30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਕਾਂਗਰਸੀ ਆਗੂ ਬਿੱਟੂ ਚੋਪੜਾ ਦੇ ਪਾਰਟੀ ਦਫ਼ਤਰ 'ਤੇ ਅਣਪਛਾਤਿਆਂ ਨੇ ਰਾਤ ਨੂੰ ਚਲਾਈ ਗੋਲੀ

ਅਜੀਤ ਡੈਸਕ 19-07-2025
ਫਤਿਆਬਾਦ 18 ਜੁਲਾਈ (ਹਰਵਿੰਦਰ ਸਿੰਘ ਧੂੰਦਾ)-ਆਮ ਆਦਮੀ ਪਾਰਟੀ ਦੇ ਰਾਜ ਵਿਚ ਕਸਬਾ ਫਤਿਆਬਾਦ ਵਿਖੇ ਦੂਜੀ ਵਾਰ ਚੱਲੀਆਂ ਤਾੜ-ਤਾੜ ਗੋਲੀਆਂ, ਜਿਸ ਦੀ ਤਾਜ਼ਾ ਮਿਸਾਲ ਵਜੋਂ ਕਸਬਾ ਫਤਿਆਬਾਦ ਦੇ ਪੁਰਾਣੇ ਕਾਂਗਰਸੀ ਆਗੂ ਪ੍ਰਦੀਪ ਕੁਮਾਰ ਚੋਪੜਾ, ਜੋ ਕਿਸੇ ਕੰਮ ਵਾਸਤੇ ਦਿੱਲੀ ਗਏ ਹੋਏ ਹਨ, ਦੀ ਕੋਠੀ ਵਿਚ ਬੀਤੀ ਰਾਤ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਫਾਇਰਿੰਗ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਸਾ. ਸਰਪੰਚ ਦੀਪਕ ਕੁਮਾਰ ਦਾਰਾ ਚੋਪੜਾ ਪੁਤਰ ਪ੍ਰਦੀਪ ਚੋਪੜਾ ਨੇ ਦੱਸਿਆ ਕਿ ਰਾਤ 11:26 ਮਿੰਟ 'ਤੇ ਸਾਡੇ ਘਰ ਵਿਚ ਬਣੇ ਪਾਰਟੀ ਦੇ ਦਫ਼ਤਰ ਦੇ ਬਾਹਰਲੇ ਸ਼ੀਸ਼ੇ ਵਿਚ ਇਕ ਗੋਲੀ ਵੱਜੀ, ਜੋ ਕਿ ਕੈਮਰੇ ਦੀ ਫੁਟੇਜ 'ਚ ਸਾਫ਼ ਦਿਖਾਈ ਦੇ ਰਹੀ, ਜਿਸ ਨਾਲ ਸ਼ੀਸ਼ੇ ਵਿਚ ਮੋਰੀ ਹੋ ਗਈ, ਜਿਸ ਦਾ ਪਰਿਵਾਰ ਦੇ ਮੈਂਬਰਾਂ ਨੂੰ ਸਵੇਰੇ ਤਕਰੀਬਨ 11 ਵਜੇ ਉਦੋਂ ਪਤਾ ਲੱਗਾ, ਜਦੋਂ ਸਫ਼ਾਈ ਸੇਵਕਾ ਦਫ਼ਤਰ ਵਿਚ ਸਫ਼ਾਈ ਕਰਨ ਲਈ ਗਈ ਤਾਂ ਉਸ ਨੇ ਸ਼ੀਸ਼ੇ ਦੀਆਂ ਕੰਕਰਾਂ ਵੇਖ ਕੇ ਘਰ ਦੀਆਂ ਔਰਤਾਂ ਨੂੰ ਦੱਸਿਆ, ਜਿੰਨਾਂ ਨੇ ਤੁਰੰਤ ਫੋਨ ਕਰਕੇ ਦਾਰਾ ਚੋਪੜਾ ਨੂੰ ਸ਼ੈਲਰ ਤੋਂ ਸੱਦਿਆ, ਜਿਸ ਨੇ ਪੁਲਿਸ ਥਾਣਾ ਗੋਇੰਦਵਾਲ ਸਾਹਿਬ ਵਿਖੇ ਇਤਲਾਹ ਕੀਤੀ ਤਾਂ ਪੁਲਿਸ ਪਾਰਟੀ ਨੇ ਆ ਕੇ ਕੈਮਰਿਆਂ ਦੀ ਫੁਟੇਜ ਖੰਗਾਲੀ ਤਾਂ ਰਾਤ ਨੂੰ 11:26 ਮਿੰਟ 'ਤੇ ਮੋਟਰਸਾਈਕਲ ਸਵਾਰ ਅਣਪਛਾਤਿਆਂ ਵਲੋਂ ਗੋਲੀ ਚਲਾਉਣ ਦਾ ਪਤਾ ਲੱਗਾ | ਦਾਰਾ ਚੋਪੜਾ ਨੇ ਦੱਸਿਆ ਕਿ ਸਾਡੀ ਕੋਠੀ ਦੇ ਗੇਟ 'ਤੇ ਚੌਂਕੀਦਾਰ ਲਖਵਿੰਦਰ ਸਿੰਘ ਪਿੰਡ ਧੂੰਦਾ ਉਸ ਵਕਤ ਤਾਇਨਾਤ ਸੀ, ਜਿਸ ਨੇ ਅੱਜ ਪੁਲਿਸ ਨੂੰ ਦੱਸਿਆ ਕਿ ਮੈਂ ਗੋਲੀ ਚੱਲਣ ਦੀ ਆਵਾਜ਼ ਸੁਣੀ ਸੀ ਪਰ ਉਸ ਨੇ ਰਾਤ ਨੂੰ ਜਾ ਸਵੇਰੇ ਪਿੰਡ ਜਾਣ ਲੱਗਿਆ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਨਹੀ ਦੱਸਿਆ, ਜਿਸ ਨੂੰ ਸ਼ੱਕ ਦੇ ਅਧਾਰ 'ਤੇ ਪੁੱਛਗਿੱਛ ਲਈ ਪੁਲਿਸ ਥਾਣੇ ਲੈ ਗਈ | ਇਸ ਮੌਕੇ 'ਤੇ ਦਾਰਾ ਚੋਪੜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਨੂੰ ਪਿਛਲੇ ਲੰਮੇ ਸਮੇਂ ਤੋਂ ਫਿਰੌਤੀ ਲਈ ਧਮਕੀਆਂ ਦੀਆਂ ਕਾਲਾਂ ਆ ਰਹੀਆਂ ਸਨ, ਜਿਸ ਦੀ ਇਤਲਾਹ ਪੁਲਿਸ ਨੂੰ ਕਰਨ 'ਤੇ ਪੁਲਸ ਵਲੋਂ ਸਾਨੂੰ ਦੋ ਬਾਡੀ ਗਾਰਡ ਦਿੱਤੇ ਸਨ, ਪਰ ਇਸ ਤੋਂ ਪਹਿਲੇ ਐਸ.ਐਸ.ਪੀ. ਨੇ ਸਾਡੀ ਸਕਿਓਰਿਟੀ ਵਾਪਸ ਲੈ ਲਈ, ਜਦੋਂਕਿ ਪਿਛਲੇ ਦਿਨੀਂ ਵੀ ਅਸੀ ਮੌਜੂਦਾ ਐਸ.ਐਸ.ਪੀ. ਨੂੰ ਸਕਿਓਰਿਟੀ ਲਈ ਦਰਖਾਸਤ ਦਿੱਤੀ ਸੀ, ਪਰ ਉਨ੍ਹਾਂ ਵਲੋਂ ਕੋਈ ਗੌਰ ਨਹੀਂ ਕੀਤਾ ਗਿਆ | ਇਸ ਬਾਰੇ ਮੌਕਾ ਵੇਖਣ ਆਏ ਸਬ ਡਵੀਜ਼ਨ ਗੋਇੰਦਵਾਲ ਸਾਹਿਬ ਦੇ ਮੁਖੀ ਡੀ.ਐਸ.ਪੀ. ਅਤੁਲ ਸੋਨੀ ਅਤੇ ਥਾਣਾ ਮੁੱਖੀ ਇੰਸਪੈਕਟਰ ਬਲਰਾਜ ਸਿੰਘ ਸਮੇਤ ਪੁਲਿਸ ਪਾਰਟੀ ਨੇ ਮੁਆਇਨਾ ਕੀਤਾ ਅਤੇ ਭਰੋਸਾ ਦਿੱਤਾ ਕਿ ਜਲਦੀ ਹੀ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ | ਇਥੇ ਇਹ ਵੀ ਜਿਕਰਯੋਗ ਹੈ ਕਿ 27 ਮਾਰਚ 2025 ਨੂੰ ਖੁਰਾਣਾ ਟੀ.ਵੀ. ਸੈਂਟਰ ਫਤਿਆਬਾਦ ਅਤੇ ਜਸਵੰਤ ਸਿੰਘ ਕਰਿਆਨੇ ਵਾਲਿਆਂ ਦੇ ਸ਼ਟਰਾਂ ਵਿਚ ਰਾਤ ਨੂੰ ਅਣਪਛਾਤਿਆਂ ਵਲੋਂ ਗੋਲੀਆਂ ਮਾਰੀਆਂ ਗਈਆਂ ਸਨ, ਜਿੰਨਾਂ ਨੇ ਬਾਜ਼ਾਰ ਬੰਦ ਕਰਕੇ ਧਰਨਾ ਮੁਜ਼ਾਹਰਾ ਵੀ ਕੀਤਾ, ਪਰ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ |
ਪਿਛਲੀ ਖ਼ਬਰ ਸਾਬਕਾ ਵਿਧਾਇਕ ਮੰਨਾ ਨੇ ਸ੍ਰੀ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਰਣਜੀਤ ਸਿੰਘ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਹਰੇਕ ਪਿੰਡ, ਸ਼ਹਿਰ ਅਤੇ ਗਲੀ ਮੁਹੱਲੇ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਵਚਨਬੱਧ -ਕੈਬਨਿਟ ਮੰਤਰੀ ਭੁੱਲਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।