ਫਤਿਆਬਾਦ, 16 ਜੁਲਾਈ (ਹਰਵਿੰਦਰ ਸਿੰਘ ਧੂੰਦਾ)-ਕਸਬਾ ਫਤਿਆਬਾਦ ਸਥਿਤ ਗੁਰਦੁਆਰਾ ਗੁਰੂ ਨਾਨਕ ਪੜਾਓ ਸਾਹਿਬ ਵਿਖੇ ਸਾਵਣ ਦੀ ਸੰਗਰਾਂਦ ਵਾਲੇ ਦਿਨ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ | ਇਸ ਮੌਕੇ 'ਤੇ ਸਵੇਰੇ ਨਿਤਨੇਮ ਦੀਆਂ ਬਾਣੀਆਂ ਉਪਰੰਤ ਆਸਾ ਦੀ ਵਾਰ ਦਾ ਕੀਰਤਨ ਭਾਈ ਕਰਮ ਸਿੰਘ ਸਾਹਨੀ ਦੇ ਜਥੇ ਵਲੋਂ ਕੀਤਾ ਗਿਆ | ਉਪਰੰਤ ਸ਼੍ਰੋਮਣੀ ਕਮੇਟੀ ਦੇ ਪ੍ਰਚਾਰ ਵਿੰਗ ਦੇ ਪ੍ਰਚਾਰਕ ਭਾਈ ਹਰਪ੍ਰੀਤ ਸਿੰਘ ਵਲੋਂ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਦਾ ਪ੍ਰਸੰਗ ਸੁਣਾ ਕੇ ਹਾਜ਼ਰ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ | ਇਸ ਮੌਕੇ 'ਤੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਤਨ ਸਿੰਘ ਦਿਉਲ ਤੋਂ ਇਲਾਵਾ ਮੈਂਬਰ ਜਥੇ. ਬਲਦੇਵ ਸਿੰਘ, ਮੈਂਬਰ ਨੰ. ਸੰਤੋਖ ਸਿੰਘ, ਪ੍ਰਮਜੀਤ ਸਿੰਘ ਦਿਉਲ, ਜਸਕਰਨ ਸਿੰਘ ਗ੍ਰੰਥੀ, ਹਰਪਾਲ ਸਿੰਘ ਤਬਲਾਵਾਦਕ, ਹਰਦੀਪ ਸਿੰਘ ਪੱਪੂ, ਹੀਰਾ ਸਿੰਘ, ਇੰਦਰਜੀਤ ਸਿੰਘ, ਗੁਰਦੇਵ ਸਿੰਘ ਲਾਲੀ, ਕੁਲਦੀਪ ਸਿੰਘ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜਥਾ ਬੀਬੀਆਂ ਦੀ ਪ੍ਰਧਾਨ ਕੁਲਵਿੰਦਰ ਕੌਰ, ਬਲਬੀਰ ਕੌਰ, ਬਲਵਿੰਦਰ ਕੌਰ, ਮਨਜੀਤ ਕੌਰ, ਤੇਜਿੰਦਰ ਕੌਰ, ਸ਼ੀਤਲ ਕੌਰ ਅਤੇ ਹੋਰਨਾਂ ਨੇ ਹਾਜ਼ਰੀ ਭਰੀ | ਇਸ ਮੌਕੇ ਹਰਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਦੇ ਪਰਿਵਾਰ ਵਲੋਂ ਬਰੈੱਡ ਪਕੌੜੇ ਅਤੇ ਚਾਹ ਦੇ ਲੰਗਰ ਸੰਗਤਾਂ 'ਚ ਵਰਤਾਏ |