਸੀ | ਇਸ ਨੂੰ ਆਪਣੇ ਰਿਸ਼ਤੇਦਾਰਾਂ ਜ਼ਰੀਏ ਡਾ. ਤਿ੍ਵੇਦੀ ਬਾਰੇ ਪਤਾ ਲੱਗਾ | ਡਾ. ਤਿ੍ਵੇਦੀ ਨੇ ਦੱਸਿਆ ਕਿ ਨੀਲਮ ਕੁਮਾਰੀ, ਈ.ਸੀ.ਐਚ.ਐਸ. ਸ਼੍ਰੇਣੀ ਦੀ ਮਰੀਜ਼ ਸੀ, ਜਿਸ ਦੀਆਂ ਸਾਰੀਆਂ ਰਿਪੋਰਟਾਂ ਦੇਖਣ ਤੋਂ ਬਾਅਦ ਪਤਾ ਲੱਗਾ ਕਿ ਉਸਦੀ ਰੀੜ੍ਹ ਦੀ ਹੱਡੀ 'ਚ ਬੁਰੀ ਤਰ੍ਹਾਂ ਵਿਗਾੜ ਪੈ ਗਿਆ ਸੀ | ਡਾ. ਤਿ੍ਵੇਦੀ ਨੇ ਕਿਹਾ ਕਿ ਉਸ ਦਾ 'ਪਰਕਿਊਟੇਨੀਅਸ ਐਂਡੋਫਿਊਜ਼ਨ' ਨਾਮਕ ਇਸ ਨਵੀਂ ਤਕਨੀਕ ਦੁਆਰਾ ਉਸਦੀ ਰੀੜ੍ਹ ਦੀ ਹੱਡੀ ਨੂੰ ਲਗਭਗ ਇਕ ਨਵੇਂ ਆਕਾਰ ਤੇ ਆਮ ਅਲਾਈਨਮੈਂਟ 'ਚ ਬਦਲ ਦਿੱਤਾ ਗਿਆ | ਡਾ. ਤਿ੍ਵੇਦੀ ਨੇ ਦੱਸਿਆ ਕਿ ਇਹ ਨਵੀਂ ਤਕਨੀਕ ਬਜ਼ੁਰਗਾਂ ਲਈ ਇਕ ਵਰਦਾਨ ਹੈ |