21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਮਾਤਾ ਕੌਂਲਾ ਦੇਵੀ ਮੰਦਰ ਨੂੰ ਜਾਣ ਵਾਲੀ ਸੜਕ 'ਤੇ ਟ੍ਰੈਫ਼ਿਕ ਜਾਮ ਰਹਿਣ ਕਾਰਨ ਰਾਹਗੀਰ ਪ੍ਰੇਸ਼ਾਨ

ਅਜੀਤ ਡੈਸਕ 16-07-2025
ਤਰਨ ਤਾਰਨ, 15 ਜੁਲਾਈ (ਪਰਮਜੀਤ ਜੋਸ਼ੀ)- ਤਰਨ ਤਾਰਨ ਸ਼ਹਿਰ ਵਿਚ ਲਗਾਤਾਰ ਟ੍ਰੈਫਿਕ ਵੱਧਦੀ ਜਾ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਥਾਣਾ ਸਦਰ ਤਰਨ ਤਾਰਨ ਤੋਂ ਮੰਦਰ ਮਾਤਾ ਕੌਂਲਾ ਦੇਵੀ ਨੂੰ ਜਾਣ ਵਾਲੀ ਸੜਕ ਉਪਰ ਰੋਜ਼ਾਨਾ ਵਾਹਨਾਂ ਦਾ ਭਾਰੀ ਜਾਮ ਲੱਗਾ ਰਹਿੰਦਾ ਹੈ ਅਤੇ ਜਾਮ ਵਿਚ ਲੋਕ ਫਸੇ ਰਹਿੰਦੇ ਹਨ, ਪ੍ਰੰਤੂ ਟ੍ਰੈਫਿਕ ਪੁਲਿਸ ਇਸ ਤਰਫ਼ ਕੋਈ ਧਿਆਨ ਨਹੀਂ ਦੇ ਰਹੀ | ਇਸ ਸੜਕ ਉਪਰ ਵਾਹਨਾਂ ਦਾ ਜਾਮ ਲੱਗਾ ਦਾ ਮੁੱਖ ਕਾਰਨ ਲੋਕਾਂ ਵਲੋਂ ਸੜਕਾਂ ਕਿਨਾਰੇ ਬਿਨਾਂ ਪਾਰਕਿੰਗ ਖੜੀਆਂ ਕੀਤੀਆਂ ਗੱਡੀਆਂ ਹਨ, ਜਿਸ ਕਾਰਨ ਸੜਕ ਦਾ ਰਸਤਾ ਤੰਗ ਹੋਣ ਕਾਰਨ ਦੂਸਰੇ ਲੰਘਣ ਵਾਲੇ ਵਾਹਨ ਦਾ ਜਾਮ ਲੱਗ ਜਾਂਦਾ ਹੈ ਅਤੇ ਲੋਕ ਕਈ-ਕਈ ਚਿਰ ਜਾਮ ਵਿਚ ਫਸੇ ਰਹਿੰਦੇ ਹਨ | ਇਥੇ ਦੱਸਣਾ ਬਣਦਾ ਹੈ ਕਿ ਇਹ ਸੜਕ ਸ਼ਹਿਰ ਨੂੰ ਗੋਇੰਦਵਾਲ ਬਾਈਪਾਸ ਨੂੰ ਜਾਂਦੀ ਹੈ ਅਤੇ ਸੜਕ ਉਪਰ ਕਈ ਪ੍ਰਾਈਵੇਟ ਹਸਪਤਾਲ ਵੀ ਮੌਜੂਦ, ਜਿਸ ਕਾਰਨ ਇਸ ਸੜਕ 'ਤੇ ਲੋਕਾਂ ਦੀ ਭਾਰੀ ਆਵਾਜਾਈ ਰਹਿੰਦੀ ਹੈ | ਲੋਕਾਂ ਦੱਸਿਆ ਕਿ ਇਸ ਸੜਕ ਉਪਰ ਟ੍ਰੈਫਿਕ ਜਾਮ ਦਾ ਮੁੱਖ ਕਾਰਨ ਲੋਕਾਂ ਵਲੋਂ ਬਿਨਾਂ ਪਾਰਕਿੰਗ ਖੜੀਆਂ ਕੀਤੀਆਂ ਗੱਡੀਆਂ ਹਨ, ਲੋਕ ਆਪਣੀ ਮਨਮਰਜੀ ਨਾਲ ਸੜਕ ਦੇ ਦੋਵਾਂ ਪਾਸਿਆਂ ਉਪਰ ਕਾਰਾਂ ਅਤੇ ਹੋਰ ਵਾਹਨ ਬਿਨਾਂ ਪਾਰਕਿੰਗ ਤੋਂ ਖੜੇ ਕਰਕੇ ਬਾਜ਼ਾਰਾਂ ਵਿਚ ਖ੍ਰੀਦਦਾਰੀ ਕਰਨ ਲਈ ਚਲੇ ਜਾਂਦੇ ਹਨ, ਜਿਸ ਕਾਰਨ ਜਦੋਂ ਦੂਸਰੇ ਵਾਹਨ ਲੰਘਦੇ ਹਨ ਤਾਂ ਸੜਕ ਉਪਰ ਟ੍ਰੈਫਿਕ ਦਾ ਵੱਡਾ ਜਾਮ ਲੱਗ ਜਾਂਦਾ ਹੈ | ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਯੁਵਾ ਜਨਰਲ ਸਕੱਤਰ ਅਮਨ ਅਰੋੜਾ ਨੇ ਟ੍ਰੈਫਿਕ ਪੁਲਿਸ ਪਾਸੋਂ ਮੰਗ ਕੀਤੀ ਕਿ ਮਾਤਾ ਮੰਦਰ ਕੌਂਲਾ ਦੇਵੀ ਮੰਦਰ ਨੂੰ ਜਾਣ ਵਾਲੀ ਸੜਕ ਉਪਰ ਲੱਗਦੇ ਜਾਮ ਨੂੰ ਕੰਟਰੋਲ ਕਰਨ ਲਈ ਉੱਚਿਤ ਕਦਮ ਚੁੱਕੇ ਜਾਣ ਅਤੇ ਜਿਹੜੇ ਲੋਕ ਸੜਕਾਂ ਉਪਰ ਬਿਨਾਂ ਪਾਰਕਿੰਗ ਗੱਡੀਆਂ ਖ਼ੜੀਆਂ ਕਰਦੇ ਹਨ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ |
ਪਿਛਲੀ ਖ਼ਬਰ ਪਿੰਡ ਝਬਾਲ ਖੁਰਦ ਵਿਖੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਸਾਬਕਾ ਸਰਪੰਚ, ਨੰਬਰਦਾਰ, ਪੰਚਾਇਤ ਮੈਂਬਰ... ਅਗਲੀ ਖ਼ਬਰ ਚੰਬਾ ਕਲਾਂ ਦੇ ਦਰਜਨਾਂ ਪਰਿਵਾਰ ਸਾਬਕਾ ਵਿਧਾਇਕ ਸਿੱਕੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।