21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਚੰਬਾ ਕਲਾਂ ਦੇ ਦਰਜਨਾਂ ਪਰਿਵਾਰ ਸਾਬਕਾ ਵਿਧਾਇਕ ਸਿੱਕੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ 'ਚ ਸ਼ਾਮਿਲ

ਅਜੀਤ ਡੈਸਕ 16-07-2025
ਚੋਹਲਾ ਸਾਹਿਬ, 15 ਜੁਲਾਈ (ਬਲਵਿੰਦਰ ਸਿੰਘ)- ਨੇੜਲੇ ਪਿੰਡ ਚੰਬਾ ਕਲਾਂ ਦੇ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਆਮ ਆਦਮੀ ਪਾਰਟੀ ਦੇ ਦਰਜਨਾਂ ਦਲਿਤ ਪਰਿਵਾਰ ਪਿੰਡ ਦੇ ਸਾਬਕਾ ਸਰਪੰਚ ਤੇ ਸੀਨੀਅਰ ਕਾਂਗਰਸੀ ਆਗੂ ਮਹਿੰਦਰ ਸਿੰਘ ਚੰਬਾ ਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਪ੍ਰੇਰਨਾ ਨਾਲ ਆਪੋ-ਆਪਣੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਬਾਬਾ ਨਿਰਮਲ ਸਿੰਘ ਦੇ ਗ੍ਰਹਿ ਵਿਖੇ ਜੈਕਾਰਿਆਂ ਤੇ ਨਾਅਰਿਆਂ ਦੀ ਗੂੰਜ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ | ਸ਼ਾਮਿਲ ਹੋਏ ਪਰਿਵਾਰਾਂ ਵਿਚ ਬਾਬਾ ਨਿਰਮਲ ਸਿੰਘ, ਨਿਰਵੈਰ ਸਿੰਘ ਟੇਲਰ ਮਾਸਟਰ, ਵਰਿੰਦਰ ਸਿੰਘ, ਦਵਿੰਦਰ ਸਿੰਘ, ਤਜਿੰਦਰ ਸਿੰਘ, ਲਖਬੀਰ ਸਿੰਘ ਬੂਰਾ, ਬਲਕਾਰ ਸਿੰਘ, ਤਰਸੇਮ ਸਿੰਘ ਨੱਟੀ, ਸਲਵਿੰਦਰ ਸਿੰਘ ਸ਼ਿੰਦਾ, ਨਿੰਦਰ ਸਿੰਘ, ਪ੍ਰਮਜੀਤ ਸਿੰਘ ਸਾਬਕਾ ਮੈਂਬਰ ਪੰਚਾਇਤ, ਕਾ. ਹਰਦੇਵ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਕਾ. ਦਲਜੀਤ ਸਿੰਘ, ਗੁਰਜੀਤ ਸਿੰਘ, ਅਜੀਤ ਸਿੰਘ ਸ਼ਹਿਰੀਆ, ਗੁਰਪ੍ਰੀਤ ਸਿੰਘ ਗਿੱਲ, ਸੁਖਦੇਵ ਸਿੰਘ ਰੌਸ਼ਨ, ਡਾ. ਹਰਪ੍ਰੀਤ ਸਿੰਘ, ਗੱਜਣ ਸਿੰਘ, ਨਿੰਦਰ ਸਿੰਘ, ਅਜਮੇਰ ਸਿੰਘ ਵਿੱਕੀ, ਸਰਵਣ ਸਿੰਘ, ਤਰਸੇਮ ਸਿੰਘ ਸੇਮਾ, ਮਿਸਤਰੀ ਰਾਜਵਿੰਦਰ ਸਿੰਘ ਰਾਜੂ, ਨਾਇਬ ਸਿੰਘ, ਰਣਜੀਤ ਸਿੰਘ ਸਾਬਕਾ ਫੌਜੀ, ਸੁਖਦੇਵ ਸਿੰਘ ਦੇਬਾ, ਦਲਜੀਤ ਸਿੰਘ ਦੁੱਲਾ, ਨਿੰਦਰ ਸਿੰਘ ਮਾਣਕ, ਗੁਰਪ੍ਰੀਤ ਸਿੰਘ ਗੋਪੀ, ਲਖਵਿੰਦਰ ਸਿੰਘ ਲੱਖਾ, ਅਰਸ਼ਦੀਪ ਸਿੰਘ ਸੋਨੀ, ਕੁਲਜੀਤ ਸਿੰਘ ਕਾਲਾ, ਲਵਜੀਤ ਸਿੰਘ ਭੇਜਾ, ਰਣਜੋਤ ਸਿੰਘ ਯੋਧਾ ਆਦਿ ਦਰਜਨਾਂ ਦਲਿਤ ਆਗੂ ਤੇ ਸਰਗਰਮ ਵਰਕਰ ਕਾਂਗਰਸ 'ਚ ਸ਼ਾਮਿਲ ਹੋਣ 'ਤੇ ਸਾਬਕਾ ਵਿਧਾਇਕ ਸਿੱਕੀ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਭਰਵੀਂ ਇਕੱਤਰਤਾ 'ਚ ਬੋਲਦਿਆਂ ਸਾਬਕਾ ਵਿਧਾਇਕ ਸਿੱਕੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬੀਆਂ ਨਾਲ ਬਹੁਤ ਵਾਅਦੇ ਕੀਤੇ ਸਨ, ਪਰ ਸਾਡੇ ਤਿੰਨ ਸਾਲ ਬੀਤਣ 'ਤੇ ਉਨ੍ਹਾਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ, ਸਗੋਂ ਜਿਹੜੇ ਸਾਡੀ ਕਾਂਗਰਸ ਸਰਕਾਰ ਵਿਚ ਗ਼ਰੀਬ ਤੇ ਦਲਿਤ ਪਰਿਵਾਰਾਂ ਨੂੰ ਕਣਕ, ਆਟਾ-ਦਾਲ, ਸ਼ਗਨ ਸਕੀਮ ਆਦਿ ਮਿਲਦੀ ਸੀ, ਉਸ ਉੱਤੇ ਵੱਡਾ ਕੱਟ ਲਾ ਦਿੱਤਾ | ਉਨ੍ਹਾਂ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਏ ਲੋਕਾਂ ਨਾਲ ਵਾਅਦਾ ਕੀਤਾ ਕਿ ਕਾਂਗਰਸ ਪਾਰਟੀ ਆਪਣੇ ਹਰੇਕ ਵਰਕਰ ਨਾਲ ਚੱਟਾਨ ਵਾਂਗ ਖੜੀ ਹੈ | ਇਸ ਮੌਕੇ ਮਹਿੰਦਰ ਸਿੰਘ ਸਰਪੰਚ, ਮਨਜੀਤ ਸਿੰਘ ਚੰਬਾ, ਹਰਪ੍ਰੀਤ ਸਿੰਘ ਚੰਬਾ, ਸੁਖਬੀਰ ਸਿੰਘ ਸ਼ੀਰਾ, ਗੁਰਦਾਸ ਸਿੰਘ ਸਾਬਕਾ ਪੰਚ, ਬਲਬੀਰ ਸਿੰਘ ਗਰਾਣਾ, ਦਾਰਾ ਸਿੰਘ ਢੇਰੀ ਵਾਲਾ, ਕਰਮ ਸਿੰਘ ਸ਼ਾਹ, ਸਾਰਜ ਸਿੰਘ, ਹਰਜਿੰਦਰ ਸਿੰਘ ਚੰਬਾ, ਹਰਜਿੰਦਰ ਸਿੰਘ ਦੁਆਬੀਆ, ਸੂਰਤਾ ਸਿੰਘ ਫੌਜੀ, ਸੁਖਦੇਵ ਸਿੰਘ ਫੌਜੀ, ਗੁਰਲਾਲ ਸਿੰਘ, ਗੁਰਵਿੰਦਰ ਸਿੰਘ ਮਿਸਤਰੀ, ਜਗਤਾਰ ਸਿੰਘ ਉੱਪਲ, ਭੁਪਿੰਦਰ ਕੁਮਾਰ ਨਈਅਰ, ਨਿਸ਼ਾਨ ਸਿੰਘ ਢੋਟੀ, ਨਿਸ਼ਾਨ ਸਿੰਘ ਡਰਾਈਵਰ, ਕਰਤਾਰ ਸਿੰਘ ਸੇਠ, ਲਖਬੀਰ ਸਿੰਘ, ਗੁਰਸੇਵਕ ਸਿੰਘ, ਸਾਹਿਬ ਸਿੰਘ ਵਪਾਰੀ, ਚਮਕੌਰ ਸਿੰਘ ਗਰਾਣਾ, ਕਾਲਾ ਟੈਂਟ ਵਾਲਾ, ਦਲਜੀਤ ਸਿੰਘ ਪੇਟਰ, ਮਿਸਤਰੀ ਸੁਖਰਾਜ ਸਿੰਘ ਰਾਜ, ਸਰਬਜੀਤ ਸਿੰਘ ਫੌਜੀ, ਸਰਬਜੀਤ ਸਿੰਘ ਛੱਬਾ, ਬਲਜਿੰਦਰ ਸਿੰਘ ਨਿੱਕੂ, ਗੁਰਚੇਤਨ ਸਿੰਘ, ਬਲਕਾਰ ਸਿੰਘ ਬੋਲਾ, ਪਰਗਟ ਸਿੰਘ ਘੋਦਰ, ਹੀਰਾ ਸਿੰਘ ਸਾਬਕਾ ਮੈਂਬਰ, ਕੁਲਵੰਤ ਸਿੰਘ ਕੰਤਾ, ਗੁਰਨਾਮ ਸਿੰਘ ਪ੍ਰਧਾਨ ਆਦਿ ਪਿੰਡ ਦੇ ਸਰਗਰਮ ਕਾਂਗਰਸੀ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਮਾਤਾ ਕੌਂਲਾ ਦੇਵੀ ਮੰਦਰ ਨੂੰ ਜਾਣ ਵਾਲੀ ਸੜਕ 'ਤੇ ਟ੍ਰੈਫ਼ਿਕ ਜਾਮ ਰਹਿਣ ਕਾਰਨ ਰਾਹਗੀਰ ਪ੍ਰੇਸ਼ਾਨ ਅਗਲੀ ਖ਼ਬਰ ਪੁਲਿਸ ਚੌਂਕੀ ਧੌੜਾ ਵਲੋਂ 25 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ 2 ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।