30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਸਾਬਕਾ ਵਿਧਾਇਕ ਮੰਨਾ ਨੇ ਸ੍ਰੀ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਰਣਜੀਤ ਸਿੰਘ ਨਾਲ ਕੀਤੀ ਮੁਲਾਕਾਤ

ਅਜੀਤ ਡੈਸਕ 19-07-2025
ਮੀਆਂਵਿੰਡ, 18 ਜੁਲਾਈ (ਸੰਧੂ)- ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਵਿਧਾਇਕ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਤੋਂ ਭਾਜਪਾ ਪ੍ਰਧਾਨ ਮਨਜੀਤ ਸਿੰਘ ਮੰਨਾ ਆਪਣੇ ਸਾਥੀਆਂ ਸਮੇਤ ਦਿੱਲੀ ਵਿਖੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਨਤਮਸਤਕ ਹੋਏ ਅਤੇ ਹੋ ਰਹੇ ਰਸਭਿੰਨੇ ਕੀਰਤਨ ਦਾ ਆਨੰਦ ਮਾਣਿਆ | ਉਪਰੰਤ ਉਨ੍ਹਾਂ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਰਣਜੀਤ ਸਿੰਘ ਨਾਲ ਮੁਲਾਕਾਤ ਕੀਤੀ | ਜਿੱਥੇ ਉਨ੍ਹਾਂ ਗੁਰਦੁਆਰਾ ਸਾਹਿਬ ਤੋਂ ਸਿੱਖੀ ਦੇ ਪ੍ਰਚਾਰ ਸਬੰਧੀ ਵਿਚਾਰ ਸਾਂਝੇ ਕੀਤੇ | ਇਸ ਮੌਕੇ ਹੈੱਡ ਗ੍ਰੰਥੀ ਸਾਹਿਬਾਨ ਵਲੋਂ ਇਸ ਮਹਾਨ ਅਸਥਾਨ ਦੀ ਮਹੱਤਤਾ ਬਾਰੇ ਦੱਸਿਆ ਅਤੇ ਕਿਹਾ ਕਿ ਤੁਸੀਂ ਬੜੇ ਵੱਡੇ ਭਾਗਾਂ ਵਾਲੇ ਹੋ ਜੋ ਸੰਗਤ ਰੂਪ ਵਿਚ ਨਤਮਸਤਿਕ ਹੋ ਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ | ਉਪਰੰਤ ਭਾਈ ਰਣਜੀਤ ਸਿੰਘ ਵਲੋਂ ਮਨਜੀਤ ਸਿੰਘ ਮੰਨਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੰਨਾ ਮੀਆਂ ਵਿੰਡ ਨਾਲ ਤਜਿੰਦਰ ਸਿੰਘ ਬੁੱਟਰ ਬਟਾਲਾ, ਹਰਦੇਵ ਸਿੰਘ ਧਾਲੀਵਾਲ ਦਿੱਲੀ, ਸੋਨੂੰ ਧਾਲੀਵਾਲ ਦਿੱਲੀ, ਮੰਨਾ ਦੇ ਨਿੱਜੀ ਸਕੱਤਰ ਜਸਵੰਤ ਸਿੰਘ ਡਿੰਪੀ ਮੀਆਂਵਿੰਡ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰੁੱਖਾਂ ਤੋਂ ਬਿਨਾਂ ਵੀਰਾਨ ਹੋਈਆਂ ਸੜਕਾਂ ਨੂੰ ਹਰਿਆ-ਭਰਿਆ ਕਰਨ ਦਾ ਵੱਡਾ ਉਪਰਾਲਾ ਕਰ ਰਹੇ ਬਾਬਾ ਸੁੱਖਾ ਸਿੰਘ ਕਾਰ ਸੇਵ... ਅਗਲੀ ਖ਼ਬਰ ਕਾਂਗਰਸੀ ਆਗੂ ਬਿੱਟੂ ਚੋਪੜਾ ਦੇ ਪਾਰਟੀ ਦਫ਼ਤਰ 'ਤੇ ਅਣਪਛਾਤਿਆਂ ਨੇ ਰਾਤ ਨੂੰ ਚਲਾਈ ਗੋਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।